International

ਫਿਲਪੀਨਜ਼ ਦੀ ਸੈਰ ਸਪਾਟਾ ਸਕੱਤਰ ਨੇ ਕਿਹਾ, ਵਾਪਸ ਆਉਣਾ ਚਾਹੁੰਦੇ ਹਨ ਭਾਰਤੀ ਵਿਦਿਆਰਥੀ

ਮਨੀਲਾ – ਫਿਲਪੀਨਜ਼ ਦੀ ਸੈਰ ਸਪਾਟਾ ਸਕੱਤਰ ਬਰਨਾਡੇਟ ਰੋਮੂਲੋ ਪੁਯਾਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਪੜ੍ਹ ਰਹੇ ਕੋਵਿਡ ਕਾਰਨ ਵਤਨ ਪਰਤ ਗਏ ਕਈ ਭਾਰਤੀ ਵਿਦਿਆਰਥੀ ਇੱਥੇ ਵਾਪਸ ਆਉਣਾ ਚਾਹੁੰਦੇ ਹਨ। ਮਨੀਲਾ ‘ਚ 22 ਅਪ੍ਰਰੈਲ ਨੂੰ ਖ਼ਤਮ ਹੋਏ ਵਿਸ਼ਵ ਯਾਤਰਾ ਤੇ ਸੈਰ ਸਪਾਟਾ ਪ੍ਰਰੀਸ਼ਦ (ਡਬਲਯੂਟੀਟੀਸੀ) ਆਲੀ ਸੰਮੇਲਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਯਾਤ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਵਿਦਿਆਰਥੀਆਂ ਦੇ ਫਿਲਪੀਨਜ਼ ਵਾਪਸ ਆਉਣ ਦੇ ਮੁੱਦੇ ‘ਤੇ ਆਪਣੇ ਭਾਰਤੀ ਹਮਰੁਤਬਾ ਨਾਲ ਚਰਚਾ ਕੀਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਫਿਲਪੀਨਜ਼ ‘ਚ ਕਰੀਬ 16,000 ਭਾਰਤੀ ਵਿਦਿਆਰਥੀ ਸਨ। ਵਧੇਰੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਕਈਆਂ ਨੇ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਭਾਰਤ ਤੋਂ ਵਾਪਸ ਆਉਣ ਦੀ ਇੱਛਾ ਪ੍ਰਗਟ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਕ ਅਪ੍ਰਰੈਲ ਨੂੰ ਸੈਲਾਨੀਆਂ ਲਈ ਦੇਸ਼ ਨੂੰ ਫਿਰ ਤੋਂ ਖੋਲ੍ਹੇ ਜਾਣ ਤੋਂ ਬਾਅਦ ਭਾਰਤੀ ਸੈਲਾਨੀ ਫਿਲਪੀਨਜ਼ ਆ ਰਹੇ ਹਨ। ਉਨ੍ਹਾਂ ਨੇ ਸੰਮੇਲਨ ‘ਚ ਭਾਰਤੀ ਸੈਰ ਸਪਾਟਾ ਸਕੱਤਰ ਅਰਵਿੰਦ ਸਿੰਘ ਨਾਲ ਵੀ ਗੱਲਬਾਤ ਕੀਤੀ। ਪੁਯਾਤ ਨੇ ਕਿਹਾ ਕਿ ਭਾਰਤ ਦਸੰਬਰ ‘ਚ ਸੈਰ ਸਪਾਟਾ ਮੰਤਰੀਆਂ ਦੇ ਆਲਮੀ ਸੰਮੇਲਨ ਦੀ ਮੇਜ਼ਬਾਨੀ ਕਰੇਗਾ।

Related posts

ਚੀਨੀ ਜਹਾਜ਼ ਦੱਖਣੀ ਚੀਨ ਸਾਗਰ ਦੇ ਵਿਵਾਦਿਤ ਖੇਤਰ ਚ ਦਾਖਲ,ਇੰਡੋਨੇਸ਼ੀਆ ਨੇ ਪਿੱਛੇ ਹਟਣ ਨੂੰ ਕੀਤਾ ਮਜ਼ਬੂਰ

Bunty

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

admin

ਰੂਸ ਦੇ ਯੁਗ ਸਮੂਹ ਨਾਲ ਲੜਾਈ ਚ ਮਾਰੇ ਗਏ 780 ਯੂਕਰੇਨੀ ਸੈਨਿਕ

Bunty