Sport

ਮੈਂ ਰਾਸ਼ਟਰੀ ਟੀਮ ਦੀ ਰੈਗੂਲਰ ਖਿਡਾਰੀ ਬਣਨਾ ਚਾਹੁੰਦੀ ਹਾਂ : ਮੁਮਤਾਜ਼ ਖਾਨ

ਨਵੀਂ ਦਿੱਲੀ –  ਭਾਰਤ ਦੀ ਯੁਵਾ ਮਹਿਲਾ ਹਾਕੀ ਖਿਡਾਰਨ ਮੁਮਤਾਜ਼ ਖਾਨ ਦਾ ਕਹਿਣਾ ਹੈ ਕਿ ਉਹ ਸੀਨੀਅਰ ਮਹਿਲਾ ਹਾਕੀ ਟੀਮ ‘’ਚ ਰੈਗੂਲਰ ਖਿਡਾਰੀ ਬਣਨਾ ਚਾਹੁੰਦੀ ਹੈ, ਜਿਸ ਲਈ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਮੁਮਤਾਜ਼ ਨੇ ਕਿਹਾ ਕਿ ਇਸ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਵੇਗੀ। ਮੈਂ ਆਪਣੇ ਟੀਚੇ ‘’ਤੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗੀ ਅਤੇ ਦੇਸ਼ ਲਈ ਮੈਚ ਅਤੇ ਮੈਡਲ ਜਿੱਤਣ ’ਚ ਯੋਗਦਾਨ ਪਾਵਾਂਗੀ।ਭਾਰਤ ਦੇ ਸਭ ਤੋਂ ਹੁਨਰਮੰਦ ਯੁਵਾ ਖਿਡਾਰੀਆਂ ਵਿੱਚੋਂ ਇੱਕ, ਮੁਮਤਾਜ਼ ਨੂੰ 698 ਸਟਾਰ ਐਵਾਰਡਜ਼ 2021-22 ਵਿੱਚ ‘ਰਾਈਜ਼ਿੰਗ ਸਟਾਰ ਆਫ ਦਿ ਈਅਰ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦਗੀ ਬਾਰੇ ਮੁਮਤਾਜ਼ ਨੇ ਕਿਹਾ, “ਮੈਂ ਸਾਲ ਦੇ 698 ਰਾਈਜ਼ਿੰਗ ਸਟਾਰ (ਫੀਮੇਲ) ਐਵਾਰਡ ਲਈ ਨਾਮਜ਼ਦ ਹੋ ਕੇ ਬਹੁਤ ਖੁਸ਼ ਹਾਂ।” ਇਹ ਮੇਰੇ ਲਈ ਬਹੁਤ ਵੱਡਾ ਪਲ ਹੈ ਅਤੇ ਇਹ ਸਭ ਮੇਰੇ ਕਰੀਅਰ ਦੀ ਸ਼ੁਰੂਆਤ ‘’ਚ ਹੋਣ ਨਾਲ ਮੈਂ ਬਹੁਤ ਖ਼ੁਸ਼ ਹਾਂ। ਇਸ ਤਰ੍ਹਾਂ ਦੀ ਪ੍ਰਾਪਤੀ ਸਿਰਫ ਮੇਰੀ ਨਹੀਂ ਸਗੋਂ ਪੂਰੀ ਟੀਮ ਦੀ ਵੀ ਹੈ ਜਿਸ ਨੇ ਮਿਲ ਕੇ ਵਧੀਆ ਕੰਮ ਕੀਤਾ ਹੈ। ਅਜਿਹੀ ਮਾਨਤਾ ਬਹੁਤ ਪ੍ਰੇਰਣਾਦਾਇਕ ਹੈ।19 ਸਾਲਾ ਮੁਮਤਾਜ਼ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਖਿਡਾਰਨ ਰਹੀ ਹੈ।

Related posts

ਨਿਸ਼ਾਂਤ ਤੇ ਸੰਜੀਤ ਕੁਆਰਟਰ ਫਾਈਨਲ ’ਚ ਪੁੱਜੇ

Bunty

ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ, ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ ‘ਚ ਜਿੱਤਿਆ ਤਗਮਾ

Bunty

ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ‘ਚ ਹਾਰੀ ਸਿੰਧੂ, ਤਾਈ ਖ਼ਿਲਾਫ਼ ਲਗਾਤਾਰ 7ਵਾਂ ਮੁਕਾਬਲਾ ਗੁਆਇਆ

Bunty