International

ਯੂਏਈ ’ਚ ਲਾਪਤਾ ਹੋਏ ਇਜ਼ਰਾਇਲੀ ਧਰਮ ਗੁਰੂ ਦੀ ਲਾਸ਼ ਮਿਲੀ

ਤਲ ਅਵੀਵ – ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਲਾਪਤਾ ਹੋਏ ਇਜ਼ਰਾਇਲੀ-ਮੌਲਡੋਵੀ ਰੱਬੀ (ਧਰਮ ਗੁਰੂ) ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ। ਇਜ਼ਰਾਈਲ ਨੇ ਇਸ ਘਟਨਾ ਨੂੰ ਯਹੂਦੀ ਵਿਰੋਧੀ ਘਿਨਾਉਣੀ ਅਤਿਵਾਦੀ ਘਟਨਾ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਇਜ਼ਰਾਈਲ ਧਰਮ ਗੁਰੂ ਦੀ ਮੌਤ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਹਰਸੰਭਵ ਕੋਸ਼ਿਸ਼ ਕਰੇਗਾ। ਦੁਬਈ ’ਚ ਇਕ ਦੁਕਾਨ ਦੇ ਮਾਲਕ ਜ਼ਵੀ ਕੋਗਾਨ ਵੀਰਵਾਰ ਨੂੰ ਲਾਪਤਾ ਹੋ ਗਏ ਸਨ। ਸਾਲ 2020 ’ਚ ਅਬਰਾਹਮ ਸਮਝੌਤੇ ਰਾਹੀਂ ਇਜ਼ਰਾਈਲ ਅਤੇ ਯੂਏਈ ਵਿਚਕਾਰ ਕੂਟਨੀਤਕ ਸਬੰਧ ਸਥਾਪਤ ਹੋਣ ਮਗਰੋਂ ਇਜ਼ਰਾਇਲੀ ਵਪਾਰ ਅਤੇ ਸੈਰ-ਸਪਾਟੇ ਲਈ ਦੁਬਈ ਦਾ ਰੁਖ਼ ਕਰ ਰਹੇ ਹਨ। ਯੂਏਈ ਸਰਕਾਰ ਨੇ ਹਾਲੇ ਇਸ ਘਟਨਾਕ੍ਰਮ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।

Related posts

ਭਾਰਤ ਅਤੇ ਨਾਰਵੇ ਵਲੋਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ

admin

ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਦੇ ਪ੍ਰਬੰਧਾਂ ਲਈ PGSA ਬਣਾਈ

admin

ਅਮਰੀਕਾ-ਚੀਨ ਸਬੰਧ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ – ਡੋਨਾਲਡ ਟਰੰਪ

admin