International

ਖਮੇਨੀ ਦੇ ਅੰਤਿਮ ਸੰਸਕਾਰ ਮੌਕੇ ਟਰੰਪ ਅਤੇ ਨੇਤਨਯਾਹੂ ‘ਤੇ ਗੁੱਸਾ ਕੱਢਿਆ

ਬੈਂਜਾਮਿਨ ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ।

ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਦੇ ਦੌਰਾਨ ਇੱਕ ਕਵੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹੱਤਿਆ ਦੀ ਮੰਗ ਕੀਤੀ। ਕਵੀ ਮੁਹੰਮਦ ਰਸੂਲੀ ਨੇ “ਅਮਰੀਕਾ ਮੁਰਦਾਬਾਦ” ਅਤੇ “ਇਜ਼ਰਾਈਲ ਮੁਰਦਾਬਾਦ” ਦੇ ਨਾਅਰੇ ਲਗਾਉਣ ਵਿੱਚ ਭੀੜ ਦੀ ਅਗਵਾਈ ਕੀਤੀ।

ਮੁਹੰਮਦ ਰਸੂਲੀ ਨੇ ਐਤਵਾਰ ਨੂੰ ਤਹਿਰਾਨ ਵਿੱਚ ਅੰਤਿਮ ਸੰਸਕਾਰ ਵਿੱਚ ਭੀੜ ਨੂੰ ਸੰਬੋਧਨ ਕਰਦੇ ਹੋਏ ਟਰੰਪ ਦਾ ਹਵਾਲਾ ਦਿੰਦੇ ਹੋਏ ਪੁੱਛਿਆ, “ਦੁਨੀਆ ਦਾ ਸਭ ਤੋਂ ਬੁਰਾ ਆਦਮੀ ਅਜੇ ਵੀ ਜ਼ਿੰਦਾ ਕਿਉਂ ਹੈ? ਰਸੂਲੀ ਨੇ ਇਹ ਵੀ ਕਿਹਾ ਕਿ, “ਇਸ ਦੁਨੀਆ ਵਿੱਚ ਟਰੰਪ ਲਈ ਹੁਣ ਕੋਈ ਜਗ੍ਹਾ ਨਹੀਂ ਹੈ।” ਇਸ ‘ਤੇ ਭੀੜ ਨੇ ਤਾੜੀਆਂ ਵਜਾਈਆਂ ਅਤੇ ਉਸਦਾ ਸਮਰਥਨ ਕੀਤਾ।

ਐਤਵਾਰ 6 ਜੁਲਾਈ ਦੇ ਅੰਤਿਮ ਸੰਸਕਾਰ ਵਿੱਚ ਬਹੁਤ ਵੱਡੀ ਭੀੜ ਇਕੱਠੀ ਹੋਈ। ਲੋਕਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਖਮੇਨੀ ਦੇ ਸਨਮਾਨ ਵਿੱਚ ਬੈਨਰ ਅਤੇ ਝੰਡੇ ਚੁੱਕੇ ਹੋਏ ਸਨ। ਅੰਤਿਮ ਸੰਸਕਾਰ ਦੌਰਾਨ ਇਕੱਠੇ ਹੋਏ ਲੋਕਾਂ ਨੇ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹੱਤਿਆ ਦੀ ਮੰਗ ਕਰਦੇ ਪੋਸਟਰ ਲਹਿਰਾਏ ਹੋਏ ਸਨ ਅਤੇ ਕੰਧਾਂ ‘ਤੇ ਨਾਅਰੇ ਵੀ ਲਿਖੇ ਹੋਏ ਸਨ। ਆਯਤੁੱਲਾ ਅਲੀ ਖਮੇਨੀ ਦੀ 28 ਫਰਵਰੀ ਨੂੰ ਇੱਕ ਹਵਾਈ ਹਮਲੇ ਵਿੱਚ ਮੌਤ ਹੋ ਗਈ ਸੀ, ਉਹ 86 ਸਾਲ ਦੇ ਸਨ। ਅਮਰੀਕਾ-ਇਜ਼ਰਾਈਲ-ਈਰਾਨ ਜੰਗ ਕਾਰਨ ਖਮੇਨੀ ਦਾ ਅੰਤਿਮ ਸੰਸਕਾਰ ਦੇਰੀ ਨਾਲ ਹੋਇਆ।

Related posts

ਸਿਆਸੀ ‘ਚੰਦਾ’ ਘਪਲੇ ਕਾਰਨ ਹਿੱਲੀ ਜਾਪਾਨ ਸਰਕਾਰ

Bunty

ਓਮੀਕਰੋਨ ਕਰਕੇ 11,500 ਫਲਾਈਟਾਂ ਰੱਦ

Bunty

ਹੜ੍ਹਾਂ ਦੀ ਮਾਰ ਹੇਠ ਆਏ ਪਾਕਿਸਤਾਨ ਨੂੰ 5 ਮਿਲੀਅਨ ਡਾਲਰ ਦੇਵੇਗਾ ਕੈਨੇਡਾ

Bunty