India

ਨਾਗਪੁਰ ਨੇ ਤੋੜਿਆ ਦਿੱਲੀ ਦਾ ਰਿਕਾਰਡ, ਪਾਰਾ ਪੁੱਜਾ 56 ਡਿਗਰੀ

ਨਵੀਂ ਦਿੱਲੀ –  ਨੌਤਪਾ ਕਾਰਨ ਛੱਤੀਸਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਗਰਮੀ ਦਾ ਕਹਿਰ ਜਾਰੀ ਹੈ। ਕੁਝ ਦਿਨ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ’ਚ ਗਰਮੀ ਨੇ ਰਿਕਾਰਡ ਤੋੜ ਦਿੱਤਾ ਸੀ ਤੇ ਪਾਰਾ 52.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਹੁਣ ਮਹਾਰਾਸ਼ਟਰ ਦੇ ਨਾਗਪੁਰ ਨੇ ਗਰਮੀ ਦਾ ਦਿੱਲੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸ਼ੁੱਕਰਵਾਰ ਇੱਥੇ ਤਾਪਮਾਨ 56 ਡਿਗਰੀ ਸੈਲਸੀਅਸ ਸੀ। ਨਾਗਪੁਰ ’ਚ ਭਾਰਤੀ ਮੌਸਮ ਵਿਭਾਗ ਵਲੋਂ ਸਥਾਪਿਤ ਕੀਤੇ ਗਏ ਚਾਰ ਆਟੋਮੈਟਿਕ ਮੌਸਮ ਸਟੇਸ਼ਨਾਂ ’ਚੋਂ ਦੋ ’ਚ ਹੈਰਾਨ ਕਰਨ ਵਾਲਾ ਉੱਚ ਤਾਪਮਾਨ ਦਰਜ ਕੀਤਾ ਗਿਆ, ਜੋ 56 ਡਿਗਰੀ ਸੈਲਸੀਅਸ ਸੀ। ਰਾਮਦਾਸਪੇਠ ਦੇ ਪੀ. ਡੀ. ਕੇ. ਵੀ. ਵਿਖੇ 24 ਹੈਕਟੇਅਰ ਦੇ ਖੇਤੀਬਾੜੀ ਖੇਤਰ ’ਚ ਸਥਿਤ ਨਾਗਪੁਰ ਏ. ਡਬਲਿਊ.ਐੱਸ. ’ਚ ਵੀ 56 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਬਿਹਾਰ ’ਚ ਪਿਛਲੇ 24 ਘੰਟਿਆਂ ਦੌਰਾਨ ਗਰਮੀ ਕਾਰਨ 10 ਪੋਲਿੰਗ ਮੁਲਾਜ਼ਮਾਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ। ਓਡਿਸ਼ਾ ’ਚ ਪਿਛਲੇ 24 ਘੰਟਿਆਂ ਦੌਰਾਨ ਹੀਟ ਸਟ੍ਰੋਕ ਕਾਰਨ 12 ਵਿਅਕਤੀਆਂ ਦੀ ਜਾਨ ਚਲੀ ਗਈ।

Related posts

‘ਸ਼ੀਸ਼ ਮਹਿਲ’ ਆਮ ਆਦਮੀ ਪਾਰਟੀ ਦੇ ਧੋਖੇ ਅਤੇ ਝੂਠ ਦੀ ਇੱਕ ਜ਼ਿੰਦਾ ਉਦਾਹਰਣ ਹੈ: ਮੋਦੀ

admin

ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੇਂਦਰ ਨੇ ਕੀਤਾ ਵੱਡਾ ਐਲਾਨ, ਪਾਮ ਆਇਲ ਮਿਸ਼ਨ ਨੂੰ ਮਨਜ਼ੂਰੀ, ਖਰਚ ਹੋਣਗੇ 11 ਹਜ਼ਾਰ ਕਰੋਡ਼

Bunty

ਸਾਈਬਰ ਅਪਰਾਧੀਆਂ ਨਾਲ ਨਜਿੱਠਣ ਲਈ ਨਵੇਂ ਕਾਨੂੰਨੀ ਢਾਂਚੇ ਦੀ ਲੋੜ : ਵੈਸ਼ਣਵ

Bunty