India

ਬਰੈਂਪਟਨ ਮੰਦਰ ’ਤੇ ਹਮਲੇ ਦਾ ਵਿਰੋਧ ਦਿੱਲੀ ’ਚ ਕੈਨੇਡੀਅਨ ਅੰਬੈਸੀ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ, ਬੈਰੀਕੇਡ ਤੋੜੇ

ਨਵੀਂ ਦਿੱਲੀ –  ਹਿੰਦੂ ਅਤੇ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਐਤਵਾਰ (10 ਨਵੰਬਰ 2024) ਨੂੰ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਵਿਰੋਧ ਕੈਨੇਡਾ ਦੇ ਬਰੈਂਪਟਨ ਵਿਚ ਇਕ ਹਿੰਦੂ ਮੰਦਰ ’ਤੇ ਹੋਏ ਹਮਲੇ ਤੋਂ ਬਾਅਦ ਕੀਤਾ ਗਿਆ ਸੀ, ਜਿਸ ਵਿਚ ਇਕ ਖਾਲਿਸਤਾਨ ਸਮਰਥਕ ਸਮੂਹ ਨੇ ਮੰਦਰ ਦੇ ਬਾਹਰ ਭੰਨ-ਤੋੜ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਘਟਨਾ ਤੋਂ ਬਾਅਦ ਦਿੱਲੀ ਦੇ ਚਾਣਕਿਆਪੁਰੀ ’ਚ ਕੈਨੇਡੀਅਨ ਮਿਸ਼ਨ ਦੇ ਸਾਹਮਣੇ ਸੁਰੱਖਿਆ ਵਧਾ ਦਿੱਤੀ ਗਈ, ਜਿਸ ’ਚ ਦਿੱਲੀ ਪੁਲਿਸ ਨੇ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਅਤੇ ਕਈ ਪੱਧਰਾਂ ’ਤੇ ਬੈਰੀਕੇਡ ਲਗਾ ਦਿੱਤੇ।ਹਿੰਦੂ ਸਿੱਖ ਗਲੋਬਲ ਫੋਰਮ ਦੇ ਪ੍ਰਦਰਸ਼ਨਕਾਰੀ ਕੈਨੇਡੀਅਨ ਹਾਈ ਕਮਿਸ਼ਨ ਵੱਲ ਮਾਰਚ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਪੁਲਿਸ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ “ਹਿੰਦੂ ਅਤੇ ਸਿੱਖ ਇੱਕ ਹਨ” ਅਤੇ “ਭਾਰਤ ਆਪਣੇ ਮੰਦਰਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ” ਵਰਗੇ ਨਾਅਰੇ ਲਗਾਏ।

Related posts

ਬੈਂਗਲੁਰੂ ’ਚ ਇਨਫੈਕਟਿਡ ਪਾਏ ਗਏ ਦੋ ਅਫਰੀਕੀ ਨਾਗਰਿਕਾਂ ’ਚ ਨਹੀਂ ਮਿਲਿਆ ਓਮੀਕ੍ਰੋਨ

Bunty

ਯੂ.ਪੀ.ਐਸ. ਸਕੀਮ ’ਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦੇ ਯੂ-ਟਰਨਜ਼: ਕਾਂਗਰਸ

Bunty

ਜੈਪੁਰ, ਨਾਗਪੁਰ, ਗੋਆ ਸਮੇਤ ਕਈ ਏਅਰਪੋਰਟਸ ਨੂੰ ਈ-ਮੇਲ ਰਾਹੀਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Bunty