India

ਭਾਜਪਾ ਨੇਤਾ ਦੇ ਕਤਲ ਮਾਮਲੇ ਦੀ ਜਾਂਚ ਲਈ NIA ਨੇ 9 ਥਾਵਾਂ ‘ਤੇ ਮਾਰੇ ਛਾਪੇ

ਕੋਲਕਾਤਾ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅੱਤਵਾਦ ਵਿਰੋਧੀ ਦਸਤੇ ਨੇ ਭਾਜਪਾ ਨੇਤਾ ਬਿਜੈ ਕ੍ਰਿਸ਼ਨ ਭੂਈਆ ਦੇ 2023 ਦੇ ਅਗਵਾ ਅਤੇ ਕਤਲ ਮਾਮਲੇ ‘ਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਪੂਰਬੀ ਮੇਦਿਨੀਪੁਰ ਦੇ ਮੋਇਨਾ ਇਲਾਕੇ ‘ਚ ਨੌਂ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਵਲੋਂ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸੋਮਵਾਰ ਅੱਧੀ ਰਾਤ ਨੂੰ 2 ਵਜੇ ਤੋਂ ਬਾਅਦ ਸ਼ੁਰੂ ਕੀਤੀ ਗਈ ਤਲਾਸ਼ੀ ਦੌਰਾਨ NIA ਨੇ ਘੱਟੋ-ਘੱਟ 9 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਪਰ ਕਈ ਦੋਸ਼ੀ ਆਪਣੇ ਘਰਾਂ ‘ਤੇ ਮੌਜੂਦ ਨਹੀਂ ਸਨ।ਭਾਜਪਾ ਦੇ ਬੂਥ ਇੰਚਾਰਜ ਭੂਈਆਂ ਨੂੰ ਮਾਰਚ 2023 ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ ਸੀ। ਗੰਭੀਰ ਜ਼ਖ਼ਮਾਂ ਕਾਰਨ ਸਥਾਨਕ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਪੀੜਤ ਦੇ ਰਿਸ਼ਤੇਦਾਰਾਂ ਨੇ ਮੋਇਨਾ ਪੁਲਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਸੀ ਅਤੇ ਕਲਕੱਤਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਅਦਾਲਤ ਨੇ ਐਨਆਈਏ ਨੂੰ ਇਸ ਘਟਨਾ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਵਿੱਚ ਸ਼ਕਤੀਸ਼ਾਲੀ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ। ਐਨਆਈਏ ਨੇ ਮਈ ਵਿੱਚ ਇਸ ਮਾਮਲੇ ਵਿੱਚ ਛਾਪੇਮਾਰੀ ਵੀ ਕੀਤੀ ਸੀ।

Related posts

ਪਾਕਿਸਤਾਨੀ ਫ਼ੌਜ ਦੀ ਕਸ਼ਮੀਰ ’ਚ ਗੋਲੀਬਾਰੀ ਦੌਰਾਨ ਬੀ.ਐਸ.ਐਫ਼. ਦਾ ਜਵਾਨ ਸ਼ਹੀਦ

Bunty

ਉੱਤਰ ਪ੍ਰਦੇਸ਼ ਦੀ ਮੈਡੀਕਲ ਵਿਦਿਆਰਥਣ ਨਾਲ ਮੈਸੂਰ ’ਚ ਸਮੂਹਿਕ ਜਬਰ ਜਨਾਹ

Bunty

ਧਮਕੀ ਤੋਂ ਬਾਅਦ ਕਸ਼ਮੀਰੀ ਪੰਡਿਤ ਵਰਕਰਾਂ ਨੂੰ 20 ਅਗਸਤ ਤੱਕ ਡਿਊਟੀ ’ਤੇ ਨਾ ਆਉਣ ਦੀ ਸਲਾਹ

admin