India

ਕੇਜਰੀਵਾਲ ਨੇ ਭਾਜਪਾ ’ਤੇ ਕੱਢੀ ਭੜਾਸ ‘ਮੇਰੇ ਮਾਪਿਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰੋ’

ਨਵੀਂ ਦਿੱਲੀ – ਲੋਕ ਸਭਾ ਚੋਣਾਂ ਲਈ ਦਿੱਲੀ ’ਚ 25 ਮਈ ਨੂੰ ਵੋਟਿੰਗ ਹੈ। 6ਵੇਂ ਪੜਾਅ ਦੀ ਵੋਟਿੰਗ ਤੋਂ ਦੋ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੀ ਤਸਵੀਰ ਸਾਹਮਣੇ ਆਈ ਹੈ। ਦਰਅਸਲ ਸਵਾਤੀ ਮਾਲੀਵਾਲ ਕੇਸ ਵਿਚ ਅਰਵਿੰਦ ਕੇਜਰੀਵਾਲ ਦੇ ਮਾਤਾ-ਪਿਤਾ ਤੋਂ ਦਿੱਲੀ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਨੂੰ ਲੈ ਕੇ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ’ਤੇ ਭੜਾਸ ਕੱਢੀ। ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੇ ਮੈਨੂੰ ਝੁਕਾਉਣ ਅਤੇ ਤੋੜਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਨਹੀਂ ਟੁੱਟਿਆ। ਤੁਸੀਂ ਮੇਰੇ ਮੰਤਰੀਆਂ ਨੂੰ ਗਿ੍ਰਫ਼ਤਾਰ ਕੀਤਾ ਪਰ ਤੁਸੀਂ ਮੈਨੂੰ ਨਹੀਂ ਝੁਕਾ ਸਕੇ। ਫਿਰ ਤੁਸੀਂ ਮੈਨੂੰ ਗਿ੍ਰਫ਼ਤਾਰ ਕਰ ਲਿਆ ਪਰ ਮੈਂ ਫਿਰ ਵੀ ਨਹੀਂ ਟੁੱਟਿਆ।ਕੇਜਰੀਵਾਲ ਨੇ ਅੱਗੇ ਕਿਹਾ ਕਿ ਹੁਣ ਤੁਸੀਂ ਮੈਨੂੰ ਤੋੜਨ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਤੁਸੀਂ ਮੈਨੂੰ ਤੋੜਨ ਲਈ ਮੇਰੇ ਬੁੱਢੇ ਅਤੇ ਬੀਮਾਰ ਮਾਪਿਆਂ ਨੂੰ ਨਿਸ਼ਾਨਾ ਬਣਾਇਆ।
ਮੇਰੀ ਮਾਂ ਬਹੁਤ ਬੀਮਾਰ ਰਹਿੰਦੀ ਹੈ, ਉਹ ਕਈ ਬੀਮਾਰੀਆਂ ਦੀ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ 21 ਮਾਰਚ ਨੂੰ ਜਦੋਂ ਮੈਨੂੰ ਗਿ੍ਰਫ਼ਤਾਰ ਕੀਤਾ ਸੀ, ਉਸ ਦਿਨ ਉਹ ਹਸਪਤਾਲ ਤੋਂ ਕੁਝ ਦਿਨ ਮਗਰੋਂ ਘਰ ਪਰਤੀ ਸੀ। ਮੇਰੇ ਪਿਤਾ ਜੀ 85 ਸਾਲ ਦੇ ਹਨ, ਉਨ੍ਹਾਂ ਨੂੰ ਠੀਕ ਢੰਗ ਨਾਲ ਸੁਣਾਈ ਵੀ ਨਹੀਂ ਦਿੰਦਾ। ਕੇਜਰੀਵਾਲ ਨੇ ਕਿਹਾ ਕਿ ਕੀ ਮੇਰੇ ਮਾਤਾ-ਪਿਤਾ ਗੁਨਾਹਗਾਰ ਹਨ? ਤੁਸੀਂ ਉਨ੍ਹਾਂ ਤੋਂ ਪੁਲਿਸ ਪੁੱਛਗਿੱਛ ਕਿਉਂ ਕਰਵਾ ਰਹੇ ਹੋ? ਮੇਰੇ ਬੁੱਢੇ ਅਤੇ ਬੀਮਾਰ ਮਾਪਿਆਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ। ਤੁਹਾਡੀ ਲੜਾਈ ਮੇਰੇ ਨਾਲ ਹੈ, ਮੇਰੇ ਮਾਪਿਆਂ ਨੂੰ ਤੰਗ-ਪਰੇਸ਼ਾਨ ਕਰਨਾ ਬੰਦ ਕਰ ਦਿਓ।

Related posts

ਸੌਰ ਊਰਜਾ ਨਾਲ ਜਗਮਗ ਕਰੇਗੀ ਦਿੱਲੀ, ਇਮਾਰਤਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਲਈ ਕੀਤੀ ਜਾ ਰਹੀ ਹੈ ਪ੍ਰਮੋਸ਼ਨ

Bunty

ਅੰਸਲ ਭਰਾਵਾਂ ਨੂੰ 4.50 ਕਰੋੜ ਰੁਪਏ ਦਾ ਜੁਰਮਾਨਾ, ਅਦਾਲਤ ਨੇ ਸੁਣਾਈ 7-7 ਸਾਲ ਦੀ ਸਜ਼ਾ

Bunty

ਨਸ਼ਿਆਂ ਵਿਰੁੱਧ ਸਖ਼ਤੀ ਨਾਲ ਜਾਰੀ ਰਹੇਗੀ ਮੁਹਿੰਮ: ਅਮਿਤ ਸ਼ਾਹ

Bunty