India

ਕੋਵੈਕਸੀਨ ਦੀ ਦਿੱਤੀ ਗਈ Booster Dose ਨਾਲ ਮਿਲੀ ਉੱਚ ਪ੍ਰਤੀਰੋਧਕ ਪ੍ਰਤੀਕਿਰਿਆ

ਨਵੀਂ ਦਿੱਲੀ – ਕੋਵਿਡ ਟੀਕਾਕਰਨ ਤਹਿਤ ਪਹਿਲੀਆਂ ਦੋ ਡੋਜ਼ ਲੈਣ ਤੋਂ ਛੇ ਮਹੀਨੇ ਬਾਅਦ ਕੋਵੈਕਸੀਨ ਦੀ ਬੂਸਟਰ ਡੋਜ਼ ਲੈਣ ਨਾਲ ਓਮੀਕ੍ਰੋਨ ਸਮੇਤ ਸਾਰਸ-ਸੀਓਵੀ-2 ਦੇ ਓਮੀਕ੍ਰੋਨ ਸਮੇਤ ਹੋਰ ਵੈਰੀਐਂਟ ਦੇ ਖਿਲਾਫ਼ ਪ੍ਰਤੀਰੱਖਿਆ ਮਜ਼ਬੂਤ ਹੁੰਦੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਤੇ ਭਾਰਤ ਬਾਇਓਟੈਕ ਦੇ ਇਕ ਅਧਿਐਨ ਮੁਤਾਬਕ, ਇਸ ਨਾਲ ਗੰਭੀਰ ਬਿਮਾਰੀ ਤੋਂ ਸੁਰੱਖਿਆ ਮਿਲਦੀ ਹੈ। ਆਈਸੀਐੱਮਆਰ ਤੇ ਕੋਵੈਕਸੀਨ ਦੀ ਨਿਰਮਾਤਾ ਕੰਪਨੀ ਭਾਰਤ ਬਾਇਓਟੈਕ ਨੇ ਇਹ ਅਧਿਐਨ ਜਨਵਰੀ ‘ਚ ਕੀਤਾ ਸੀ। ਇਸ ਦੇ ਨਤੀਜੇ 24 ਮਾਰਚ ਨੂੰ ‘ਜਰਨਲ ਆਫ ਟ੍ਰੈਵਲ ਮੈਡੀਸਨ’ ‘ਚ ਛਪੇ ਹਨ।

ਪੁਣੇ ਸਥਿਤ ਰਾਸ਼ਟਰੀ ਵਿਸ਼ਾਣੂ ਸੰਸਥਾਨ (ਐੱਨਆਈਵੀ) ‘ਚ ਸੀਨੀਅਰ ਵਿਗਿਆਨੀ ਡਾ. ਪ੍ਰੱਗਿਆ ਯਾਦਵ ਨੇ ਕਿਹਾ ਕਿ ਜ਼ਿਆਦਾਤਰ ਟੀਕਿਆਂ ਦੇ ਟੀਚੇ ਖੇਤਰ-ਸਪਾਈਕ ਪ੍ਰੋਟੀਨ ‘ਚ ਘੱਟੋ ਘੱਟ 30 ਮਿਊਟੇਸ਼ਨ ਹੋਇਆ ਤੇ ਓਮੀਕ੍ਰੋਨ ਵੈਰੀਐਂਟ ਦੀ ਉਤਪਤੀ ਹੋਈ। ਟੀਕੇ ਤੋਂ ਪੈਦਾ ਐਂਟੀਬਾਡੀ ਦਾ ਇਸ ‘ਤੇ ਅਸਰ ਨਹੀਂ ਹੋ ਰਿਹਾ ਸੀ। ਇਸ ਕਾਰਨ ਇਸ ਦਾ ਪ੍ਰਸਾਰ ਵਧਿਆ ਤੇ ਫਿਰ ਤੋਂ ਇਨਫੈਕਸ਼ਨ ਫੈਲੀ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਮਾਨਤਾ ਪ੍ਰਰਾਪਤ ਟੀਕਿਆਂ ਦੇ ਮਾਮਲੇ ‘ਚ ਵੀ ਵਾਇਰਸ ਦੇ ਚਿੰਤਾਜਨਕ ਸਰੂਪ (ਵੀਓਸੀ) ‘ਤੇ ਐਂਟੀਬਾਡੀ ਦਾ ਅਸਰ ਘੱਟ ਹੋਣ ਦੀਆਂ ਖ਼ਬਰਾਂ ਨੇ ਦੁਨੀਆ ਭਰ ‘ਚ ਚਿੰਤਾ ਪੈਦਾ ਕੀਤੀ। ਐੱਨਆਈਵੀ ਦੇ ਇਕ ਹੋਰ ਸੀਨੀਅਰ ਵਿਗਿਆਨੀ ਡਾ. ਗਜਾਨਨ ਸਕਪਾਲ ਨੇ ਕਿਹਾ, ਅਧਿਐਨ ‘ਚ ਸ਼ਾਮਲ ਜਿਨ੍ਹਾਂ ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਗਈ, ਉਨ੍ਹਾਂ ‘ਚ ਬੀ.1 ਤੇ ਵੀਓਸੀ-ਡੈਲਟਾ, ਵੀਟਾ ਤੇ ਓਮੀਕ੍ਰੋਨ ਸਰੂਪਾਂ ਲਈ ਐਂਟੀਬਾਡੀ ਪ੍ਰਤੀਕ੍ਰਿਆ ਜ਼ਿਆਦਾ ਦੇਖੀ ਗਈ।

Related posts

‘ਜੇਲ੍ਹ ਵਾਪਸ ਜਾਣ ’ਤੇ ਮੇਰਾ ਹੌਸਲਾ ਤੋੜਨ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ’

Bunty

ਅਲਕਾਇਦਾ ਨੈੱਟਵਰਕ ਨਾਲ ਜੁੜੇ ਛੇ ਅੱਤਵਾਦੀ ਗ੍ਰਿਫ਼ਤਾਰ, ਇਕ ਮਦਰਸੇ ‘ਚ ਲੁਕੇ ਹੋਏ ਸਨ ਮੁਲਜ਼ਮ

Bunty

ਆਰਆਈਐੱਲ ਨੂੰ ਸੁਪਰੀਮ ਕੋਰਟ ਤੋਂ ਰਾਹਤ, ਸੇਬੀ ਨੂੰ ਦਸਤਾਵੇਜ਼ ਦੇਣ ਦੀ ਅਪੀਲ ਮਨਜ਼ੂਰ

Bunty