India

ਤਾਈਵਾਨ ਤੇ PLA ਵਿਚਾਲੇ ਤਣਾਅ ‘ਤੇ ਚੀਨ ਨੂੰ ਭਾਰਤ ਦੀ ਨਸੀਅਤ : ਸਥਿਤੀ ਨੂੰ ਬਦਲਣ ਦੀ ਇਕਪਾਸੜ ਕੋਸ਼ਿਸ਼ ਨਹੀਂ ਹੋਣੀ ਚਾਹੀਦੀ

ਨਵੀਂ ਦਿੱਲੀ – ਚੀਨ ਅਤੇ ਤਾਈਵਾਨ ਵਿਚਾਲੇ ਤਣਾਅ ਜਾਰੀ ਹੈ। ਤਾਈਵਾਨ ਦਾ ਕਹਿਣਾ ਹੈ ਕਿ ਹਾਲਾਂਕਿ ਚੀਨ ਦੇ ਸੈਨਿਕ ਅਭਿਆਸਾਂ ਵਿੱਚ ਕਮੀ ਆਈ ਹੈ, ਪਰ ਉਸ ਦੇ ਤਾਕਤ ਦੀ ਵਰਤੋਂ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ। ਭਾਰਤ ਨੇ ਪਹਿਲੀ ਵਾਰ ਚੀਨ ਨੂੰ ਪੀਐੱਲਏ ਅਤੇ ਤਾਈਵਾਨ ਵਿਚਾਲੇ ਤਾਜ਼ਾ ਤਣਾਅ ਦੌਰਾਨ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ। ਭਾਰਤ ਨੇ ਕਿਹਾ ਹੈ ਕਿ ਉਹ ਹਾਲੀਆ ਘਟਨਾਕ੍ਰਮ ਤੋਂ ਚਿੰਤਤ ਹੈ। ਸਥਿਤੀ ਨੂੰ ਬਦਲਣ ਦੀ ਕਿਸੇ ਵੀ ਦੇਸ਼ ਵੱਲੋਂ ਇਕਪਾਸੜ ਕੋਸ਼ਿਸ਼ ਨਹੀਂ ਹੋਣੀ ਚਾਹੀਦੀ।

ਤਾਈਵਾਨ ਦੀ ਮੌਜੂਦਾ ਸਥਿਤੀ ‘ਤੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੀਆਂ ਸੰਬੰਧਿਤ ਨੀਤੀਆਂ ਚੰਗੀ ਤਰ੍ਹਾਂ ਜਾਣੀਆਂ ਜਾਂਦੀਆਂ ਹਨ, ਇਕਸਾਰ ਹਨ, ਉਨ੍ਹਾਂ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ। ਭਾਰਤ, ਕਈ ਹੋਰ ਦੇਸ਼ਾਂ ਵਾਂਗ, ਹਾਲੀਆ ਘਟਨਾਵਾਂ ਤੋਂ ਚਿੰਤਤ ਹੈ, ਅਸੀਂ ਸਬੰਧਤ ਪੱਖ ਨੂੰ ਸੰਜਮ ਵਰਤਣ, ਸਥਿਤੀ ਨੂੰ ਬਦਲਣ ਲਈ ਇਕਪਾਸੜ ਕਾਰਵਾਈ ਤੋਂ ਬਚਣ, ਤਣਾਅ ਘਟਾਉਣ ਦੇ ਨਾਲ-ਨਾਲ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਯਤਨ ਕਰਨ ਦੀ ਅਪੀਲ ਕਰਦੇ ਹਾਂ।

Related posts

17 ਸਾਲਾ ਲੜਕੀ ਦੇ ਜਿਨਸੀ ਸੋੋਸ਼ਣ ਦੋਸ਼ ’ਚ ਯੇਡੀਯੁਰੱਪਾ ਨੂੰ ਕੀਤਾ ਜਾ ਸਕਦੈ ਗਿ੍ਰਫ਼ਤਾਰ

Bunty

ਫਾਸਟ ਟ੍ਰੈਕ ਕੋਰਟ ‘ਚ ਗਿਆਨਵਾਪੀ ਮਾਮਲੇ ਦੀ ਸੁਣਵਾਈ ਕਰਨਗੇ ਜ਼ਿਲ੍ਹਾ ਜੱਜ, ਅਦਾਲਤ ‘ਚ ਸੁਰੱਖਿਆ ਸਖ਼ਤ

Bunty

ਨੈਸ਼ਨਲ ਹੈਰਾਲਡ ਕੇਸ ‘ਚ ਸੋਨੀਆ ਤੇ ਰਾਹੁਲ ਗਾਂਧੀ ਨੂੰ ED ਦਾ ਨੋਟਿਸ, ਪੁੱਛਗਿੱਛ ਲਈ ਬੁਲਾਇਆ

Bunty