International

ਕੈਨੇਡਾ: ਸਰੀ ’ਚ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ ਸਬੰਧੀ 4 ਨੌਜਵਾਨ ਗਿ੍ਰਫ਼ਤਾਰ

ਓਟਵਾ – ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਵਿਚ ਭਾਰਤੀ ਮੂਲ ਦੇ 28 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਚਾਰ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਕਤਲ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੀੜਤ ਦੀ ਪਛਾਣ ਯੁਵਰਾਜ ਗੋਇਲ ਵਜੋਂ ਹੋਈ ਹੈ। ਮਿ੍ਰਤਕ ਦੀ ਭੈਣ ਚਾਰੂ ਸਿੰਗਲਾ ਨੇ ਦੱਸਿਆ ਕਿ ਉਸ ਦਾ ਭਰਾ ਸਰੀ ਵਿੱਚ ਕਾਰਾਂ ਵੇਚਣ ਵਾਲੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਪਰਿਵਾਰ ਨੂੰ ਨਹੀਂ ਪਤਾ ਕਿ ਉਸ ਦਾ ਕਤਲ ਕਿਉਂ ਕੀਤਾ ਗਿਆ।
ਗੋਇਲ ਦੇ ਜੀਜੇ ਬਵਨਦੀਪ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਠੀਕ ਪਹਿਲਾਂ ਯੁਵਰਾਜ ਭਾਰਤ ’ਚ ਰਹਿ ਰਹੀ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਚਾਰ ਮਸ਼ਕੂਕਾਂ ਮਨਵੀਰ ਬਸਰਾ (23), ਸਾਹਿਬ ਬਸਰਾ (20), ਸਰੀ ਦੇ ਹਰਕੀਰਤ (23) ਅਤੇ ਓਨਟਾਰੀਓ ਦੇ ਕੇਲੋਨ ਫਰੈਂਕੋਇਸ (20) ਨੂੰ ਗੋਲੀਬਾਰੀ ਤੋਂ ਤੁਰੰਤ ਬਾਅਦ ਗਿ੍ਰਫਤਾਰ ਕਰ ਲਿਆ ਗਿਆ।

Related posts

ਹਾਂਗਕਾਂਗ ‘ਚ ਵਿਧਾਨ ਪ੍ਰੀਸ਼ਦ ਚੋਣਾਂ ‘ਤੇ ‘Dragon’ ਦੀ ਸਖ਼ਤ ਆਲੋਚਨਾ, ਅਮਰੀਕਾ-ਯੂਕੇ ਨੇ ਕਿਹਾ ‘ਲੋਕਤੰਤਰ ਦਾ ਮਜ਼ਾਕ’

Bunty

ਬ੍ਰਿਟੇਨ ’ਚ ਲੰਬੇ ਸਮੇਂ ਲਈ ਛੁੱਟੀ ਲੈਣ ਵਾਲਿਆਂ ਦੀ ਵਧੇਗੀ ਮੁਸ਼ਕਿਲ, ਸੁਨਕ ਚੁੱਕਣਗੇ ਸਖ਼ਤ ਕਦਮ

Bunty

ਯੂਕਰੇਨ ਦੇ ਮਿਜ਼ਾਈਲ ਹਮਲੇ ‘ਚ ਰੂਸੀ ਨੇਵੀ ਦਾ ਜੰਗੀ ਬੇੜਾ ਤਬਾਹ, ਰੂਸ ਦੀ ਚੇਤਾਵਨੀ- ਸਵੀਡਨ ਤੇ ਫਿਨਲੈਂਡ ਨਾਟੋ ‘ਚ ਸ਼ਾਮਲ ਹੋਏ ਤਾਂ ਨਤੀਜੇ ਹੋਣਗੇ ਮਾੜੇ

Bunty