Punjab

ਮਿਰਤਕ ਮਿਲੇ ਸ਼੍ਰੀ ਹਨੂੰਮਾਨ ਮੰਦਰ ਦੇ 2 ਪੁਜਾਰੀ  ਮਿੱਟੀ ਚ ਦਫ਼ਨਾਉਣ ਤੋਂ ਰੋਕ ਕੇ ਪੁਲਿਸ ਨੇ ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ

ਪਟਿਆਲਾ – ਸਥਾਨਕ ਮਿੰਨੀ ਸਕੱਤਰੇਤ ਰੋਡ ਤੇ ਸਥਿਤ ਹਨੂਮਾਨ ਮੰਦਿਰ ਵਿੱਚੋਂ ਅੱਜ ਪੁਜਾਰੀਆਂ ਦੀ 2 ਲਾਸ਼ਾਂ ਮਿਲਣ ਦੀ ਜਣਕਾਰੀ ਮਿਲੀ ਹੈ। ਇਨਾ ਲਾਸ਼ਾਂ ਨੂੰ ਲੈ ਕੇ ਪੁਲਿਸ ਨੂੰ ਮਾਮਲਾ ਸ਼ੱਕੀ ਜਾਪ ਰਿਹਾ ਹੈ।ਜਦਕਿ ਪ੍ਰਬੰਧਕ ਦੋਨਾਂ ਹੀ ਪੁਜਾਰੀਆਂ ਨੂੰ ਰਾਤ ਸਮੇਂ ਦਿਲ ਦਾ ਦੌਰਾ ਪੈਣ ਦੀ ਗੱਲ ਆਖ ਰਹੇ ਹਨ, ਉਧਰ ਇਕੋ ਰਾਤ ਦੋਹਾਂ ਪੁਜਾਰੀਆਂ ਦੀ ਹੋਈ ਇਕੱਠਿਆਂ ਮੌਤ ਦਾ ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਹਰਕਤ ਚ ਆਈ ਅਤੇ ਦੋਹਾ ਲਾਸ਼ਾਂ ਨੂੰ ਪੁਲਿਸ ਨੇ ਕਬਜੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਹ ਵੀ ਜਣਕਾਰੀ ਮਿਲੀ ਕੇ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਇਨਾ ਦੋਹਾਂ ਪੁਜਾਰੀਆਂ ਨੂੰ ਮੰਦਰ ਦੀ ਹੱਦ ਅੰਦਰ ਹੀ ਮਿੱਟੀ ਚ ਦਫ਼ਨਾਇਆ ਜਾ ਰਿਹਾ ਸੀ, ਇਨ੍ਹਾਂ ਨੂੰ ਦਫ਼ਨਾਉਣ ਲਈ ਬਕਾਇਦਾ ਟੋਏ ਵੀ ਪੁਟ ਲਏ ਗਏ ਸਨ, ਪਰ ਅਚਾਨਕ ਮੌਕੇ ਤੇ ਹੀ ਪੁਲਿਸ ਆ ਜਾਣ ਕਾਰਨ ਮਾਮਲਾ ਕਾਂਨੂੰਨੀ ਦਾਇਰੇ ਚ ਆ ਗਿਆ। ਪਤਾ ਲੱਗਾ ਹੋਕੇ ਇਹ ਦੋਵੇਂ ਪੁਜਾਰੀ ਪਿਛਲੇ ਕਰੀਬ 15 ਤੋ 20 ਸਾਲ ਤੋਂ ਸੇਵਾ ਨਿਭਾ ਰਹੇ ਸ਼ਨ।  ਫੋਰੈਂਸਿਕ ਦੀ ਟੀਮ ਨੇ ਮੌਕੇ ਤੋਂ ਪਹੁੰਚ ਕੇ ਸੈਂਪਲ ਲੈ। ਇਸ ਮੌਕੇ ਤੇ ਪਹੁੰਚੇ ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਸ ਸਥਾਨ ਦੇ ਉੱਪਰ 2 ਵਿਅਕਤੀਆਂ ਦੀ ਮੌਤ ਹੋਈ ਹੈ ਜਦ ਅਸੀਂ ਮੌਕੇ ਤੇ ਪਹੁੰਚੇ ਤਾਂ ਇਥੇ ਮਿੱਟੀ ਪੁੱਟੀ ਹੋਈ ਸੀ ਅਤੇ ਲਾਸ਼ਾਂ ਦਫ਼ਨਾਉਣ ਦੇ ਲਈ ਲੋਕ ਤਿਆਰ ਸੀ ਅਤੇ ਅਸੀਂ ਜਦੋਂ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਨਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ।ਲੇਕਿਨ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਦਾ ਪੋਸਟਮਾਰਟਮ ਕਰਵਾਇਆ ਜਾਵੇ । ਅਸੀਂ ਤੁਰੰਤ ਹੀ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਦੋਵਾਂ ਹੀ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਮੋਰਚਰੀ ਘਰ ਵਿਖੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ । ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਏਗੀ।

Related posts

ਮੁੱਖ-ਮੰਤਰੀ ਵਲੋਂ ਪੰਜਾਬ ਵਿੱਚ ਐਲਪੀਜੀ ਗੈਸ ਦੀ ਜਮ੍ਹਾਖੋਰੀ ਵਿਰੁੱਧ ਚੇਤਾਵਨੀ

admin

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਮਾਰਚ ‘ਤੇ ਪੁਲਿਸ ਵਲੋਂ ਹੰਝੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ

admin

ਚਿੰਤਾਜਨਕ ਹੈ ਪੰਜਾਬ ‘ਚੋਂ ਖੇਤੀ ਵਾਲੀ ਉਪਜਾਉ ਜ਼ਮੀਨ ਦਾ ਹੌਲੀ-ਹੌਲੀ ਘੱਟਦੇ ਜਾਣਾ !

admin