India

ਜੰਮੂ-ਕਸ਼ਮੀਰ ਦੇ ਰਿਆਸੀ ’ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼, ਗੋਲਾ-ਬਾਰੂਦ ਦਾ ਜਖ਼ੀਰਾ ਬਰਾਮਦ

ਜੰਮੂ – ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਸ਼ਨੀਵਾਰ ਨੂੰ ਅੱਤਵਾਦੀਆਂ ਦੇ ਇਕ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਅਤੇ ਉਥੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਰਚ ਅਤੇ ਘੇਰਾਬੰਦੀ ਮੁਹਿੰਮ ਦੌਰਾਨ ਅਰਨਸ ਸਬ-ਡਿਵੀਜ਼ਨ ਦੇ ਦਲਾਸ ਬਰਨੇਲੀ ਖੇਤਰ ਵਿੱਚ ਅੱਤਵਾਦੀਆਂ ਦੇ ਇਸ ਛੁਪਣਗਾਹ ਦਾ ਪਰਦਾਫਾਸ਼ ਕੀਤਾ ਗਿਆ। ਇਹ ਸਰਚ ਆਪਰੇਸ਼ਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਭਰੋਸੇਯੋਗ ਸੂਚਨਾ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੇ ਟਿਕਾਣੇ ਤੋਂ ਦੋ ਡੈਟੋਨੇਟਰ, ਏ.ਕੇ. ਅਸਾਲਟ ਰਾਈਫਲ ਦੇ 12 ਕਾਰਤੂਸ, ਇਕ ਬੈਟਰੀ ਅਤੇ ਕੁਝ ਤਾਰਾਂ ਬਰਾਮਦ ਕੀਤੀਆਂ ਗਈਆਂ ਹਨ। ਰਿਆਸੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਮੋਹਿਤਾ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ।

Related posts

ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਭਿਲਾਸ਼ੀ ਯੋਜਨਾ ਦੇ ਨਾਂ ‘ਤੇ ਕੌਂਸਲਰ ‘ਤੇ ਕਟਮਨੀ ਮੰਗਣ ਦੇ ਦੋਸ਼, ਵਿਰੋਧੀ ਭਾਜਪਾ ਨੇ ਘੇਰਿਆ

Bunty

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin

2025 ’ਚ ਹੋ ਸਕਦੀ ਹੈ ਮਰਦਮਸ਼ੁਮਾਰੀ ਜਾਤੀ ਜਨਗਣਨਾ ਹੋਈ ਤਾਂ ਗਿਣੀਆਂ ਜਾਣਗੀਆਂ ਮੁਸਲਮਾਨਾਂ ਦੀਆਂ ਵੀ ਜਾਤਾਂ

Bunty