Punjab

ਭਾਰਤ-ਪਾਕਿਸਤਾਨ ਅਟਾਰੀ ਸਰਹੱਦ ਉਪਰ ਸੁੰਨਸਾਨ ਪਸਰੀ !

ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ), ਜੋ ਕਿ ਇੱਕ ਜ਼ਮੀਨੀ ਰਸਤਾ ਹੈ, ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਕਰਨ ਦਾ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ), ਜੋ ਕਿ ਇੱਕ ਜ਼ਮੀਨੀ ਰਸਤਾ ਹੈ, ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਭਾਰਤ ਇਸ ਫੈਸਲੇ ਨਾਲ ਪਾਕਿਸਤਾਨ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਦੀ ਤਿਆਰੀ ਕਰ ਰਿਹਾ ਹੈ।

ਭਾਰਤ ਦੀ ਕੈਬਨਿਟ ਸੁਰੱਖਿਆ ਕਮੇਟੀ ਵਲੋਂ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਹੜੇ ਯਾਤਰੀ ਪਹਿਲਾਂ ਹੀ ਜਾਇਜ਼ ਦਸਤਾਵੇਜ਼ਾਂ ਨਾਲ ਇਸ ਰਸਤੇ ਰਾਹੀਂ ਯਾਤਰਾ ਕਰ ਰਹੇ ਹਨ, ਜਿਹੜੇ ਲੋਕ ਪਾਕਿਸਤਾਨ ਗਏ ਹਨ, ਉਨ੍ਹਾਂ ਨੂੰ 1 ਮਈ, 2025 ਤੱਕ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਹ ਰਸਤਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।

ਇਸ ਤੋਂ ਪਹਿਲਾਂ ਸਵੇਰ ਤੋਂ ਹੀ ਇਸ ਚੈੱਕ ਪੋਸਟ ‘ਤੇ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ। ਜਿਸ ਕਾਰਣ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਲੋਕ ਅਤੇ ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਵਾਪਸ ਜਾਣ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹੁੰਦੇ ਸਨ।

ਅਟਾਰੀ ਅੰਮ੍ਰਿਤਸਰ ਤੋਂ ਸਿਰਫ਼ 28 ਕਿਲੋਮੀਟਰ ਦੂਰ ਸਥਿਤ ਹੈ ਅਤੇ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਜਾਇਜ਼ ਬੰਦਰਗਾਹ ਹੈ। ਇੱਕ ਜ਼ਮੀਨੀ ਰਸਤਾ ਵੀ ਹੈ। ਇਹ ਚੈੱਕ ਪੋਸਟ 120 ਏਕੜ ਵਿੱਚ ਫੈਲੀ ਹੋਈ ਹੈ ਅਤੇ ਸਿੱਧੇ ਤੌਰ ‘ਤੇ ਰਾਸ਼ਟਰੀ ਰਾਜਮਾਰਗ-1 ਨਾਲ ਜੁੜੀ ਹੋਈ ਹੈ। ਇਹ ਅਫਗਾਨਿਸਤਾਨ ਤੋਂ ਆਉਣ ਵਾਲੇ ਸਮਾਨ ਲਈ ਵੀ ਇੱਕ ਮਹੱਤਵਪੂਰਨ ਰਸਤਾ ਹੈ।

ਅਟਾਰੀ ਲੈਂਡ ਪੋਰਟ ਤੋਂ ਸਾਲ 2023-24 ਦੌਰਾਨ 3,886.53 ਕਰੋੜ ਰੁਪਏ ਦਾ ਕਾਰੋਬਾਰ ਦਰਜ ਕੀਤਾ ਗਿਆ। ਜਿਸ ਵਿੱਚ 6,871 ਸਾਮਾਨ ਦੀ ਢੋਆ-ਢੁਆਈ ਕੀਤੀ ਗਈ ਅਤੇ 71,563 ਯਾਤਰੀ ਇੱਥੋਂ ਲੰਘੇ। ਇਸ ਰਸਤੇ ਰਾਹੀਂ ਭਾਰਤ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਮੁੱਖ ਵਸਤੂਆਂ ਵਿੱਚ ਸੋਇਆਬੀਨ, ਚਿਕਨ ਫੀਡ, ਸਬਜ਼ੀਆਂ, ਲਾਲ ਮਿਰਚ, ਪਲਾਸਟਿਕ ਦੇ ਦਾਣੇ ਅਤੇ ਪਲਾਸਟਿਕ ਦਾ ਧਾਗਾ ਸ਼ਾਮਲ ਹਨ। ਇਸ ਦੇ ਨਾਲ ਹੀ, ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੀਆਂ ਪ੍ਰਮੁੱਖ ਵਸਤੂਆਂ ਵਿੱਚ ਸੁੱਕੇ ਮੇਵੇ, ਖਜੂਰ, ਜਿਪਸਮ, ਸੀਮਿੰਟ, ਕੱਚਾ ਮਾਲ, ਸੇਂਧਾ ਨਮਕ ਅਤੇ ਕਈ ਕਿਸਮਾਂ ਦੀਆਂ ਜੜ੍ਹੀਆਂ ਬੂਟੀਆਂ ਸ਼ਾਮਲ ਹਨ।

Related posts

ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

Bunty

ਪੰਜਾਬੀ ਤੇ ਪੰਜਾਬੀਅਤ ਨਾਲ ਲਗਾਵ ਰੱਖਣ ਵਾਲੇ ਡਾ. ਰਿਆਜ਼ ਬਾਬਰ ਦਾ ਰੂਬਰੂ ਕਰਵਾਇਆ

admin

ਐਨ.ਐਚ.ਐਮ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਸਬੰਧੀ ਮਾਮਲੇ ‘ਤੇ ਕੈਬਨਿਟ ਕਮੇਟੀ ਚਰਚਾ ਕਰੇਗੀ -ਚੀਮਾ

Bunty