Australia & New ZealandBreaking NewsLatest News

ਪਰਵਾਨ ਸੜਕ ਹਾਦਸੇ ਵਿੱਚ ਦੂਜੇ ਬੱਚੇ ਦੀ ਵੀ ਮੌਤ : ਗੱਡੀ ਵਿੱਚ ਸਵਾਰ ਸਨ 7 ਬੱਚੇ

ਵਿਕਟੋਰੀਆ ਪੁਲਿਸ।

ਮੈਲਬੌਰਨ – ਪਰਵਾਨ ਵਿੱਚ ਮੰਗਲਵਾਰ ਦੁਪਹਿਰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੂਜੇ ਬੱਚੇ ਦੀ ਵੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ 7 ਸਾਲਾ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਗੰਭੀਰ ਜ਼ਖ਼ਮੀ 11 ਸਾਲਾ ਲੜਕੇ ਨੇ ਰਾਤ ਸਮੇਂ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਹਾਦਸਾ ਮੰਗਲਵਾਰ ਦੁਪਹਿਰ ਕਰੀਬ 4 ਵਜੇ ਤੋਂ ਥੋੜ੍ਹਾ ਪਹਿਲਾਂ Nerowie Road ਅਤੇ Parwan-Exford Road ਦੇ ਚੌਰਾਹੇ ਨੇੜੇ ਵਾਪਰਿਆ। ਪੁਲਿਸ ਮੁਤਾਬਕ ਇੱਕ 34 ਸਾਲਾ ਮਹਿਲਾ ਡਰਾਈਵਰ ਦੇ ਨਾਲ 8 ਸੀਟਾਂ ਵਾਲੀ 4WD ਗੱਡੀ ਵਿੱਚ 7 ਬੱਚੇ ਸਵਾਰ ਸਨ। ਗੱਡੀ ਕਿਸੇ ਕਾਰਨ ਬੇਕਾਬੂ ਹੋ ਕੇ ਪਲਟ ਗਈ ਅਤੇ ਸੜਕ ਤੇ ਖੇਤ ਵਿਚਕਾਰ ਮੌਜੂਦ ਘਾਹ ਵਾਲੇ ਹਿੱਸੇ ਵਿੱਚ ਜਾ ਕੇ ਰੁਕ ਗਈ। ਪੈਰਾਮੈਡਿਕਾਸ ਨੇ 7 ਸਾਲਾ ਬੱਚੀ ਨੂੰ ਬਚਾਉਣ ਲਈ ਤੁਰੰਤ ਇਲਾਜ ਸ਼ੁਰੂ ਕੀਤਾ, ਪਰ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ 11 ਸਾਲਾ ਲੜਕੇ ਨੂੰ ਤੁਰੰਤ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਉਸ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਗਈ ਸੀ। ਇਲਾਜ ਦੇ ਬਾਵਜੂਦ ਉਸ ਨੇ ਰਾਤ ਸਮੇਂ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਤਰ੍ਹਾਂ ਇਸ ਹਾਦਸੇ ਵਿੱਚ ਹੁਣ ਤੱਕ ਦੋ ਬੱਚਿਆਂ ਦੀ ਜਾਨ ਜਾ ਚੁੱਕੀ ਹੈ।

ਗੱਡੀ ਵਿੱਚ ਸਵਾਰ ਹੋਰ 5 ਬੱਚਿਆਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਪੁਲਿਸ ਮੁਤਾਬਕ ਉਨ੍ਹਾਂ ਨੂੰ ਲੱਗੀਆਂ ਸੱਟਾਂ ਜਾਨਲੇਵਾ ਨਹੀਂ ਸਨ। 34 ਸਾਲਾ ਮਹਿਲਾ ਡਰਾਈਵਰ ਨੂੰ ਵੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਇਸ ਗੰਭੀਰ ਹਾਦਸੇ ਦੀ ਜਾਂਚ Major Collision Investigation Unit (MCIU) ਦੇ ਡਿਟੈਕਟਿਵ ਕਰ ਰਹੇ ਹਨ। ਪੁਲਿਸ ਹਾਦਸੇ ਦੇ ਕਾਰਨਾਂ ਅਤੇ ਉਸ ਸਮੇਂ ਵਾਪਰੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਵਿਅਕਤੀ ਨੇ ਹਾਦਸਾ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਉਸ ਕੋਲ CCTV ਜਾਂ dashcam ਦੀ ਵੀਡੀਓ ਹੈ ਜਾਂ ਹਾਦਸੇ ਬਾਰੇ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।

ਜਾਣਕਾਰੀ Crime Stoppers ਨੂੰ 1800 333 000 ‘ਤੇ ਦਿੱਤੀ ਜਾ ਸਕਦੀ ਹੈ। ਲੋਕ www.crimestoppersvic.com.au ਦੀ ਔਨਲਾਈਨ confidential report ਸੇਵਾ ਰਾਹੀਂ ਵੀ ਜਾਣਕਾਰੀ ਦੇ ਸਕਦੇ ਹਨ।

Related posts

PM ਮੋਦੀ ਨੇ ਜਾਰੀ ਕੀਤਾ 125 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ

Bunty

ਮੁੱਖ ਮੰਤਰੀ ਚੰਨੀ ਲਈ ‘ਦਲਿਤ’ ਸ਼ਬਦ ਦੀ ਵਰਤੋਂ ਕਰਨ ਦਾ SC ਕਮਿਸ਼ਨ ਨੇ ਲਿਆ ਨੋਟਿਸ,

Bunty

ਵਿਕਟੋਰੀਆ ‘ਚ ਲੌਕਡਾਉਨ 6 ਜੂਨ ਤੱਕ: 15 ਹਜ਼ਾਰ ਲੋਕ ਇਕਾਂਤਵਾਸ ਕੀਤੇ ਗਏ

admin