Breaking NewsLatest NewsPunjab

ਖਾਲਸਾ ਕਾਲਜ ਅਤੇ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਸਮਝੌਤਾ

ਖਾਲਸਾ ਕਾਲਜ ਆਫ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਆਸਟ੍ਰੇਲੀਅਨ ਇੰਸਟੀਚਿਊਟ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੈਮ ਤਿਆਗੀ ਸਮਝੌਤੇ ਪੱਤਰ ’ਤੇ ਦਸਖਤਤ ਕਰਦੇ ਹੋਏ। 

ਅੰਮ੍ਰਿਤਸਰ — ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵੱਲੋਂ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਿੱਖਿਆ ਦੇ ਮੌਕੇ ਵਧਾਉਣ ਵੱਲ ਇਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਆਸਟ੍ਰੇਲੀਆ ਨਾਲ ਇਕ ਅਹਿਮ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ’ਤੇ ਕਾਲਜ ਦੀ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਆਸਟ੍ਰੇਲੀਅਨ ਇੰਸਟੀਚਿਊਟ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੈਮ ਤਿਆਗੀ ਨੇ ਦਸਤਖ਼ਤ ਕੀਤੇ।

ਇਸ ਸਬੰਧੀ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਉਕਤ ਸਮਝੌਤੇ ਦਾ ਉਦੇਸ਼ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਇੰਜੀਨੀਅਰਿੰਗ ਸਿੱਖਿਆ ਦੇ ਖੇਤਰ ’ਚ ਅੰਤਰਰਾਸ਼ਟਰੀ ਸਹਿਯੋਗ ਨੂੰ ਪ੍ਰਫੁੱਲਿਤ ਕਰਨਾ ਹੈ।ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਫੈਕਲਟੀ ਐਕਸਚੇਂਜ ਪ੍ਰੋਗਰਾਮ, ਅੰਤਰਰਾਸ਼ਟਰੀ ਕਾਨਫਰੰਸਾਂ, ਵਿਦਿਆਰਥੀਆਂ ਲਈ ਇੰਟਰਨਸ਼ਿਪ ਦੇ ਮੌਕੇ, ਅਤਿ—ਆਧੁਨਿਕ ਲੈਬਾਰਟਰੀਆਂ ਰਾਹੀਂ ਪ੍ਰੈਕਟੀਕਲ ਤਜਰਬਾ, ਤਕਨੀਕੀ ਅਤੇ ਅਕਾਦਮਿਕ ਦੌਰੇ ਅਤੇ ਵੱਖ—ਵੱਖ ਸਾਂਝੀਆਂ ਅਕਾਦਮਿਕ ਤੇ ਖੋਜ ਗਤੀਵਿਧੀਆਂ ਦਾ ਆਯੋਜਨ ਕਰਨ ਲਈ ਸਹਿਯੋਗ ਕਰਨਗੀਆਂ।ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਸਿੱਖਣ ਦੇ ਤਜਰਬੇ ਨੂੰ ਹੋਰ ਮਜ਼ਬੂਤ ਕਰਨ ’ਚ ਮਦਦ ਮਿਲੇਗੀ। ਇਸ ਮੌਕੇ ਡਾ. ਬਾਲਾ ਨੇ ਕਿਹਾ ਕਿ ਇਹ ਸਾਂਝੇਦਾਰੀ ਸੰਸਥਾ ਦੇ ਅੰਤਰਰਾਸ਼ਟਰੀਕਰਨ ਦੇ ਸਫ਼ਰ ’ਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਸਹਿਯੋਗ ਵਿਦਿਆਰਥੀਆਂ ’ਚ ਪ੍ਰੈਕਟੀਕਲ ਹੁਨਰ ਅਤੇ ਨਵੀਨਤਾਕਾਰੀ ਸੋਚ ਦੇ ਨਾਲ ਵਿਸ਼ਵ ਪੱਧਰ ’ਤੇ ਸਮਰੱਥ ਇੰਜੀਨੀਅਰ ਤਿਆਰ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਉਣਗੇ।

ਇਸ ਮੌਕੇ ਤਿਆਗੀ ਨੇ ਕਾਲਜ ਨਾਲ ਸਾਂਝੇਦਾਰੀ ਕਰਨ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਆਸਟ੍ਰੇਲੀਅਨ ਇੰਸਟੀਚਿਊਟਸਾਂਝੇ ਪ੍ਰੋਗਰਾਮਾਂ, ਇੰਟਰਨਸ਼ਿਪਾਂ, ਫੈਕਲਟੀ ਇੰਟਰੈਕਸ਼ਨ ਅਤੇ ਤਕਨੀਕੀ ਤਜਰਬੇ ਰਾਹੀਂ ਵਿਸ਼ਵ ਪੱਧਰੀ ਮਾਹਿਰਤਾ ਸਾਂਝੀ ਕਰਨ ਅਤੇ ਵਿਦਿਆਰਥੀਆਂ ਨੂੰ ਲਾਭਦਾਇਕ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਇਹ ਸਾਂਝੇਦਾਰੀ ਲੰਬੇ ਸਮੇਂ ਲਈ ਅਕਾਦਮਿਕ ਸਹਿਯੋਗ ਅਤੇ ਆਪਸੀ ਵਿਕਾਸ ਲਈ ਨਵੇਂ ਰਾਹ ਖੋਲ੍ਹੇਗੀ।ਉਨ੍ਹਾਂ ਕਿਹਾ ਕਿ ਇਹ ਸਮਝੌਤਾ 10 ਸਾਲਾਂ ਦੀ ਮਿਆਦ ਲਈ ਕੀਤਾ ਗਿਆ ਹੈ। ਇਸ ਨਾਲ ਦੋਵੇਂ ਸੰਸਥਾਵਾਂ ਦਰਮਿਆਨ ਅਕਾਦਮਿਕ ਸਬੰਧ ਹੋਰ ਮਜ਼ਬੂਤ ਹੋਣ ਦੇ ਨਾਲ—ਨਾਲ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਗਿਆਨ ਦੇ ਆਦਾਨ—ਪ੍ਰਦਾਨ, ਨਵੀਨਤਾ, ਹੁਨਰ ਵਿਕਾਸ ਅਤੇ ਅੰਤਰਰਾਸ਼ਟਰੀ ਤਜਰਬੇ ਦੇ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਇਸ ਸਮਝੌਤਾ ਮੌਕੇ ਅਕਸ਼ਿਤ ਤਿਆਗੀ (ਏਸ਼ੀਆ ਪੈਸੀਫਿਕ ਮਾਰਕੀਟਿੰਗ ਹੈੱਡ, ਏ. ਆਈ. ਈ.), ਨੀਲਮ ਸੰਗਾਨੀ (ਡਾਇਰੈਕਟਰ ਆਫ਼ ਅਕਾਦਮਿਕ ਪਾਰਟਨਰਸ਼ਿਪ, ਏ. ਆਈ. ਈ.), ਡਾ. ਰਿਪਿਨ ਕੋਹਲੀ (ਐਚ. ਓ. ਡੀ., ਅਪਲਾਈਡ ਸਾਇੰਸਿਜ਼), ਡਾ. ਮਾਲਤੀ ਪੁਰੀ (ਆਈ. ਕਿਊ. ਏ. ਸੀ. ਕੋਆਰਡੀਨੇਟਰ), ਯੋਗੇਸ਼ ਸ਼ਰਮਾ (ਐਚ. ਓ. ਡੀ., ਬੀ. ਬੀ. ਏ.) ਅਤੇ ਕਾਲਜ ਦੇ ਹੋਰ ਫੈਕਲਟੀ ਮੈਂਬਰਾਂ ਤੋਂ ਇਲਾਵਾ ਆਸਟ੍ਰੇਲੀਅਨ ਇੰਸਟੀਚਿਊਟ ਦੇ ਨੁਮਾਇੰਦੇ ਵੀ ਮੌਜੂਦ ਸਨ।

Related posts

NSQ ਵੋਕੇਸ਼ਨਲ ਅਧਿਆਪਕ ਫ਼ਰੰਟ ਵਲੋਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਮੰਗ ਪੱਤਰ !

admin

ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਦੋ ਦਿਨ ਪਹਿਲਾਂ ਹੋਈ ਸੀ ਵਿਸ਼ਾਲ ਆਦਿਤਿਆ ਸਿੰਘ ਦੀ ਮੁਲਾਕਾਤ

Bunty

ਭਾਜਪਾ ਨੇ 36 ਵੋਟਾਂ ਦੀ ਗਿਣਤੀ ਵਿੱਚ ਕੀਤੀ ਗੜਬੜੀ, ਦੇਸ਼ ਭਰ ਵਿੱਚ ਨਿਰਪੱਖ ਚੋਣਾਂ ਦੀ ਤਵੱਕੋ ਕਿਵੇਂ ਕੀਤੀ ਜਾ ਸਕਦੀ ਹੈ: ਮੁੱਖ ਮੰਤਰੀ

Bunty