Punjab

ਚੰਨੀ ਟੈਂਪਰੇਰੀ ਮੁੱਖ ਮੰਤਰੀ, ਕਾਂਗਰਸ ਅਗਲੇ ਮੁੱਖ ਮੰਤਰੀ ਦਾ ਐਲਾਨ ਕਰੇ : ਸੁਖਬੀਰ

ਪਟਿਆਲਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਆਖਿਆ ਹੈ ਕਿ 26 ਹਜ਼ਾਰ ਕਰੋੜ ਦੇ ਫੋਕੇ ਐਲਾਨ ਕਰਨ ਵਾਲੀ ਚੰਨੀ ਸਰਕਾਰ ਦੇ ਖ਼ਜ਼ਾਨੇ ਵਿਚ 26 ਕਰੋੜ ਵੀ ਨਹੀਂ ਹਨ, ਜਿਸ ਤੋਂ ਸਪੱਸ਼ਟ ਹੈ ਕਿ ਚੰਨੀ ਸੂਬੇ ਦੇ ਲੋਕਾ ਨੂੰ ਮੂਰਖ ਬਣਾਉਣ ਲੱਗੇ ਹੋਏ ਹਨ। ਇਹੀ ਸਾਢੇ ਚਾਰ ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਕਰਦੇ ਰਹੇ।ਸੁਖਬੀਰ, ਇੱਥੇ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਨੇ ਕਿਹਾ ਕਿ ਅਕਾਲੀ ਦਲ ਨਾ ਤਾਂ ਕੇਜਰੀਵਾਲ ਵਾਂਗ ਫਾਰਮ ਝੂਠੇ ਭਰਵਾਉਂਦਾ ਹੈ ਤੇ ਨਾ ਕੈਪਟਨ ਵਾਂਗ ਝੂਠੀ ਸਹੁੰ ਖਾਂਦਾ ਹੈ।ਉਨ੍ਹਾਂ ਆਖਿਆ ਕਿ ਚੰਨੀ ਟੈਂਪਰੇਰੀ ਮੁੱਖ ਮੰਤਰੀ ਹਨ, ਜੇਕਰ ਕਾਂਗਰਸ ਵਿਚ ਹਿੰਮਤ ਹੈ ਤਾਂ ਉਹ ਉਨ੍ਹਾਂ ਦਾ ਨਾਂ ਅਗਲੇ ਮੁੱਖ ਮੰਤਰੀ ਵਜੋਂ ਐਲਾਨ ਕਰੇ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਝੂਠੇ ਵਿਅਕਤੀ ਕੇਜਰੀਵਾਲ ਹਨ। ਉਹ ਪੰਜਾਬ ਵਿਚ ਜੋ ਕਹਿੰਦੇ ਹਨ, ਉਸ ਨੂੰ ਕਦੇ ਵੀ ਦਿੱਲੀ ਵਿਚ ਲਾਗੂ ਨਹੀਂ ਕੀਤਾ। ਜੋ ਵਾਅਦੇ ਕੇਜਰੀਵਾਲ ਨੇ ਪੰਜਾਬ ਵਿਚ ਕੀਤੇ ਹਨ, ਉਹ ਪਹਿਲਾਂ ਦਿੱਲੀ ਵਿਚ ਲਾਗੂ ਕਰਨ। ਰੈਲੀ ਵਿਚ ਅਕਾਲੀ ਆਗੂ ਚਰਨਜੀਤ ਸਿੰਘ ਰੱਖੜਾ, ਬਸਪਾ ਦੇ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਹਲਕਾ ਅਮਲੋਹ ਤੋਂ ਉਮੀਦਵਾਰ ਰਾਜੂ ਖੰਨਾ, ਮੈਂਬਰ ਸ਼੍ਰੋਮਣੀ ਕਮੇਟੀ ਸਤਵਿੰਦਰ ਸਿੰਘ ਟੌਹੜਾ ਤੇ ਹੋਰ ਹਾਜ਼ਰ ਸਨ।

Related posts

ਆਈਐਸਆਈ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੀ – ਕੇਂਦਰੀ ਮੰਤਰੀ ਰਵਨੀਤ ਬਿੱਟੂ

admin

ਓਸੀਆਈ ਕਾਰਡ ਦੇ ਨਿਯਮਾਂ ਤੇ ਫੀਸਾਂ ਦੇ ਵਿੱਚ ਵੱਡੇ ਬਦਲਾਅ !

admin

‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਬੇਅਦਬੀ ਕਰਨ ਵਾਲਿਆਂ ਨੂੰ ‘ਕਾਂਬਾ ਛੇੜਨ’ ਵਾਲਾ – ਭਾਈ ਬਲਦੇਵ ਸਿੰਘ ਵਡਾਲਾ

admin