International

ਪੈਰਿਸ ਦੇ ਕਤਰ ਦੂਤਾਵਾਸ ‘ਚ ਸੁਰੱਖਿਆ ਗਾਰਡ ਦੀ ਹੱਤਿਆ

ਪੈਰਿਸ – ਸੋਮਵਾਰ ਤੜਕੇ ਪੈਰਿਸ ਦੇ ਕਤਰ ਦੂਤਾਵਾਸ ਦੇ ਅੰਦਰ ਇਕ ਵੱਡੀ ਘਟਨਾ ਵਾਪਰੀ, ਜਿਸ ਵਿਚ ਇਕ ਸੁਰੱਖਿਆ ਗਾਰਡ ਮਾਰਿਆ ਗਿਆ। ਜਾਂਚ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਇਹ ਘਟਨਾ ਲਗਭਗ 6:30 (0430 GMT) ‘ਤੇ ਵਾਪਰੀ। ਸੂਤਰ ਨੇ ਕਿਹਾ ਕਿ ਇਕ ਸ਼ੱਕੀ ਵਿਅਕਤੀ ਸਵੇਰੇ ਦੂਤਾਵਾਸ ‘ਚ ਦਾਖਲ ਹੋਇਆ ਸੀ, ਜਿਸ ਨਾਲ ਸੁਰੱਖਿਆ ਗਾਰਡ ਨਾਲ ਝਗੜਾ ਹੋ ਗਿਆ ਸੀ। ਸ਼ੱਕੀ ਨੇ ਗਾਰਡ ਨੂੰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਗਾਰਡ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦਫਤਰ ਨੇ ਕਿਹਾ, ‘ਇਸ ਵਿਅਕਤੀ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਅਸੀਂ ਜਾਂਚ ਦੇ ਨਤੀਜੇ ਦੀ ਉਡੀਕ ਕਰ ਰਹੇ ਹਾਂ।

Related posts

ਗੈਸ ਪਾਈਪ-ਲਾਈਨ ਫੱਟਣ ਕਾਰਨ ਹੋਇਆ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ, 5 ਲੋਕ ਲਾਪਤਾ

Bunty

ਪੰਜਾਬੀ ਵਿਰਾਸਤ ਦੇ ਬਾਵਜੂਦ ਸੁਨਕ ਦੀ ਲੋਕਪ੍ਰਿਯਤਾ ’ਚ ਕਮੀ, ਅੰਕੜੇ ਜਾਰੀ

Bunty

ਹੁਣ 19 ਮਾਹਿਰਾਂ ਨੂੰ ਮਿਲੇਗਾ ਅਮਰੀਕੀ ਵੀਜ਼ਾ

Bunty