India

ਛੇ ਦੇਸ਼ਾਂ ਦੇ ਨਵੇਂ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਆਪਣੇ ਪ੍ਰਮਾਣ ਪੱਤਰ ਸੌਂਪੇ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੰਗੋਲੀਆ ਦੇ ਰਾਜਦੂਤ ਡਾ: ਉਲਜੀਤ ਲੁਵਸਾਂਜਾਵ ਤੋਂ ਪ੍ਰਮਾਣ ਪੱਤਰ ਸਵੀਕਾਰ ਕਰਦੇ ਹੋਏ।

ਛੇ ਵੱਖ-ਵੱਖ ਦੇਸ਼ਾਂ ਦੇ ਵਲੋਂ ਭਾਰਤ ਦੇ ਵਿੱਚ ਆਪਣੇ ਨਵੇਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਛੇ ਦੇਸ਼ਾਂ ਦੇ ਨਵੇਂ ਹਾਈ ਕਮਿਸ਼ਨਰਾਂ ਦੇ ਵਲੋਂ ਕੱਲ੍ਹ 6 ਜੁਲਾਈ ਨੂੰ ਭਾਰਤ ਦੀ ਰਾਸ਼ਟਰਪਤੀ ਨੂੰ ਮਿਲੇ ਅਤੇ ਆਪਣੇ ਨਿਯੁਕਤੀ ਪੱਤਰ ਸੌਂਪੇ।

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਮੋਜ਼ਾਮਬੀਕ, ਨਿਕਾਰਾਗੁਆ, ਸੂਰੀਨਾਮ, ਗੈਬੋਨ ਗਣਰਾਜ, ਮੰਗੋਲੀਆ ਅਤੇ ਬਹਾਮਾਸ ਦੇ ਰਾਜਦੂਤਾਂ ਤੋਂ ਪ੍ਰਮਾਣ ਪੱਤਰ ਸਵੀਕਾਰ ਕੀਤੇ। ਆਪਣੇ ਪ੍ਰਮਾਣ ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਸ਼ਾਮਲ ਹਨ ਹੇਠ ਲਿਖੇ ਦੇਸ਼ਾਂ ਦੇ ਹਾਈ-ਕਮਿਸ਼ਨਰ ਸ਼ਾਮਿਲ ਸਨ:

  • ਮਿਸਟਰ ਅਰਮਾਂਡੋ ਪੇਡਰੋ ਮੁਈਆਨੇ ਜੂਨੀਅਰ, ਮੋਜ਼ਾਮਬੀਕ ਗਣਰਾਜ ਦੇ ਹਾਈ ਕਮਿਸ਼ਨਰ
  • ਸ਼੍ਰੀਮਤੀ ਨਡੇਸਕਾ ਇਮਾਰਾ ਕਥਬਰਟ ਕਾਰਲਸਨ, ਨਿਕਾਰਾਗੁਆ ਗਣਰਾਜ ਦੀ ਰਾਜਦੂਤ
  • ਸ਼੍ਰੀਮਤੀ ਹਨੀਸ਼ਾ ਜੈਰਾਮ, ਸੂਰੀਨਾਮ ਗਣਰਾਜ ਦੀ ਰਾਜਦੂਤ
  •  ਮਿਸਟਰ ਔਰੇਲੀਅਨ-ਮਾਰਸੇਲ ਮਿੰਟਸਾ ਨਗੁਏਮਾ, ਗੈਬੋਨੀਜ਼ ਗਣਰਾਜ ਦੇ ਹਾਈ ਕਮਿਸ਼ਨਰ
  • ਮੰਗੋਲੀਆ ਦੇ ਰਾਜਦੂਤ ਡਾ: ਉਲਜੀਤ ਲੁਵਸਾਂਜਾਵ
  •  ਮਿਸਟਰ ਪੀਟਰ ਨਿਕੋਲਸ ਸਿਮੋਨੇਟ, ਬਹਾਮਾਸ ਦੇ ਰਾਸ਼ਟਰਮੰਡਲ ਦੇ ਹਾਈ ਕਮਿਸ਼ਨਰ

Related posts

ਆਪਣੇ ਹੱਕ ਲੈਣ ਲਈ ਇੰਦਰਾ ਫੈਲੋਸ਼ਿਪ ਨਾਲ ਜੁੜਨ ਔਰਤਾਂ : ਰਾਹੁਲ ਗਾਂਧੀ

Bunty

ਗਲੋਬਲ ਸਥਿਤੀ ਵਿੱਚ ਜਦੋਂ ਹਰ ਪਾਸੇ ਉੱਥਲ-ਪੱਥਲ ਹੈ, ਅਜਿਹੇ ਭਾਰਤ ਨੂੰ ਮਜਬੂਤ ਹੋਣ ਦੀ ਲੋੜ – ਮੋਦੀ

admin

ਏਕਨਾਥ ਸ਼ਿੰਦੇ ਦੀ ਤਾਜਪੋਸ਼ੀ ਤੋਂ ਬਾਅਦ ਊਧਵ ਠਾਕਰੇ ਨੇ ਕਿਹਾ- ਭਾਜਪਾ ਸਾਡੀ ਗੱਲ ਮੰਨ ਲੈਂਦੀ ਤਾਂ MVA ਨਾ ਬਣਦਾ

Bunty