India

ਚਿਰਾਗ ਪਾਸਵਾਨ ਖ਼ਾਲੀ ਕਰਨਗੇ ਬੰਗਲਾ

ਨਵੀਂ ਦਿੱਲੀ –  ਲੋਕ ਸਭਾ ਐੱਮਪੀ ਚਿਰਾਗ ਪਾਸਵਾਨ ਨੂੰ 12 ਜਨਪਥ ਬੰਗਲਾ ਖ਼ਾਲੀ ਕਰਨਾ ਪਵੇਗਾ। ਇਹ ਬੰਗਲਾ ਉਨ੍ਹਾਂ ਦੇ ਪਿਤਾ ਰਾਮਵਿਲਾਸ ਪਾਸਵਾਨ ਨੂੰ ਅਲਾਟ ਹੋਇਆ ਸੀ। ਉਨ੍ਹਾਂ ਨੂੰ ਪਿਛਲੇ ਸਾਲ ਬੰਗਲਾ ਖ਼ਾਲੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਇਸ ਹੁਕਮ ਦੀ ਪਾਲਣਾ ਯਕੀਨੀ ਬਣਾਉਣ ਲਈ ਬੁੱਧਵਾਰ ਨੂੰ ਸਰਕਾਰੀ ਟੀਮ ਭੇਜੀ ਗਈ ਸੀ। ਇਸ ਤੋਂ ਬਾਅਦ ਚਿਰਾਗ ਨੇ ਬੰਗਲਾ ਖ਼ਾਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

12 ਜਨਪਥ ਬੰਗਲਾ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਦਾ ਅਧਿਕਾਰਤ ਪਤਾ ਸੀ। ਸਾਬਕਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਲੋਕ ਜਨਸ਼ਕਤੀ ਪਾਰਟੀ ਚਿਰਾਗ ਪਾਸਵਾਨ ਤੇ ਉਨ੍ਹਾਂ ਦੇ ਚਾਚੇ ਪਸ਼ੂਪਤੀ ਪਾਰਸ ਵਿਚਾਲੇ ਦੋ ਗੁੱਟਾਂ ’ਚ ਵੰਡੀ ਗਈ। ਇਸ ਘਰ ਦੀ ਵਰਤੋਂ ਪਾਰਟੀ ਦੀਆਂ ਜਥੇਬੰਦਕ ਮੀਟਿੰਗਾਂ ਤੇ ਹੋਰ ਸਬੰਧਿਤ ਪ੍ਰੋਗਰਾਮ ਕਰਵਾਉਣ ਲਈ ਕੀਤੀ ਜਾਂਦੀ ਸੀ।

Related posts

ਦਿੱਲੀ’ਚ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਲਿਆ ਵੱਡਾ ਫ਼ੈਸਲਾ

Bunty

ਭਾਰਤ ਵੀ ਲਗਾ ਸਕਦੈ ਦੱਖਣੀ ਅਫ਼ਰੀਕਾ ਦੀਆਂ ਫਲਾਈਟਸ ‘ਤੇ ਪਾਬੰਦੀ

Bunty

ਪਾਣੀ ਦੀ ਸੰਭਾਲ ਸਿਰਫ਼ ਇੱਕ ਨੀਤੀ ਨਹੀਂ ਹੈ, ਸਗੋਂ ਇੱਕ ਗੁਣ ਵੀ ਹੈ: ਮੋਦੀ

Bunty