Sport

ਗੰਭੀਰ ਦੀ ਗੱਦੀ ‘ਤੇ ਬੈਠੇਗਾ ਧੋਨੀ-ਡਵੇਨ ਬ੍ਰਾਵੋ

ਡਵੇਨ ਬ੍ਰਾਵੋ ਕ੍ਰਿਕਟ ਦੇ ਹਰ ਫਾਰਮੈਟ ਤੋਂ ਰਿਟਾਇਰਮੈਂਟ ਤੋਂ ਬਾਅਦ ਆਈਪੀਐੱਲ ‘ਚ ਕੋਲਕਾਤਾ ਨਾਈਟ ਰਾਈਡਰਸ ਦੀ ਮੈਂਟਰਸ਼ਿੱਪ ਕਰਦੇ ਹੋਏ ਦਿਖਣਗੇ। ਭਾਵ ਉਹ ਸ਼ਾਹਰੁਖ ਖਾਨ ਦੀ ਮਾਲਕਾਨਾ ਹੱਕ ਵਾਲੀ ਕੋਲਕਾਤਾ ਦੀ ਟੀਮ ‘ਚ ਗੌਤਮ ਗੰਭੀਰ ਦੀ ਥਾਂ ਲੈਣਗੇ, ਜੋ ਆਈਪੀਐੱਲ 2024 ‘ਚ ਇਸ ਟੀਮ ਦੇ ਮੈਂਟਰ ਸਨ। ਬ੍ਰਾਵੋ ਨੇ ਹਾਲ ਹੀ ‘ਚ ਸੀਪੀਐੱਲ ਦੇ ਮੈਦਾਨ ਕੇਕੇਆਰ ਦੇ ਸੀਈਓ ਵੈਂਕੀ ਮੈਸੂਰ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਲੰਬੀ ਮਿਆਦ ਦੇ ਕਾਨਟ੍ਰੈਕਟ ‘ਤੇ ਸਹਿਮਤੀ ਜਤਾਈ ਹੈ। ਕੇਕੇਆਰ ਤੋਂ ਇਲਾਵਾ ਉਹ ਟੀ20 ਲੀਗ ‘ਚ ਨਾਈਟ ਰਾਈਡਰਸ ਲੈਬਲ ਦੇ ਤਹਿਤ ਸਾਰੇ ਫ੍ਰੈਂਚਾਇਜੀ ਦੇ ਪ੍ਰਭਾਰੀ ਹੋਣਗੇ।

ਇਸ ‘ਚ ਟ੍ਰਿਨਬਾਗੋ ਨਾਈਟ ਰਾਈਡਰਸ (ਸੀਪੀਐੱਲ) ਲਾਸ ਏਂਜਲਸ ਨਾਈਟ ਰਾਈਡਰਸ (ਐੱਮਐੱਲਸੀ) ਅਤੇ ਆਬੂਧਾਬੀ ਨਾਈਟ ਰਾਈਡਰਸ (ਆਈਪੀਐੱਲ) ਵਰਗੀਆਂ ਟੀਮਾਂ ਸ਼ਾਮਲ ਹਨ। ਮੈਸੂਰ ਨੇ ਇਕ ਬਿਆਨ ‘ਚ ਕਿਹਾ ਕਿ ਡੀਜੇ ਬ੍ਰਾਵੋ ਦਾ ਸਾਡੇ ਨਾਲ ਜੁੜਨਾ ਸ਼ਾਨਦਾਰ ਹੈ, ਉਨ੍ਹਾਂ ਦੇ ਅਨੁਭਵ ਅਤੇ ਗਿਆਨ ਨਾਲ ਸਾਡੀ ਫ੍ਰੈਂਚਾਇਜੀ ਅਤੇ ਖਿਡਾਰੀਆਂ ਨੂੰ ਬਹੁਤ ਫਾਇਦਾ ਪਹੁੰਚੇਗਾ।

ਕੇਕੇਆਰ ‘ਚ ਬ੍ਰਾਵੋ ਦੇ ਕੋਲ ਹੈੱਡ ਕੋਚ ਦੇ ਰੂਪ ‘ਚ ਚੰਦਰਕਾਂਤ ਪੰਡਿਤ ਅਤੇ ਗੇਂਦਬਾਜ਼ੀ ਕੋਚ ਦੇ ਰੂਪ ‘ਚ ਭਰਤ ਅਰੁਣ ਹੋਣਗੇ। ਧਿਆਨ ਰਹੇ ਕਿ ਬ੍ਰਾਵੋ ਨੇ ਲੰਬਾ ਸਮਾਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗ ‘ਚ ਬਿਤਾਇਆ ਹੈ। 2006 ਤੋਂ ਲੈ ਕੇ 2024 ਦੇ ਵਿਚਾਲੇ ਬ੍ਰਾਵੋ ਨੇ ਆਪਣੇ ਟੀ-20 ਕ੍ਰਿਕਟ ਕਰੀਅਰ ਦੇ ਦੌਰਾਨ ਉਨ੍ਹਾਂ ਨੇ 582 ਮੁਕਾਬਲੇ ਖੇਡੇ। ਇਸ ‘ਚ ਉਨ੍ਹਾਂ ਦੀਆਂ 631 ਵਿਕਟਾਂ ਹਨ। ਜੋ ਟੀ20 ਇਤਿਹਾਸ ‘ਚ ਸਭ ਤੋਂ ਜ਼ਿਆਦਾ ਹਨ। ਹੁਣ ਉਹ ਸਾਰੇ ਫਾਰਮੈਟ ਤੋਂ ਅਲਵਿਦਾ ਕਹਿ ਚੁੱਕੇ ਹਨ। ਅਗਲੇ ਮਹੀਨੇ 41 ਸਾਲ ਦੇ ਹੋਣ ਵਾਲੇ ਬ੍ਰਾਵੋ ਨੇ ਪਹਿਲੇ 2021 ‘ਚ ਆਪਣੇ ਕੌਮਾਂਤਰੀ ਕਰੀਅਰ ਨੂੰ ਅਲਵਿਦਾ ਕਿਹਾ ਸੀ। ਉਹ ਪਿਛਲੇ ਸਾਲ ਆਈਪੀਐੱਲ ਤੋਂ ਦੂਰ ਹੋ ਗਏ ਸਨ। ਆਪਣੇ 18 ਸਾਲ ਦਾ ਟੀ20 ਕਰੀਅਰ ‘ਚ ਬ੍ਰਾਵੋ ਨੇ ਟੀ20 ਕ੍ਰਿਕਟ ‘ਚ ਆਈਪੀਐੱਲ, ਪੀਐੱਸਐੱਲ ਅਤੇ ਬਿਗ ਬੈਸ਼ ‘ਚ ਖਿਤਾਬ ਜਿੱਤੇ, ਨਾਲ ਹੀ ਵੈਸਟਇੰਡੀਜ਼ ਦੇ ਨਾਲ ਦੋ ਵਾਰ ਵਿਸ਼ਵ ਚੈਂਪੀਅਨ ਬਣੇ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ

admin