Punjab

ਪਾਕਿਸਤਾਨ ਦੀ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਭਿੱਖੀਵਿੰਡ ਦਾ ਦੇਹਾਂਤ

ਭਿੱਖੀਵਿੰਡ – ਪਾਕਿਸਤਾਨ ਦੀ ਜੇਲ੍ਹ ‘ਚ ਕਈ ਸਾਲ ਤਸ਼ੱਦਦ ਝੱਲਣ ਤੋਂ ਬਾਅਦ ਮੌਤ ਦੀ ਗੋਦ ‘ਚ ਸਮਾ ਜਾਣ ਵਾਲੇ ਸਰਬਜੀਤ ਸਿੰਘ  ਦੀ ਭੈਣ ਦਲਬੀਰ ਕੌਰ ਭਿੱਖੀਵਿੰਡ ਦਾ ਦੇਹਾਂਤ ਹੋ ਗਿਆ ਹੈ। ਦਲਬੀਰ ਕੌਰ ਸ਼ਨਿੱਚਰਵਾਰ ਨੂੰ ਜਲੰਧਰ ਗਏ ਸਨ, ਜਿੱਥੇ ਉਨ੍ਹਾਂ ਨੇ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਜੱਦੀ ਘਰ ਤਰਨਤਾਰਨ ਲਿਆਂਦਾ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਦੁਪਹਿਰ 1 ਵਜੇ ਤਰਨਤਾਰਨ ਵਿਖੇ ਕੀਤਾ ਜਾਵੇਗਾ। ਦਲਬੀਰ ਕੌਰ ਇਕ ਅਜਿਹੀ ਔਰਤ ਸੀ ਜਿਸ ਨੇ ਆਪਣੇ ਭਰਾ ਸਰਬਜੀਤ ਸਿੰਘ ਨੂੰ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਲਈ ਸਖ਼ਤ ਸੰਘਰਸ਼ ਕੀਤਾ।

ਸਰਬਜੀਤ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਅੱਤਵਾਦ ਅਤੇ ਜਾਸੂਸੀ ਲਈ ਦੋਸ਼ੀ ਠਹਿਰਾਇਆ ਸੀ। ਉਸ ਨੂੰ ਸਾਲ 1991 ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਰਬਜੀਤ ਦੀ ਫਾਂਸੀ ‘ਤੇ 2008 ‘ਚ ਪਾਬੰਦੀ ਲਗਾ ਦਿੱਤੀ ਗਈ ਸੀ। ਅਪ੍ਰੈਲ 2013 ‘ਚ ਲਾਹੌਰ ‘ਚ ਕੈਦੀਆਂ ਨੇ ਸਰਬਜੀਤ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਰਬਜੀਤ ਜਿਊਂਦੇ ਜੀਅ ਤਾਂ ਪਾਕਿਸਤਾਨ ਤੋਂ ਭਾਰਤ ਨਹੀਂ ਪਰਤ ਸਕਿਆ ਪਰ ਉਸ ਦੀ ਲਾਸ਼ ਅੰਮ੍ਰਿਤਸਰ ਪਹੁੰਚ ਗਈ ਸੀ। ਜ਼ਿਕਰਯੋਗ ਹੈ ਕਿ ਦਲਬੀਰ ਕੌਰ ਨੇ ਸਰਬਜੀਤ ਦੀ ਰਿਹਾਈ ਲਈ ਭਰਪੂਰ ਯਤਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਉੱਪਰ ਬਾਲੀਵੁੱਡ ਫਿਲਮ ‘ਸਰਬਜੀਤ’ ਵੀ ਬਣੀ ਜਿਸ ਵਿਚ ਅਦਾਕਾਰਾ ਐਸ਼ਵਰਿਆ ਰਾਏ ਨੇ ਉਨ੍ਹਾਂ ਦੀ ਭੂਮਿਕਾ ਨਿਭਾਈ।

Related posts

ਰਣਜੀਤ ਐਵੀਨਿਊ ਗੋਲੀ ਕਾਂਡ: ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਕਾਰਕੁਨਾਂ ਸਮੇਤ ਤਿੰਨ ਵਿਅਕਤੀ ਕਾਬੂ; ਅਪਰਾਧ ਵਿੱਚ ਵਰਤੀ ਗਈ ਕਾਰ ਵੀ ਬਰਾਮਦ

Bunty

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

Bunty

ਪੰਜਾਬ ਨੂੰ ਸੈਰ-ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਲਿਜਾਵਾਂਗੇ: ਤਰੁਨਪ੍ਰੀਤ ਸਿੰਘ ਸੌਂਦ

Bunty