Punjab

ਪੰਜਾਬ ਵਿਚ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਅਰਜੁਨ ਰਾਮ ਮੇਘਵਾਲ

ਅੰਮ੍ਰਿਤਸਰ – ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਖੰਨਾ ਸਮਾਰਕ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਜੋ ਮੀਡੀਆ ਕਰਮਚਾਰੀ ਹਨ ਉਹ ਵਧਾਈ ਦੇ ਪਾਤਰ ਹਨ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਮੀਡੀਆ ਬਹੁਤੀ
ਐਕਟਿਵ ਹੈ ਮੈਨੂੰ ਦੋ ਦਿਨ ਹੋ ਗਏ ਅੰਮ੍ਰਿਤਸਰ ਦੇ ਫੇਰੀ ਤੇ ਮੈਂ ਵੇਖਿਆ ਕਿ ਮੀਡੀਆ ਕਰਮਚਾਰੀ ਬਹੁਤੀ ਐਕਟਿਵ ਚੁਸਤ ਦਰੁਸਤ ਹਨ ਉਨ੍ਹਾਂ ਕਿਹਾ ਕਿ ਮੈਂ ਇੱਕ ਯੋਜਨਾ ਦੇ ਤਹਿਤ
ਅੰਮ੍ਰਿਤਸਰ ਆਇਆ ਹਾਂ ਕਿ ਭਾਜਪਾ ਦੀ 140 ਸੀਟਾਂ ‘ਤੇ ਕੁਝ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਜਿਨ੍ਹਾਂ ਤੇ ਭਾਜਪਾ ਨੇ ਜਿੱਤ ਹਾਸਲ ਨਹੀਂ ਕੀਤੀ ਜਾਂ ਹਾਰੀਆਂ ਹਨ ਉਨ੍ਹਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਜਿਹੜੀ ਸੀਟ ਕਮਜ਼ੋਰ ਦਿਖਦੀ ਹੈ ਉਸ ਤੇ ਉਹ ਮੰਤਰੀ ਦੀ ਡਿਊਟੀ ਲਗਾਈ ਜਾਵੇਗੀ ਕੀ ਉਹ ਸੀਟ ਜਿੱਤ ਕੇ ਦਿਖਾਵੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕਿਸ ਕਿਸ ਜਗ੍ਹਾ ਤੇ ਡਿਵੈਲਪਮੈਂਟ ਹੋਣ ਵਾਲੀ ਹੈ ਜਾਂ ਭਾਰਤ ਸਰਕਾਰ ਕੋਲ ਕੋਈ ਪੈਂਡਿੰਗ ਪ੍ਰਸਤਾਵ ਪਿਆ ਡਿਵੈਲਪਮੈਂਟ ਦੇ ਲਈ ਕਿਸੇ ਵੀ ਵਿਭਾਗ ਦਾ ਕੇਂਦਰ ਸਰਕਾਰ ਕੋਲ ਲੰਬਿਤ ਪਿਆ ਹੋਇਆ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਉਸ ਮੁੱਦੇ ਨੂੰ ਹੱਲ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਬੈਠ ਕੇ ਇਹ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਹ ਕਿਸ ਤਰ੍ਹਾਂ ਦੀ ਲੋਕਾਂ ਨੂੰ ਕਿਸ ਚੀਜ਼ ਦੀ ਮੁਸ਼ਕਲ ਆ ਰਹੀ ਹੈ ਤੇ ਲੋਕਾਂ ਨੂੰ ਡਿਵੈਲਪਮੈਂਟ ਦਾ ਮੁੱਦਾ ਹੈ ਜਹਾ ਸਿਹਤ ਦਾ ਮੁੱਦਾ ਹੈ ਜਾਂ ਨਗਰ ਨਿਗਮ ਦਾ ਕੋਈ ਮੁੱਦਾ ਹੈ ਉਹ ਕੋਈ ਵੀ ਮਸਲਾ ਹੋਵੇ ਉਸ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ ਤੇ ਲੋਕ ਬਾਡਰ ਦੇਖਣ ਜਾਂਦੇ ਹਨ ਤੇ ਲੋਕਾਂ ਕੋਲ ਸਮਾਂ ਹੁੰਦਾ ਹੈ ਜਿਸ ਦੇ ਚਲਦੇ ਅੰਮ੍ਰਿਤਸਰ ਵਿਚ ਜਾਂ ਉਸ ਦੇ ਆਲੇ ਦੁਆਲੇ ਚ ਕਈ ਐਸੀਆਂ ਚੀਜ਼ਾਂ ਬਣਾਈਆਂ ਜਾਣ ਜੋ ਲੋਕ ਵੇਖਕੇ ਆਕਰਸ਼ਿਤ ਹੋਣ ਟੂਰਿਜ਼ਮ ਵਿਭਾਗ ਨੂੰ ਵੀ ਇਸ ਦੇ ਆਦੇਸ਼ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਹੈ ਉਸ ਤੇ ਕਈ ਫਲਾਈਟਾਂ ਬੰਦ ਹੋਈਆਂ ਪਈਆਂ ਹਨ ਜਿਸ ਦੀਆਂ ਸਾਨੂੰ ਸ਼ਿਕਾਇਤਾਂ ਵੀ ਪੁੱਜੀਆਂ ਹਨ ਬਹੁਤ ਜਲਦੀ ਇਸ ਨੂੰ ਹੱਲ ਕੀਤਾ ਜਾਵੇਗਾ ਵੱਧ ਫਲਾਈਟਾਂ ਨੂੰ ਚਾਲੂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤੀ ਬੁਰੀ ਤਰ੍ਹਾਂ ਵਿਗੜੀ ਹੋਈ ਹੈ ਪਰ ਸਾਡਾ ਮੁੱਖ ਏਜੰਡਾ ਗੁੱਡ ਗਵਰਨੈਸ ਤੇ ਗੁੱਡ ਡਿਵੈਲਪਮੈਂਟ ਦਾ ਹੈ ਲੋਕਾਂ ਨੂੰ ਚੰਗੀ ਡਿਵੈਲਪਮੈਂਟ ਤੇ ਚੰਗੀ ਸਰਕਾਰ ਦੇਣ ਦਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੀ ਲੋਕ ਸਭਾ ਦੀ 2024 ਅੰਮ੍ਰਿਤਸਰ ਦੀ ਸੀਟ ਜਿੱਤਣਾ ਮੁੱਖ ਮਕਸਦ ਹੈ ਜਿਸ ਦੇ ਚਲਦੇ ਕੇਂਦਰ ਸਰਕਾਰ ਅੰਮ੍ਰਿਤਸਰ ਵੱਲ ਪੂਰਾ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਜਿਹੜੀ ਸੀਟਾਂ ਤੇ ਭਾਜਪਾ ਕਮਜ਼ੋਰ ਚੱਲ ਰਹੀ ਹੈ ਉਸ ਉੱਤੇ ਪੂਰਾ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਉੱਥੋਂ ਦੇ ਲੋਕਾਂ ਨੂੰ ਕੀ ਕੀ ਸਹੂਲਤਾਂ ਚਾਹੀਦੀਆਂ ਹਨ ਕਿਹੜੀ ਕਿਹੜੀ ਡਿਵੈਲਪਮੈਂਟ ਚਾਹੀਦੀ ਹੈ ਉਸ ਦਾ ਧਿਆਨ ਰੱਖਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਕੋਈ ਵੀ ਪਨੋਰਮਾ ਜਾਂ ਸੰਗਰਾਲੇ ਤੁਸੀਂ ਚਾਹੋ ਤਾਂ ਬਣਵਾ ਸਕਦੇ ਹੋ ਕੇਂਦਰ ਸਰਕਾਰ ਨੂੰ ਪ੍ਰਪੋਜਲ ਦੋ ਕੇਂਦਰ ਸਰਕਾਰ ਤਹਾਨੂੰ ਬਣਾ ਕੇ ਦੇਵੇਗੀ, ਉਨ੍ਹਾਂ ਕਿਹਾ ਕਿ ਮੈਂ ਹਰ ਮਹੀਨੇ ਦੋ ਮਹੀਨੇ ਬਾਅਦ ਅੰਮ੍ਰਿਤਸਰ ਵਿੱਚ ਚੱਕਰ ਲਗਾਂਦਾ ਰਹਾਂਗਾ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਭਾਜਪਾ ਲੋਕਾਂ ਨੂੰ ਵਧੀਆ ਸਰਕਾਰ ਦੇਣ ਲਈ ਵਚਨਬੱਧ ਹੈ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਚਲਦੀਆਂ ਹਨ ਜਿਵੇਂ ਆਯੁਸ਼ਮਾਨ ਯੋਜਨਾ ਹੈ ਉਹ ਹਰੇਕ ਗ਼ਰੀਬ ਲੋਕਾਂ ਕੋਲੋਂ ਪੁੱਜਣੀ ਚਾਹੀਦੀ ਹੈ ਇਸ ਵਲ ਕੇਂਦਰ ਸਰਕਾਰ ਦਾ ਖਾਸ ਧਿਆਨ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾ ਦਾ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਫਾਇਦਾ ਪਹੁੰਚਣਾ ਚਾਹੀਦਾ ਹੈ ਜਿਸ ਕਰਕੇ ਮੈਂ ਅੰਮ੍ਰਿਤਸਰ ਫੋਰੀ ਤੇ ਪੁੱਜਾ ਹਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਬਹੁਤ ਜਲਦ ਕਈ ਕਾਂਗਰਸੀ ਨੇਤਾ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਭੇਦਭਾਵ ਨੂੰ ਨਹੀਂ ਮੰਨਦੇ ਸਾਡਾ ਇੱਕੋ ਨਾਅਰਾ ਸਾਡਾ ਸਾਥ ਸਭ ਦਾ ਵਿਕਾਸ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸੋਢੀ ਡਾ ਰਾਜ ਕੁਮਾਰ ਵੇਰਕਾ ਸੀਨੀਅਰ ਭਾਜਪਾ ਆਗੂ ਜਗਮੋਨ ਰਾਜੂ ਡਾ ਬਲਦੇਵ ਰਾਜ ਚਾਵਲਾ ਜ਼ਿਲਾ ਭਾਜਪਾ  ਪ੍ਰਧਾਨ ਸੁਰੇਸ਼ ਮਹਾਜਨ  ਤੇ ਹੋਰ ਭਾਜਪਾ ਆਗੂ ਹਾਜ਼ਰ ਸਨ

Related posts

ਮਨਰੇਗਾ ਮਜਦੂਰਾਂ ਦਾ ਕੰਮ ਚਾਲੂ ਕਰੋ : ਭਾਰਤ ਮੁਕਤੀ ਮੋਰਚਾ

admin

ਆਮ ਆਦਮੀ ਪਾਰਟੀ ਨੇ ਮੰਗਿਆ ਮੰਤਰੀ ਅਰੁਣਾ ਚੌਧਰੀ ਦਾ ਅਸਤੀਫ਼ਾ

Bunty

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin