India

ਪਿਆਰ ਅਤੇ ਦਇਆ ਤੋਂ ਬਿਨਾਂ ਮਨੁੱਖਤਾ ਦੀ ਹੋਂਦ ਨਹੀਂ – ਦ੍ਰੌਪਦੀ ਮੁਰਮੂ

ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਇੱਕ ਅੰਤਰ-ਧਰਮ ਮੀਟਿੰਗ ਨੂੰ ਸੰਬੋਧਨ ਕੀਤਾ।ਇਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਧਰਮ ਦਾ ਮਹੱਤਵ ਹੈ। ਧਾਰਮਿਕ ਵਿਸ਼ਵਾਸ ਅਤੇ ਅਭਿਆਸ ਸਾਨੂੰ ਮੁਸ਼ਕਲਾਂ ਦੇ ਸਾਮ੍ਹਣੇ ਰਾਹਤ, ਉਮੀਦ ਅਤੇ ਤਾਕਤ ਪ੍ਰਦਾਨ ਕਰਦੇ ਹਨ। ਪ੍ਰਾਰਥਨਾ ਅਤੇ ਧਿਆਨ ਮਨੁੱਖਾਂ ਨੂੰ ਅੰਦਰੂਨੀ ਸ਼ਾਂਤੀ ਅਤੇ ਭਾਵਨਾਤਮਕ ਸਥਿਰਤਾ ਦਾ ਅਨੁਭਵ ਕਰਨ ਵਿੱਚ ਮਦਦ ਕਰਦੇ ਹਨ। ਪਰ ਸ਼ਾਂਤੀ, ਪਿਆਰ, ਸ਼ੁੱਧਤਾ ਅਤੇ ਸੱਚ ਵਰਗੇ ਬੁਨਿਆਦੀ ਅਧਿਆਤਮਿਕ ਮੁੱਲ ਸਾਡੇ ਜੀਵਨ ਨੂੰ ਸਾਰਥਕ ਬਣਾਉਂਦੇ ਹਨ। ਇਨ੍ਹਾਂ ਕਦਰਾਂ-ਕੀਮਤਾਂ ਤੋਂ ਸੱਖਣੇ ਧਾਰਮਿਕ ਅਭਿਆਸ ਸਾਨੂੰ ਕੋਈ ਲਾਭ ਨਹੀਂ ਦੇ ਸਕਦੇ।ਰਾਸ਼ਟਰਪਤੀ ਨੇ ਕਿਹਾ ਕਿ ਹਰ ਮਨੁੱਖੀ ਆਤਮਾ ਪਿਆਰ ਅਤੇ ਸਤਿਕਾਰ ਦੀ ਹੱਕਦਾਰ ਹੈ।ਰਾਸ਼ਟਰਪਤੀ ਨੇ ਕਿਹਾ ਕਿ ਪਿਆਰ ਅਤੇ ਦਇਆ ਤੋਂ ਬਿਨਾਂ ਮਨੁੱਖਤਾ ਦੀ ਹੋਂਦ ਨਹੀਂ ਹੈ। ਜਦੋਂ ਵੱਖ-ਵੱਖ ਧਰਮਾਂ ਦੇ ਲੋਕ ਇਕਸੁਰ ਹੋ ਕੇ ਰਹਿੰਦੇ ਹਨ ਤਾਂ ਸਮਾਜ ਅਤੇ ਦੇਸ਼ ਦਾ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੁੰਦਾ ਹੈ। ਇਹ ਸ਼ਕਤੀ ਦੇਸ਼ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਇਸ ਨੂੰ ਤਰੱਕੀ ਦੇ ਰਾਹ ‘’ਤੇ ਅੱਗੇ ਲੈ ਜਾਂਦੀ ਹੈ।

Related posts

ਨਵੀਂ ਏਆਈ ਟੈਕਨੀਕ ਇੰਡੀਅਨ ਰੇਲਵੇ ਸਟੇਸ਼ਨਾਂ ‘ਤੇ ਭੀੜ ਨੂੰ ਕੰਟਰੋਲ ਕਰੇਗੀ !

admin

ਹੰਗਾਮੇ ਤੋਂ ਬਾਅਦ ਰਾਜ ਸਭਾ ਕੱਲ੍ਹ ਤਕ ਲਈ ਮੁਲਤਵੀ, ਲੋਕ ਸਭਾ ‘ਚ ਰਿਹਾ ਰੌਲਾ

Bunty

ਈਰਾਨੀ ਕੇਸਰ ਨੇ ਵਧਾਈ ਮੁਸ਼ਕਲ; ਭਾਰਤ ’ਚ ਕੇਸਰ 20 ਤੋਂ 27 ਫ਼ੀਸਦੀ ਤਕ ਮਹਿੰਗਾ

Bunty