India

ਜੰਮੂ: ਸੁਰੱਖਿਆ ਬਲਾਂ ਨੇ ਘੁਸਪੈਠ ਨਾਕਾਮ ਕੀਤੀ, ਅਤਿਵਾਦੀ ਮਾਰਿਆ

ਜੰਮੂ – ਜੰਮੂ-ਕਸ਼ਮੀਰ ਦੀ ਸਰਦ ਰੁੱਤ ਦੀ ਰਾਜਧਾਨੀ ਜੰਮੂ ‘ਚ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਨੇ ਅੱਜ ਤੜਕੇ ਘੁਸਪੈਠ ਨੂੰ ਨਾਕਾਮ ਕਰਦਿਆਂ ਅਤਿਵਾਦੀ ਨੂੰ ਮਾਰ ਮੁਕਾਇਆ। ਜੰਮੂ ਵਿੱਚ ਅਖਨੂਰ ਦੇ ਖੌਰ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤੜਕੇ ਸੁਰੱਖਿਆ ਬਲਾਂ ਨੇ ਚਾਰ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਦੇ ਸਮੂਹ ਨੂੰ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ। ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅਤਿਵਾਦੀਆਂ ’ਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ‘ਚੋਂ ਇਕ ਨੂੰ ਮਾਰ ਦਿੱਤਾ। ਮਾਰੇ ਗਏ ਅਤਿਵਾਦੀ ਦੀ ਲਾਸ਼ ਨੂੰ ਉਸ ਦੇ ਸਾਥੀਆਂ ਨੇ ਖਿੱਚ ਕੇ ਅੰਤਰਰਾਸ਼ਟਰੀ ਸਰਹੱਦ ਪਾਰ ਲੈ ਗਏ।

Related posts

Miss World 2021 ਹੋਇਆ ਮੁਲਤਵੀ, ਮਿਸ ਇੰਡੀਆ ਮਨਾਸਾ ਸਣੇ 17 ਕੰਟੇਸਟੈਂਟਸ ਹੋਈਆਂ ਕੋਰੋਨਾ ਪਾਜ਼ੇਟਿਵ

Bunty

ਅਫ਼ਗਾਨਿਸਤਾਨ ਤੋਂ ਹਵਾਈ ਫ਼ੌਜ ਦੇ C-17 ਜਹਾਜ਼ ਨੇ ਭਰੀ ਉਡਾਨ, ਭਾਰਤੀ ਰਾਜਦੂਤ ਸਮੇਤ 120 ਲੋਕ ਮੌਜੂਦ

Bunty

ਰਿਸ਼ਵਤ ਮਾਮਲਾ: ਅਡਾਨੀ ਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਹੈ: ਰਾਹੁਲ

Bunty