India

ਗੋਦਾਮ ’ਚ 100 ਟਨ ਮੱਕੀ ਨਾਲ ਭਰੀ ਮਸ਼ੀਨ ਨੁਕਸਾਨੀ ਗਈ, 7 ਮਜ਼ਦੂਰ ਮਰੇ

ਵਿਜੇਪੁਰਾ – ਕਰਨਾਟਕ ਦੇ ਵਿਜੇਪੁਰਾ ਦੇ ਅਲੀਆਬਾਦ ਉਦਯੋਗਿਕ ਖੇਤਰ ’ਚ ਇਕ ਪ੍ਰਾਈਵੇਟ ਫੂਡ ਪ੍ਰੋਸੈਸਿੰਗ ਯੂਨਿਟ ਦੇ ਗੋਦਾਮ ’ਚ ਇਕ ਵੱਡੀ ਮਸ਼ੀਨ ਨੁਕਸਾਨੀ ਗਈ। ਜਿਸ ਤੋਂ ਬਾਅਦ 100 ਟਨ ਮੱਕੀ ਦੇ ਢੇਰ ਹੇਠ ਦੱਬ ਜਾਣ ਕਾਰਨ ਬਿਹਾਰ ਦੇ 7 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਜੇਪੁਰਾ ਦੇ ਪੁਲਿਸ ਸੁਪਰਡੈਂਟ ਸੋਨਾਵਨੇ ਰਿਸ਼ੀਕੇਸ਼ ਭਗਵਾਨ ਨੇ ਦੱਸਿਆ ਕਿ ਇਸ ਘਟਨਾ ’ਚ 3 ਲੋਕ ਜ਼ਖ਼ਮੀ ਹੋਏ ਹਨ। ਜੋ ਲੋਕ ਦੱਬੇ ਗਏ ਸਨ, ਉਨ੍ਹਾਂ ਵਿਚੋਂ ਇਕ ਨੂੰ ਬਚਾ ਲਿਆ ਗਿਆ। ਜਦਕਿ 7 ਲੋਕਾਂ ਦੀ ਮੌਤ ਹੋ ਗਈ, ਉਹ ਸਾਰੇ ਮਜ਼ਦੂਰ ਸਨ।
ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਅਤੇ ਬਚਾਅ ਮੁਹਿੰਮ ਦੌਰਾਨ 7 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਇਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪ੍ਰੋਸੈਸਿੰਗ ਕਰਨ ਵਾਲੀ ਮਸ਼ੀਨ ਵਿਚ ਲੱਗੀਆਂ ਚਿਮਨੀਆਂ ਮੱਕੀ ਨਾਲ ਭਰ ਜਾਣ ਮਗਰੋਂ ਕਾਫੀ ਵਜ਼ਨੀ ਹੋ ਜਾਂਦੀ ਹੈ। ਇਸ ਦੇ ਢਹਿ ਜਾਣ ਕਾਰਨ ਹੇਠਾਂ ਕੰਮ ਕਰ ਰਹੇ ਮਜ਼ਦੂਰ ਦੱਬੇ ਗਏ। ਇਹ ਮਜ਼ਦੂਰ 100 ਟਨ ਮੱਕੀ ਹੇਠਾਂ ਦੱਬੇ ਗਏ। ਖੋਜ ਅਤੇ ਬਚਾਅ ਮੁਹਿੰਮ ਸੋਮਵਾਰ ਸ਼ਾਮ ਕਰੀਬ 6 ਵਜੇ ਸ਼ੁਰੂ ਹੋਈ ਅਤੇ ਮੰਗਲਵਾਰ ਸਵੇਰੇ 11 ਵਜੇ ਤੱਕ ਜਾਰੀ ਰਹੀ।

Related posts

ਭਾਜਪਾ ਦੇ ਨਵੇਂ ਸੰਸਦੀ ਬੋਰਡ ਦਾ ਐਲਾਨ: ਲਾਲਪੁਰਾ,ਸੁਧਾ ਯਾਦਵ ਤੇ ਇਨ੍ਹਾਂ ਆਗੂਆਂ ਨੂੰ ਮਿਲੀ ਐਂਟਰੀ, ਸ਼ਿਵਰਾਜ ਤੇ ਗਡਕਰੀ ਬਾਹਰ,See List

Bunty

ਆਈ.ਏ.ਐੱਸ. ਦੀ ਧੀ ਵੱਲੋਂ 10 ਮੰਜ਼ਿਲਾ ਇਮਾਰਤ ਤੋਂ ਛਾਲ ਮਾਰਕੇ ਆਤਮਹੱਤਿਆ

Bunty

ਆਉਣ ਵਾਲੇ ਦਿਨਾਂ ‘ਚ 2 ਹੋਰ ਸਵਦੇਸ਼ੀ ਕੋਰੋਨਾ ਟੀਕੇ ਹੋਣਗੇ ਉਪਲਬਧ

Bunty