Punjab

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ 10 ਹੋਰ ਨਵੇਂ ਜੱਜ ਮਿਲ ਗਏ !

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ 'ਤੇ 4 ਹਫ਼ਤੇ ਦੀ ਰੋਕ ਲਗਾਈ ਹੈ ਅਤੇ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ 10 ਹੋਰ ਨਵੇਂ ਜੱਜ ਮਿਲ ਗਏ ਹਨ ਜਿਨ੍ਹਾਂ ਨੂੰ ਮੁੱਖ-ਜੱਜ ਦੇ ਵਲੋਂ ਸਹੁੰ ਚੁਕਾਈ ਗਈ ਹੈ। ਇਨ੍ਹਾਂ ਸਾਰੇ ਹੀ ਨਵੇਂ ਜੱਜਾਂ ਦੇ ਵਲੋਂ ਸਹੁੰ ਚੁੱਕਣ ਤੋਂ ਬਾਅਦ ਆਪਣਾ ਸੰਭਾਲ ਲਿਆ ਗਿਆ ਹੈ। ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਇਨ੍ਹਾਂ 10 ਸੈਸ਼ਨ ਜੱਜਾਂ ਨੂੰ ਹਾਈ ਕੋਰਟ ਦੇ ਜੱਜ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਸਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹਨਾਂ 10 ਨਵੇਂ ਜੱਜਾਂ ਨੇ ਅਹੁਦਾ ਸੰਭਾਲਿਆ ਹੈ ਉਹਨਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:

  1. ਵਰਿੰਦਰ ਅਗਰਵਾਲ
  2. ਮਨਦੀਪ ਪੰਨੂ
  3. ਪ੍ਰਮੋਦ ਗੋਇਲ
  4. ਸ਼ਾਲਿਨੀ ਸਿੰਘ ਨਾਗਪਾਲ
  5. ਅਮਰਿੰਦਰ ਸਿੰਘ ਗਰੇਵਾਲ
  6. ਸੁਭਾਸ਼ ਮੇਹਲਾ
  7. ਸੂਰਿਆ ਪ੍ਰਤਾਪ ਸਿੰਘ
  8. ਰੁਪਿੰਦਰਜੀਤ ਚਾਹਲ
  9. ਅਰਾਧਨਾ ਸਾਹਨੀ
  10. ਯਸ਼ਵੀਰ ਸਿੰਘ ਰਾਠੌਰ

ਇਥੇ ਇਹ ਵਰਨਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜਾਂ ਦੀਆਂ ਕੁੱਲ 85 ਅਸਾਮੀਆਂ ਹਨ ਪਰ ਇਸ ਸਮੇਂ ਹਾਈ ਕੋਰਟ ਵਿੱਚ ਸਿਰਫ਼ 49 ਜੱਜ ਹੀ ਕੰਮ ਕਰ ਰਹੇ ਹਨ। ਹੁਣ ਇਨ੍ਹਾਂ 10 ਨਵੇਂ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ 59 ਹੋ ਜਾਵੇਗੀ ਜਦਕਿ ਇਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਹਾਲੇ ਵੀ ਹਾਈ ਕੋਰਟ ਵਿੱਚ ਜੱਜਾਂ ਦੀਆਂ 26 ਅਸਾਮੀਆਂ ਖਾਲੀ ਹਨ।

Related posts

ਆਪ ਸਰਕਾਰ ਵੱਲੋਂ ਗੁਰਪੁਰਬ ਦੇ ਸ਼ੁਭ ਮੌਕੇ ‘ਤੇ ਭਲਕੇ ਕੱਢੀ ਜਾਵੇਗੀ ‘ਮੁਖ ਮੰਤਰੀ ਤੀਰਥ ਯਾਤਰਾ’

Bunty

ਪੰਜਾਬ ਦੀਆਂ ਆਈ.ਟੀ.ਆਈਜ.ਦੀ ਬਦਲੇਗੀ ਨੁਹਾਰ : ਹਰਜੋਤ ਸਿੰਘ ਬੈਂਸ

Bunty

ਪਾਰਟੀ ਦੇ ਹਿੱਤ ਲਈ ਸਲਾਹ ਮਸ਼ਵਰਾ ਕਰਨਾ ਤੇ ਪ੍ਰਧਾਨ ਨਾਲ ਗੱਲ ਕਰਨਾ ਬਾਗੀਪੁਣਾ ਨਹੀਂ : ਪ੍ਰੋ. ਚੰਦੂਮਾਜਰਾ

Bunty