India

ਨਾਜਾਇਜ਼ ਤਰੀਕੇ ਨਾਲ ਭਾਰਤ ਆਏ 20 ਬੰਗਲਾਦੇਸ਼ੀਆਂ ਨੂੰ ਅਦਾਲਤ ਨੇ ਸੁਣਾਈ ਸਜ਼ਾ

ਮੁੰਬਈ – ਗ਼ਲਤ ਢੰਗ ਨਾਲ ਭਾਰਤ ’ਚ ਦਾਖ਼ਲ ਹੋਣ ਦੇ ਦੋਸ਼ ’ਚ 20 ਬੰਗਲਾਦੇਸ਼ੀ ਨਾਗਰਿਕਾਂ ਨੂੰ ਕਿਲਾ ਕੋਰਟ ਮੁੰਬਈ ਨੇ ਸਜ਼ਾ ਸੁਣਾਈ ਹੈ। ਅਦਾਲਤ ਨੇ ਹਰੇਕ ਦੋਸ਼ੀ ਨੂੰ ਅੱਠ ਮਹੀਨੇ ਦੀ ਕੈਦ ਤੇ ਚਾਰ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਨਾ ਭਰਨ ’ਤੇ ਉਨ੍ਹਾਂ ਦੀ ਕੈਦ 16 ਮਹੀਨੇ ਹੋ ਜਾਵੇਗਾ। ਜਾਇਜ਼ ਪਾਸਪੋਰਟ ਬਿਨਾਂ ਭਾਰਤ ’ਚ ਦਾਖ਼ਲ ਹੋਣ ਵਾਲੇ ਬੰਗਲਾਦੇਸ਼ੀਆਂ ਨੂੰ ਫਰਜ਼ੀ ਭਾਰਤੀ ਪਾਸਪੋਰਟ, ਆਧਾਰ ਕਾਰਡ ਤੇ ਜਨਮ ਸਰਟੀਫਿਕੇਟ ਸਮੇਤ ਸਥਾਨਕ ਰਿਹਾਇਸ਼ੀ ਦਸਤਾਵੇਜ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਬੋਰੀਵਲੀ ਪੁਲਿਸ ਨੇ ਸ਼ੁਰੂਆਤ ’ਚ ਇਨ੍ਹਾਂ 20 ਬੰਗਲਾਦੇਸ਼ੀ ਨਾਗਰਿਕਾਂ ਤੇ ਪੁਣੇ ਦੇ ਦੋ ਏਜੰਟਾਂ ਨੂੰ ਗਿ੍ਰਫਤਾਰ ਕੀਤਾ, ਜਿਨ੍ਹਾਂ ਫਰਜ਼ੀ ਦਸਤਾਵੇਜ਼ ਬਣਾਉਣ ’ਚ ਉਨ੍ਹਾਂ ਦੀ ਮਦਦ ਕੀਤੀ ਸੀ। ਹੈਰਾਨੀਜਨਕ ਹੈ ਕਿ ਮਿਡ-ਡੇ ਨੇ ਆਪਣੀ ਵਿਸਥਾਰਤ ਰਿਪੋਰਟ ’ਚ ਬੰਗਲਾਦੇਸ਼ੀਆਂ ਵੱਲੋਂ ਭਾਰਤ ’ਚ ਦਾਖਲ ਹੋਣ, ਵੱਖ ਵੱਖ ਖੇਤਰਾਂ ’ਚ ਰਿਹਾਇਸ਼ ਬਣਾਉਣ ਤੇ ਜਾਅਲੀ ਭਾਰਤੀ ਦਸਤਾਵੇਜ਼ ਹਾਸਲ ਕਰਨ ਲਈ ਵਰਤੇ ਜਾਣ ਵਾਲੇ ਔਖੇ ਤਰੀਕਿਆਂ ਨੂੰ ਉਜਾਗਰ ਕੀਤਾ ਸੀ।

Related posts

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਜ਼ਬਤ ਕਰਨ ਦਾ ਮਾਮਲਾ ਕਤਰ ਪੁਲਿਸ ਨੇ ਇੱਕ ਸਰੂਪ ਕੀਤਾ ਵਾਪਸ, ਦੂਜਾ ਮਰਿਯਾਦਾ ਅਨੁਸਾਰ ਰੱਖਣ ਦਾ ਦਿੱਤਾ ਭਰੋਸਾ

Bunty

ਭਾਜਪਾ ਨੇ ਵਿਜੈ ਰੁਪਾਨੀ ਨੂੰ ਪੰਜਾਬ ਤੇ ਚੰਡੀਗੜ੍ਹ ਲੋਕ ਸਭਾ ਚੋਣ ਇੰਚਾਰਜ ਨਿਯੁਕਤ ਕੀਤਾ

Bunty

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin