Punjab

ਮੈਨੂੰ ਆਸ ਹੈ ਕਿ ਜਰੂਰ ਇਸ ਵਾਰੀ ਜਮੀਰ ਦੀ ਅਵਾਜ ਨੂੰ ਸੁਣ ਕੇ ਵੋਟ ਪਾਉੰਣਗੇ, ਬੀਬੀ ਜਾਗੀਰ ਕੌਰ

ਅਮ੍ਰਿਤਸਰ – ਸੁਧਾਰ ਲਹਿਰ ਦੇ ਪ੍ਰਧਾਨਗੀ ਲਈ ਉਮੀਦਵਾਰ ਬੀਬੀ ਜਗੀਰ ਕੌਰਨੇ ਕਿਹਾ ਕਿ ਇਹ ਸਲਾਨਾ ਚੋਣ ਹੈ ਜਿਸ ਵਿਚ ਸਾਲ ਬਾਅਦ ਅਹੁਦੇਦਾਰ ਤੇ 11 ਅੰਤਿ੍ੰਗ ਕਮੇਟੀ ਮੈਂਬਰ ਚੁਣੇ ਜਾਂਦੇ ਹਨ। ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਨ। ਗੁਰੂ ਸਾਹਿਬ ਜੀ ਦੀ ਹਜੂਰੀ ਵਿਚ ਸਾਂਤਮਈ ਤਰੀਕੇ ਨਾਲ ਮਰਿਆਦਾ ਵਿਚ ਸਾਰੇ ਮੈਂਬਰ ਬੈਠਣਗੇ। ਨਾਮ ਪੇਸ਼ ਹੋਣਗੇ, ਮੈੰਬਰਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਕਿਹੜੇ ਕਿਹੜੇ ਉਮੀਦਵਾਰ ਹਨ, ਪਹਿਲਾਂ ਇਕ ਵਜੇ ਤੱਕ ਉਡੀਕਦੇ ਰਹਿੰਦੇ ਹੁੰਦੇ ਸੀ, ਸਾਰੀ ਰਾਤ ਸਾਰਾ ਦਿਨ ਸਵੇਰ ਤੱਕ ਇੱਕ ਵੱਜੇਗਾ ਤੇ ਕੋਈ ਪਤਾ ਲੱਗੇਗਾ ਕਿਹੜਾ ਚੋਣ ਲੜ ਰਿਹਾ ਹੈ। ਪਰ ਤੁਸੀਂ ਇਹ ਦੇਖੋ ਕਿ ਇਹ ਵੀ ਸਾਡੀ ਪ੍ਰਾਪਤੀ ਹੈ ਕਿ ਹੁਣ ਸਾਰਿਆਂ ਨੂੰ ਪੰਜ ਚਾਰ ਦਿਨ ਪਹਿਲਾਂ ਉਮੀਦਵਾਰ ਦਾ ਨਾਮ ਪੇਸ਼ ਕਰਨਾ ਪੈਂਦਾ ਹੈ। ਬੀਬੀ ਨੇ ਕਿਹਾ ਕਿ ਆਸ ਹੈ ਕਿ ਮੈੰਬਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ, ਸਿਧਾਂਤਾਂ ਨੂੰ ਸਮਰਪਿਤ ਹੋ ਕੇ ਆਪਣੀ ਜਿੰਮੇਵਾਰੀ ਨੂੰ ਬੜੀ ਸੰਜੀਦਗੀ ਨਾਲ ਨਿਭਾਉਣਦੇ ਹੋਏ ਜਮੀਰ ਦੀ ਆਵਾਜ਼ ਤੇ ਵੋਟ ਪਾਉਣਗੇ। ਮੈਂ ਹੁਣ ਵੀ ਬੇਨਤੀ ਕਰਦੀ ਹਾਂ ਕਿ ਦੇਖਿਓ ਕਿਤੇ ਅਸੀਂ ਬਾਹਰ ਸੰਗਤਾਂ ਕੋਲ ਜਾਣਾ ਕਿਤੇ ਇਹ ਨਾ ਹੋਵੇ ਕਿ ਜਿਹੜੀਆਂ ਅੱਜ ਕੁਤਾਹੀਆਂ ਹੋਈਆਂ ਉਹ ਦੋਬਾਰਾ ਨਾ ਹੋਣ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਤਨਖਾਹੀਆ ਹੈ, ਉਹ ਤਨਖਾਹੀਆ ਪ੍ਰਧਾਨ ਮੀਟਿੰਗਾਂ ਕਰ ਕਰਕੇ ਜੇ ਤੁਹਾਨੂੰ ਕਹੇ ਕਿ ਵੋਟ ਇਸ ਉਮੀਦਵਾਰ ਨੂੰ ਪਾਓ ਇਹਦਾ ਮਤਲਬ ਕਿ ਜਿਹੜਾ ਉਮੀਦਵਾਰ ਹੈ ਉਹ ਵੀ ਉਹਨਾਂ ਵੱਲੋਂ ਦਿੱਤਾ ਹੋਇਆ ਤਨਖਾਹੀਆ ਹੋ ਜਾਂਦਾ ਹੈ। ਜੇ ਅਸੀਂ ਅੱਜ ਵੀ ਆਪਣੀ ਕੌਮ ਦਾ ਸਿਰ ਉੱਚਾ ਨਾ ਕੀਤਾ ਜੇ ਅਸੀਂ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਨਾ ਬਚਾਇਆ ਉਥੋਂ ਦੀ ਵਿਧੀ ਵਿਧਾਨ, ਮਰਿਆਦਾ ਨੂੰ ਨਾ ਜਾਣੀਆ ਤੇ ਫਿਰ ਆਪਾਂ ਜਵਾਬ ਕੀ ਦੇਵਾਂਗੇ। ਸਾਡੇ ਮੈਂਬਰ ਸਾਹਿਬਾਨ ਬੜੇ ਸੁਚੇਤ ਹੋ ਕੇ ਚੋਣ ਕਰਦੇ ਹਨ। ਮੈਨੂੰ ਆਸ ਹੈ ਕਿ ਜਰੂਰ ਇਸ ਵਾਰੀ ਜਮੀਰ ਦੀ ਅਵਾਜ ਨੂੰ ਸੁਣ ਕੇ ਵੋਟ ਪਾਉੰਣਗੇ। ਐਡਵੋਕੇਟ ਧਾਮੀ ਵੱਲੋਂ ਦਾਅਵਾ ਕੀਤੇ 110 ਮੈਂਬਰਾਂ ‘ਤੇ ਬੀਬੀ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਇਹ ਘਰ ਹੈ, ਸਮੁੰਦਰੀ ਹਾਲ ਦੇ ਇਤਿਹਾਸਿਕ ਅਸਥਾਨ ਤੇ ਬੈਠ ਕੇ ਝੂਠ ਬੋਲਣਾ ਮੇਰਾ ਖਿਆਲ ਹੈ ਕਿ 55 ਤੋੰ 60 ਦੇ ਕਰੀਬ ਮੈਂਬਰ ਅੰਦਰ ਗਏ ਅਤੇ ਉਹਨਾਂ ਵਿੱਚੋਂ ਮੈਂ ਕਹਿ ਸਕਦੀ ਹੈ ਕਿ ਜਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣਗੇ ਤੇ ਘੱਟੋ ਘੱਟ ਇਹਨਾਂ ਵਿੱਚ ਬੈਠੇ ਵੀ 20-25 ਮੈਂਬਰ ਜਮੀਰ ਦੀ ਆਵਾਜ਼ ਨੂੰ ਕੇ ਵੋਟ ਪਾਉੰਗੇ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

admin

ਪੰਜਾਬ ਵਿੱਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ – ਅਸ਼ਵਨੀ ਸ਼ਰਮਾ

admin