India

ਫੌਜੀ ਅਦਾਲਤ ਨੇ ਮਿਆਂਮਾਰ ਦੇ ਪੱਤਰਕਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਕੋਕ – ਮਿਆਂਮਾਰ ਦੀ ਇਕ ਫੌਜੀ ਅਦਾਲਤ ਨੇ ਇਕ ਸਥਾਨਕ ਪੱਤਰਕਾਰ ਨੂੰ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ ਉਸ ਦੇ ਇਕ ਸਾਥੀ ਨੂੰ 20 ਸਾਲ ਦੀ ਸਜ਼ਾ ਸੁਣਾਈ। ਮੀਡੀਆ ਇੰਸਟੀਚਿਊਟ ਦੇ ਸੰਪਾਦਕ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਵਰੀ 2021 ਵਿੱਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਫੌਜ ਵੱਲੋਂ ਸੱਤਾ ਹਥਿਆਉਣ ਤੋਂ ਬਾਅਦ ਆਨਲਾਈਨ ਨਿਊਜ਼ ਸਰਵਿਸ ‘ਦਾਵੇਈ ਵਾਚ’ ਦੇ ਮਾਇਓ ਮਿਇੰਟ ਓਓ ਅਤੇ ਆਂਗ ਸਾਨ ਉਓ ਨੂੰ ਦਿੱਤੀ ਗਈ ਸਜ਼ਾ ਨੂੰ ਕਿਸੇ ਵੀ ਪੱਤਰਕਾਰ ਨੂੰ ਦਿੱਤੀ ਗਈ ਸਭ ਤੋਂ ਸਖ਼ਤ ਸਜ਼ਾ ਮੰਨਿਆ ਜਾ ਰਿਹਾ ਹੈ। ਫੌਜ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਵੱਡੇ ਪੱਧਰ ‘ਤੇ ਜਨਤਕ ਵਿਰੋਧ ਹੋਇਆ ਅਤੇ ਉਦੋਂ ਤੋਂ ਘਰੇਲੂ ਯੁੱਧ ਜਾਰੀ ਹੈ। ਦਾਵੇਈ ਵਾਚ ਦੇ ਪੱਤਰਕਾਰ ਮਾਇਓ ਮਿਇੰਟ ਅਤੇ ਆਂਗ ਸਾਨ ਨੂੰ ਪਿਛਲੇ ਦਸੰਬਰ ਵਿੱਚ ਯਾਂਗੋਨ ਤੋਂ ਲਗਭਗ 560 ਕਿਲੋਮੀਟਰ ਦੱਖਣ ਵਿੱਚ ਤੱਟਵਰਤੀ ਕਸਬੇ ਮਾਈਕ ਵਿੱਚ ਉਨ੍ਹਾਂ ਦੇ ਘਰਾਂ ਤੋਂ ਵੱਖਰੇ ਤੌਰ ‘ਤੇ ਗਿ੍ਰਫ]ਤਾਰ ਕੀਤਾ ਗਿਆ ਸੀ। ਫੌਜੀ ਸ਼ਾਸਨ ਨੇ ਉਨ੍ਹਾਂ ਦੇ ਮਾਮਲਿਆਂ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਮੀਡੀਆ ਆਉਟਲੈਟ ਦਾਵੇਈ ਵਾਚ ਦੇ ਮੁੱਖ ਸੰਪਾਦਕ ਕਯਾਵ ਸੈਨ ਮਿਨ ਨੇ ਬੁੱਧਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਫਰਵਰੀ ਵਿੱਚ ਮਿਕ ਜੇਲ੍ਹ ਵਿੱਚ ਇੱਕ ਫੌਜੀ ਅਦਾਲਤ ਨੇ ਆਂਗ ਸਾਨ ਉਓ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਮਈ ਵਿੱਚ ਉਸੇ ਅਦਾਲਤ ਨੇ ਮਾਇਓ ਮਿੰਤ ਓਓ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Related posts

ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਕਿਹਾ- ਦੇਸ਼ ‘ਚ ਜਲਦ ਹੀ ਲਿਆਂਦਾ ਜਾਵੇਗਾ ਜਨਸੰਖਿਆ ਕੰਟਰੋਲ ਕਾਨੂੰਨ

Bunty

ਘਰ ’ਚ ਗੈਸ ਸਿਲੰਡਰ ਫਟਣ ਕਾਰਨ ਭੂਆ-ਭਤੀਜੀ ਦੀ ਮੌਤ

Bunty

ਦੇਸ਼ ਨੂੰ ਮਿਜ਼ਾਈਲ ਤਕਨੀਕ ਦੇ ਖੇਤਰ ‘ਚ ਆਤਮ ਨਿਰਭਰ ਬਣਾਉਣ ‘ਚ ਟੈਸੀ ਥਾਮਸ ਦਾ ਜ਼ਿਕਰਯੋਗ ਯੋਗਦਾਨ

Bunty