ਅੰਮ੍ਰਿਤਸਰ – ਅੰਮ੍ਰਿਤਸਰ ਅਤੇ ਇਸ ਆਲੇ ਦੁਆਲੇ ਬਣੇ ਪੁਲ , ਪਿਲਰਾਂ ਵਾਲੇ ਪੁਲਾਂ ਵਿੱਚ ਤਬਦੀਲ ਹੋਣਗੇ ਅਤੇ ਭਵਿੱਖ ਵਿੱਚ ਬਣਨ ਵਾਲੇ ਪੁਲ ਵੀ ਹੁਣ ਪਿਲਰਾਂ ਵਾਲੇ ਪੁਲ ਬਨਣਗੇ ਇਹ ਐਲਾਨ ਕੇਂ ਸੜਕੀ ਆਵਾਜਾਈ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੀਤਾ ਹੈ । ਇਹ ਐਲਾਨ ਉਨ੍ਹਾਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ੍ਰ ਗੁਰਜੀਤ ਸਿੰਘ ਔਜਲਾ ਨਾਲ ਇੱਕ ਰਸਮੀ ਮੁਲਾਕਾਤ ਤੋਂ ਬਾਅਦ ਕੀਤਾ ਦਿ । ਇਸ ਦੇ ਨਾਲ ਹੀ ਕੇਂਦਰੀ ਮੰਤਰੀ ਵੱਲੋਂ ਅੰਮ੍ਰਿਤਸਰ ਤੋਂ ਏਅਰਪੋਰਟ ਤੱਕ ਬਣਨ ਵੱਲੋਂ ਐਲੀਵੇਟਿਡ ਰੋਡ ਦੀ ਪ੍ਰੋਜੈਕਟ ਰਿਪੋਰਟ ਵੀ ਤਲਬ ਕਰ ਲਈ ਗਈ ਹੈ ।
ਸ੍ਰ ਔਜਲਾ ਅੱਜ ਪਾਰਲੀਮੈਂਟ ਵਿੱਚ ਪੰਜਾਬ ਨੈਸ਼ਨਲ ਹਾਈ ਵੇਅ ਅਤੇ ਪੰਜਾਬ ਦੇ ਸਰਹੱਦੀ ਜਿਲ੍ਹੇ ਅੰਮ੍ਰਿਤਸਰ ਦੀਆਂ ਸੜਕੀ ਆਵਾਜਾਈ ਸਬੰਧੀ ਇਲਾਕਾ ਵਾਸੀਆਂ ਅਤੇ ਦੂਰੋ ਨੇੜਿਓ ਆਉਣ ਵਾਲੇ ਯਾਤਰੂਆਂ ਦੀਆਂ ਸਮੱਸਿਆਵਾਂ ਨੂੰ ਰੱਖਣ ਦੇ ਉਨ੍ਹਾਂ ਨੂੰ ਮਿਲੇ ਸਨ । ਜਿਨ੍ਹਾਂ ਨੂੰ ਬਜਟ ਸ਼ੈਸਨ ਵਿੱਚ ਪ੍ਰਮੁਖਤਾ ਨਾਲ ਲਿਆਉਣ ਦੀ ਮੰਗ ਕੀਤੀ । ਭਾਰਤ ਮਾਲਾ ਪ੍ਰੋਜੈਕਟ ਤੇ ਵੀ ਵਿਸਥਾਰ ਵਿੱਚ ਸ੍ਰ ਔਜਲਾ ਵੱਲੋਂ ਉਨ੍ਹਾਂ ਨਾਲ ਚਰਚਾ ਕੀਤੀ ।ਸ੍ਰੀ ਨਿਤਿਨ ਗਡਕਰੀ ਨੇ ਸ੍ਰ ਔਜਲਾ ਦੇ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਕਿਹਾ ਅੰਮ੍ਰਿਤਸਰ ਦੇ ਵਿੱਚ ਅਤੇ ਇਸ ਦੇ ਆਲੇ ਦੁਆਲੇ ਬਨਣ ਵਾਲੇ ਪੁਲ ਜੇ ਸ਼ਹਿਰ ਦੀ ਦਿਖ ਨੂੰ ਵਿਗਾੜਦੇ ਹਨ ਅਤੇ ਇਸ ਨਾਲ ਯਾਤਰੂਆਂ ਦੀਆਂ ਸਮੱਸਿਆਵਾਂ ਵੱਧ ਦੀਆਂ ਹਨ ਤਾਂ ਉਨ੍ਹਾਂ ਦਾ ਇਹ ਸੁਝਾਅ ਬਹੁਤ ਕੀਮਤੀ ਹੈ ਕਿ ਅੰਮ੍ਰਿਤਸਰ ਵਿੱਚ ਆਲੇ ਦੁਆਲੇ ਪਿਲਰਾਂ ਵਾਲੇ ਪੁਲ ਬਣਨੇ ਚਾਹੀਦੀ ਹਨ । ਸ੍ਰ ਗੁਰਜੀਤ ਔਜਲਾ ਨੇ ਵਿਸਥਾਰ ਵਿੱਚ ਉਨ੍ਹਾਂ ਦੇ ਅੱਗੇ ਅੰਮ੍ਰਿਤਸਰ ਦੀ ਸਥਿਤੀ ਬਿਆਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਅਤੇ ਕਰਤਾਰਪੁਰ ਨਾਲ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ । ਅੰਮ੍ਰਿਤਸਰ ਦੇ ਨਾਲ ਡੇਰਾ ਬਾਬਾ ਨਾਨਕ ਵਿੱਚ ਸੰਗਤਾਂ ਦੀ ਆਮਦ ਨੂੰ ਵੇਖ ਦਿਆ ਅੰਮ੍ਰਿਤਸਰ -ਏਅਰਪੋਰਟ ਐਲੀਵੇਟਿਡ ਰੋਡ ਨੂੰ ਬਣਾਉਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ । ਆਪਣੀ ਮੁਲਾਕਾਤ ਵਿੱਚ ਔਜਲਾ ਨੇ ਨੈਸ਼ਨਲ ਹਾਈਵੇ -3 ਤੇ ਬਲੈਕ ਸਪਾਟ ਫਿਕਸਿੰਗ ਤਹਿਤ ਚੱਲ ਰਹੇ ਕਾਰਜਾਂ ਲਈ ਧੰਨਵਾਦ ਕਰਦਿਆਂ ਲਿਖਤੀ ਤੌਰ ਤੇ ਹੋਰ ਮੰਗਾਂ ਵੀ ਕੇਂਦਰੀ ਮੰਤਰੀ ਅੱਗੇ ਰੱਖੀਆਂ ਜਿਨ੍ਹਾਂ ਵਿੱਚ ਅੰਮ੍ਰਿਤਸਰ ਦੇ ਬਾਈਪਾਸ ਅਤੇ ਨਾਲ ਲੱਗਦੇ ਸਾਰੇ ਮਾਰਗਾਂ ਉੱਪਰ ਬਣਾਏ ਜਾ ਰਹੇ ਪੁੱਲ ਪਿੱਲਰਾਂ ਵਾਲੇ ਬਣਾਏ ਜਾਣੇ ਚਾਹੀਦੇ ਹਨ ਮੁੱਖ ਤੌਰ ਤੇ ਸ਼ਾਮਲ ਹੈ । ਉਨ੍ਹਾਂ ਨੇ ਮਾਨਾਵਾਲਾ ਤੋਂ ਗੋਲਡਨ ਗੇਟ ਤੱਕ ਦੇ ਦੇ ਪੁਲ ਜਿਨ੍ਹਾਂ ਵਿੱਚ ਦਬੁਰਜੀ, ਡ੍ਰੀਮ ਸਿਟੀ, ਐਕਸਪ੍ਰੈਸ ਵੇਅ – ਹਾਈਵੇ 354 – ਰਿੰਗ ਰੋਡ ਇੰਟਰਚੇਂਜ ਤੋਂ ਸ਼ਹਿਰ ਵੱਲ ਸਭ ਪੁੱਲ, ਬਾਈਪਾਸ ਤੋਂ ਲੋਹਾਰਕਾ ਵੱਲ ਸਲਿਪ ਰੋਡ ਆਦਿ ਨੂੰ ਮਿੱਟੀ ਵਾਲੇ ਪੁਲਾਂ ਦੀ ਬਿਜਾਏ ਪਿੱਲਰ ਵਾਲੇ ਪੁਲਾਂ ਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ । ਉਨ੍ਹਾਂ ਇਸ ਨੂੰ ਸਮੇਂ ਦੀ ਲੋੜ ਦੱਸਦਿਆ ਅੰਮ੍ਰਿਤਸਰ ਤੋਂ ਏਅਰਪੋਰਟ ਤੱਕ ਐਲੀਵੇਟਡ ਸੜਕ ਦੇ ਕੰਮ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਲਈ ਵੀ ਬੇਨਤੀ ਕੀਤੀ। ਇਸ ਦੇ ਨਾਲ ਅੰਮ੍ਰਿਤਸਰ ਬਾਈਪਾਸ ਤੇ ਲਾਈਟਾਂ ਅਤੇ ਅੰਮ੍ਰਿਤਸਰ – ਪਠਾਨਕੋਟ ਹਾਈਵੇ ਦੀ ਰਿਪੇਅਰ ਆਦਿ ਦੇ ਕਾਰਜਾਂ ਨੂੰ ਵੀ ਜਲਦ ਆਰੰਭ ਕਰਵਾਉਣ ਲਈ ਤਜਵੀਜ਼ ਰੱਖੀ। ਸ਼੍ਰੀ ਗਡਕਰੀ ਨੇ ਸਾਰੇ ਕਾਰਜਾਂ ਨੂੰ ਸਕਾਰਾਤਮਕ ਤੌਰ ‘ਤੇ ਆਰੰਭ ਅਤੇ ਪੂਰਾ ਕਰਨ ਦਾ ਭਰੋਸਾ ਹੀ ਨਹੀਂ ਸਗੋਂ ਤੁਰੰਤ ਪ੍ਰਭਾਵ ਨਾਲ ਅਮਲੀਜਾਮਾ ਪਹੁੰਚਣ ਦੇ ਵੀ ਮੰਤਰਾਲੇ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ।ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਵੀ ਕੇ ਸਿੰਘ , ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ , ਸਾਂਸਦ ਸ਼੍ਰੀ ਸੀ ਪੀ ਜੋਸ਼ੀ ਵੀ ਮੌਜੂਦ ਸਨ।
