Australia & New Zealand

ਬੇਕੀ ਡਿਕਿਨਸਨ ਨੇ ‘2026 ਦਾ ਵਿਕਟੋਰੀਅਨ ਐਗਰੀਫਿਊਚਰਜ਼ ਰੂਰਲ ਵੋਮੈਨਜ਼ ਐਵਾਰਡ’ ਜਿੱਤਿਆ

ਫੋਟੋ (ਖੱਬੇ ਤੋਂ ਸੱਜੇ): ਬੇਲਿੰਡਾ ਐਲਿਟ, ਮਾਇਕੇਲਾ ਸੈਟਲ ਐਮ ਪੀ, ਬੈਕੀ ਡਿਕਿੰਸਨ ਅਤੇ ਮੈਂਡੀ ਹੇਹਿਰ।

ਵਿਕਟੋਰੀਆ ਵਿੱਚ ਰਹਿਣ ਵਾਲੀ ਬੇਕੀ ਡਿਕਿਨਸਨ ਨੂੰ 2026 ਦਾ ਵਿਕਟੋਰੀਅਨ ਐਗਰੀਫਿਊਚਰਜ਼ ਰੂਰਲ ਵੋਮੈਨਜ਼ ਐਵਾਰਡ (ਵਿਕਟੋਰੀਆ) ਦਿੱਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਪਿੰਡਾਂ ਵਿੱਚ ਵੈਟਰਨਰੀ ਸੇਵਾਵਾਂ (ਪਸ਼ੂ ਡਾਕਟਰੀ) ਨੂੰ ਮਜ਼ਬੂਤ ਬਨਾਉਣ ਲਈ ਕੀਤੇ ਗਏ ਮਹੱਤਵਪੂਰਣ ਕੰਮ ਲਈ ਮਿਲਿਆ ਹੈ।

ਇਸ ਐਵਾਰਡ ਸਮਾਗਮ ਵਿੱਚ ਸੰਸਦ ਮੈਂਬਰ ਮਾਈਕੈਲਾ ਸੈਟਲ ਨੇ ਬੇਕੀ ਡਿਕਿਨਸਨ ਨੂੰ ਸਨਮਾਨਿਤ ਕੀਤਾ। ਇਹ ਐਵਾਰਡ ਆਸਟ੍ਰੇਲੀਆ ਵਿੱਚ ਪਿੰਡਾਂ ਅਤੇ ਖੇਤਰੀ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਔਰਤਾਂ ਦੀ ਮਿਹਨਤ ਅਤੇ ਨੇਤ੍ਰਿਤਵ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ। ਵਿਕਟੋਰੀਆ ਦੀ ਜੇਤੂ ਬਣਨ ਨਾਲ ਬੇਕੀ ਡਿਕਿਨਸਨ ਨੂੰ 15,000 ਡਾਲਰ ਦੀ ਗ੍ਰਾਂਟ ਮਿਲੇਗੀ। ਇਸ ਨਾਲ ਨਾਲ ਉਨ੍ਹਾਂ ਨੂੰ 35,000 ਡਾਲਰ ਮੁੱਲ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਅਤੇ ਵਿਕਾਸ ਦੇ ਮੌਕੇ ਵੀ ਦਿੱਤੇ ਜਾਣਗੇ।

ਬੇਕੀ ਡਿਕਿਨਸਨ ਪਿਛਲੇ 15 ਸਾਲਾਂ ਤੋਂ ਪਿੰਡਾਂ ਵਿੱਚ ਵੈਟਰਨਰੀ ਡਾਕਟਰ ਵਜੋਂ ਕੰਮ ਕਰ ਰਹੀ ਹੈ। 2022 ਵਿੱਚ ਉਨ੍ਹਾਂ ਨੇ ਵੈਟਰਨਰੀ ਸੁਪੋਰਟ ਸਰਵਿਸਜ਼ ਨਾਮ ਦੀ ਸੇਵਾ ਸ਼ੁਰੂ ਕੀਤੀ ਸੀ। ਇਸ ਦਾ ਮਕਸਦ ਨਵੇਂ ਵੈਟਰਨਰੀ ਡਾਕਟਰਾਂ ਨੂੰ ਪਿੰਡਾਂ ਵਿੱਚ ਕੰਮ ਕਰਨ ਲਈ ਟ੍ਰੇਨਿੰਗ ਅਤੇ ਮੱਦਦ ਦੇਣਾ ਹੈ। ਉਨ੍ਹਾਂ ਦੇ ਪ੍ਰੋਗਰਾਮ ਰਾਹੀਂ ਨਵੇਂ ਵੈਟਰਨਰੀ ਡਾਕਟਰਾਂ ਨੂੰ ਖੇਤੀਬਾੜੀ ਪਸ਼ੂਆਂ ਦੀ ਸੰਭਾਲ, ਟ੍ਰੇਨਿੰਗ, ਸਿੱਖਿਆ ਅਤੇ ਮੈਨਟਰਸ਼ਿਪ ਮਿਲਦੀ ਹੈ। ਇਸ ਨਾਲ ਪਿੰਡਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਲਈ ਕੰਮ ਕਰਨ ਲਈ ਪ੍ਰੇਰਿਤ ਕਰਨ ਵਿੱਚ ਮੱਦਦ ਮਿਲਦੀ ਹੈ। 2024 ਵਿੱਚ ਉਨ੍ਹਾਂ ਨੇ ਵਿਕਟੋਰੀਅਨ ਲਾਈਬਸਟੌਕ ਵੈਟਰਨਰੀ ਸਕਾਰਲਰਸਿ਼ਪ ਪ੍ਰੋਗ੍ਰਾਮ ਵੀ ਸ਼ੁਰੂ ਕੀਤਾ। ਇਹ ਦੋ ਸਾਲਾਂ ਦਾ ਪ੍ਰੋਗਰਾਮ ਹੈ ਜਿਸ ਵਿੱਚ ਨਵੇਂ ਡਾਕਟਰਾਂ ਨੂੰ ਖੇਤਾਂ ਵਿੱਚ ਪ੍ਰੈਕਟੀਕਲ ਟ੍ਰੇਨਿੰਗ, ਹਰ ਮਹੀਨੇ ਸਿੱਖਿਆ ਸੈਸ਼ਨ ਅਤੇ ਮਾਨਸਿਕ ਸਹਾਇਤਾ ਦਿੱਤੀ ਜਾਂਦੀ ਹੈ।

ਬੇਕੀ ਡਿਕਿਨਸਨ ਨੇ ਕਿਹਾ ਹੈ ਕਿ, “ਪਿੰਡਾਂ ਵਿੱਚ ਵੈਟਰਨਰੀ ਡਾਕਟਰ ਪਸ਼ੂਆਂ ਦੀ ਸਿਹਤ, ਬਾਇਓਸਿਕਿਊਰਿਟੀ ਅਤੇ ਖਾਣੇ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਉਹ ਇਸ ਗ੍ਰਾਂਟ ਦੀ ਮੱਦਦ ਨਾਲ ਹੋਰ ਵਧੀਆ ਟ੍ਰੇਨਿੰਗ ਪ੍ਰੋਗਰਾਮ ਬਨਾਉਣਾ ਚਾਹੁੰਦੀ ਹੈ।”

ਹੁਣ ਬੇਕੀ ਡਿਕਿਨਸਨ ਵਿਕਟੋਰੀਆ ਦੀ ਨੁਮਾਇੰਦਗੀ ਕਰਦਿਆਂ ਹੋਇਆਂ 8 ਸਤੰਬਰ 2026 ਨੂੰ ਕੈਨਬਰਾ ਵਿੱਚ ਹੋਣ ਵਾਲੇ ਰਾਸ਼ਟਰੀ ਐਵਾਰਡ ਸਮਾਗਮ ਵਿੱਚ ਸ਼ਾਮਲ ਹੋਵੇਗੀ। ਉਥੇ ਰਾਸ਼ਟਰੀ ਜੇਤੂ ਨੂੰ 20,000 ਡਾਲਰ ਦੀ ਵਾਧੂ ਗ੍ਰਾਂਟ ਵੀ ਮਿਲੇਗੀ।

Related posts

ਮਿਡਲ-ਈਸਟ ਤੋਂ ਪਹਿਲੀ ਫਲਾਈਟ ਆਸਟ੍ਰੇਲੀਆ ਪੁੱਜੀ : ਏਅਰਸਪੇਸ ਬੰਦ ਦੌਰਾਨ ਸੌਖਾ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ !

admin

45 ਤੋਂ 74 ਸਾਲ ਦੇ ਪੰਜਾਬੀ ਬਾਊਲ ਸਕ੍ਰੀਨਿੰਗ ਟੈਸਟ ਜਰੂਰ ਕਰਾਉਣ !

admin

ਪ੍ਰਧਾਨ ਮੰਤਰੀ ਵੱਲੋਂ ਹੋਲੀ ਦੀਆਂ ਸ਼ੁੱਭ-ਕਾਮਨਾਵਾਂ !

admin