Sport

ਡੇਵਿਸ ਕੱਪ ਦੇ ਸਾਬਕਾ ਕਪਤਾਨ ਨਰੇਸ਼ ਕੁਮਾਰ ਨਹੀਂ ਰਹੇ

Naresh Kumar. File photo: PTI

ਕੋਲਕਾਤਾ – ਭਾਰਤੀ ਟੈਨਿਸ ਦੇ ਮਹਾਨ ਖਿਡਾਰੀ ਅਤੇ ਡੇਵਿਸ ਕੱਪ ਦੇ ਸਾਬਕਾ ਕਪਤਾਨ ਨਰੇਸ਼ ਕੁਮਾਰ (93) ਦਾ ਬੁੱਧਵਾਰ ਨੂੰ ਮਹਾਨਗਰ ਵਿਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਨਰੇਸ਼ ਕੁਮਾਰ 1955 ਦੇ ਵਿੰਬਲਡਨ ਵਿਚ ਸਿੰਗਲਜ਼ ਮੈਚ ਵਿਚ ਚੌਥੇ ਦੌਰ ਵਿਚ ਪਹੁੰਚੇ ਸਨ। 1950, 1955 ਅਤੇ 1958 ਵਿਚ, ਉਸ ਨੇ ਵਿੰਬਲਡਨ ਦੇ ਡਬਲਜ਼ ਵਿਚ ਅਤੇ 1957 ਵਿਚ ਮਿਕਸਡ ਡਬਲਜ਼ ਵਿਚ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਨਰੇਸ਼ ਕੁਮਾਰ ਨੇ ਭਾਰਤੀ ਟੈਨਿਸ ਸਟਾਰ ਲਿਏਂਡਰ ਪੇਸ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ। ਲਿਏਂਡਰ ਨੇ ਚੰਡੀਗੜ੍ਹ ਵਿਚ 1993 ਡੇਵਿਸ ਕੱਪ ਵਿਚ ਆਪਣੀ ਕਪਤਾਨੀ ਹੇਠ ਖੇਡਿਆ ਸੀ। ਨਰੇਸ਼ ਕੁਮਾਰ ਨੂੰ ਦੋ ਸਾਲ ਪਹਿਲਾਂ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

Related posts

ਬੰਗਲੁਰੂ ਟੈਸਟ ਮੈਚ: ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ

Bunty

ਬੀਸੀਸੀਆਈ ਚਾਹੁੰਦੀ ਸੀ ਕਿ ਵਿਰਾਟ ਕੋਹਲੀ ਬੈਂਗਲੁਰੂ ’ਚ 100ਵਾਂ ਟੈਸਟ ਮੈਚ ਖੇਡ ਕੇ ਸਨਮਾਨ ਨਾਲ ਕਪਤਾਨੀ ਛੱਡ ਦੇਵੇ

Bunty

ਰੋਹਿਤ, ਕੋਹਲੀ ਤੇ ਵਾਰਨਰ ‘ਚ ਇਸ ਮਾਮਲੇ ‘ਚ ਸਰਵਸ੍ਰੇਸ਼ਠ ਬਣਨ ਲਈ ਹੋਵੇਗੀ ਸਭ ਤੋਂ ਵੱਡੀ ਲੜਾਈਰੋਹਿਤ, ਕੋਹਲੀ ਤੇ ਵਾਰਨਰ ‘ਚ ਇਸ ਮਾਮਲੇ ‘ਚ ਸਰਵਸ੍ਰੇਸ਼ਠ ਬਣਨ ਲਈ ਹੋਵੇਗੀ ਸਭ ਤੋਂ ਵੱਡੀ ਲੜਾਈ

Bunty