Punjab

ਫਰਾਂਸ ਦੇ ਸ਼ਹਿਰ ਬਬੀਨੀ ਦੇ ਪਹਿਲੇ ਸਿੱਖ ਡਿਪਟੀ ਮੇਅਰ ਬਣੇ ਰਣਜੀਤ ਸਿੰਘ ਗੋਰਾਇਆ ਨੂੰ ਕੀਤਾ ਸਨਮਾਨਿਤ

ਲੁਧਿਆਣਾ – ਸ਼ੁੱਕਰਵਾਰ ਨੂੰ ਸਮਾਜ ਸੇਵਕ ਤੇ ਵਪਾਰੀ ਹਰਜਿੰਦਰ ਸਿੰਘ ਕੁਕਰੇਜਾ ਨੇ ਕਿਪਸ ਮਾਰਕੀਟ ਸਥਿਤ ਬੈੱਲਫਰਾਂਸ ਵਿਚ ਪੁੱਜਣ ‘ਤੇ ਫਰਾਂਸ ਦੇ ਸ਼ਹਿਰ ਬਬੀਨੀ ਦੇ ਪਹਿਲੇ ਸਿੱਖ ਡਿਪਟੀ ਮੇਅਰ ਬਣੇ ਰਣਜੀਤ ਸਿੰਘ ਗੋਰਾਇਆ ਨੂੰ ਸਨਮਾਨਤ ਕੀਤਾ।

ਇਸ ਦੌਰਾਨ ਪਹਿਲਾਂ 35 ਕਿੱਲੋ ਦਾ ਕੇਕ ਕੱਟਿਆ ਗਿਆ ਅਤੇ ਫਿਰ ਸਿਰੀ ਸਾਹਿਬ ਭੇਟ ਕੀਤੀ ਗਈ। ਇਸ ਮੌਕੇ ਗੋਰਾਇਆ ਨੇ ਕਿਹਾ ਕਿ ਦਹਾਕਾ ਪਹਿਲਾਂ ਸਾਡੀ ਦੋਸਤੀ ਉਸ ਵੇਲੇ ਹੋਈ ਜਦੋਂ ਕੁਕਰੇਜਾ ਦੇ ਯਤਨਾਂ ਸਦਕਾ ਫਰਾਂਸ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਸੀ। ਦਸਤਾਰ ਸਮੇਤ ਹੋਰ ਮਸਲਿਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਇਸ ਬਾਰੇ ਯਤਨ ਜਾਰੀ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਆਵਾਜ਼ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਬੀਨੀ ਵਿਚ ਫਰਾਂਸ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਿੰਘ ਸਭਾ ਵੀ ਹੈ। ਇਸ ਦੌਰਾਨ ਕੁਕਰੇਜਾ ਨੇ ਕਿਹਾ ਕਿ ਫਰਾਂਸ ਦੇ ਸ਼ਹਿਰ ਬਬੀਨੀ ਦੇ ਪਹਿਲੇ ਸਿੱਖ ਡਿਪਟੀ ਮੇਅਰ ਬਣਨਾ ਰਣਜੀਤ ਸਿੰਘ ਗੋਰਾਇਆ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਕੋਰੋਨਾ ਫੈਲਣ ਦੌਰਾਨ ਇਨ੍ਹਾਂ ਨੇ ਵੱਡੇ ਕਾਰਜ ਕੀਤੇ ਸਨ।

ਗੋਰਾਇਆ ਨੇ ਦੱਸਿਆ ਕਿ ਜਿਸ ਸ਼ਹਿਰ ਦੇ ਉਹ ਡਿਪਟੀ ਮੇਅਰ ਬਣੇ ਹਨ, ਉਸੇ ਸਕੂਲ ਵਿਚ ਦਸਤਾਰ ਸਜਾ ਕੇ ਸਕੂਲ ਆਉਣ ਕਾਰਨ ਉਨ੍ਹਾਂ ਨੂੰ ਇਕ ਵਾਰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ ਪਰ ਉਨ੍ਹਾਂ ਹਿੰਮਤ ਨਹੀਂ ਹਾਰੀ। ਪੰਜਾਬੀਆਂ ਸਮੇਤ ਉਹ ਬਬੀਨੀ ਜ਼ਿਲ੍ਹੇ ਦੇ ਹਰ ਸ਼ਹਿਰ ਵਾਸੀ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ।

Related posts

ਬਸੰਤ ਤਿਉਹਾਰ ਖੁਸ਼ੀ, ਉਮੀਦ ਅਤੇ ਨਵੇਂ ਆਰੰਭ ਦਾ ਪ੍ਰਤੀਕ : ਡਾ. ਮਹਿਲ ਸਿੰਘ

admin

ਸੰਘਰਸ਼ ਕਮੇਟੀ ਨੇ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਕਾਪੀਆ ਸਾੜੀਆ

admin

ਆਲ ਇੰਡੀਆ ਇਲਾਹੀ ਦਰਬਾਰ ਸੁਸਾਇਟੀ ਦੀ ਚੌਣ ਹੋਈ

admin