India

ਰਾਜ ਠਾਕਰੇ ਨੇ ਕੀਤਾ ਪੀ.ਐਮ. ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ

ਮੁੰਬਈ – ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ। ਠਾਕਰੇ ਗੁੱਡੀ ਪੜਵਾ ਉਤਸਵ ਮੌਕੇ ਦਾਦਰ ਦੇ ’ਸ਼ਿਵਤੀਰਥ’ ਸ਼ਿਵਾਜੀ ਪਾਰਕ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮਹਾਯੁਤੀ ਦੇ ਨੇਤਾਵਾਂ ਨੇ ਮਨਸੇ ਮੁਖੀ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ। ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ,’’ਪ੍ਰਧਾਨ ਮੰਤਰੀ ਦੀ ਕੁਸ਼ਲ ਲੀਡਰਸ਼ਿਪ ’ਤੇ ਭਰੋਸਾ ਕਰਦੇ ਹੋਏ ਵਿਕਸਿਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰਨ ਅਤੇ ਇਕ ਮਜ਼ਬੂਤ ਮਹਾਰਾਸ਼ਟਰ ਦੇ ਨਿਰਮਾਣ ਲਈ ਭਾਜਪਾ, ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮਹਾਗਠਜੋੜ ਦਾ ਸਮਰਥਨ ਕਰਨ ਲਈ ਮੈਂ ਮਨਸੇ ਮੁਖੀ ਰਾਜ ਠਾਕਰੇ ਦਾ ਬੇਹੱਦ ਧੰਨਵਾਦੀ ਹਾਂ।

Related posts

ਏਅਰ ਮਾਰਸ਼ਲ ਏ.ਪੀ. ਸਿੰਘ ਨੇ ਨਵੇਂ ਹਵਾਈ ਸੈਨਾ ਮੁਖੀ ਵਜੋਂ ਸੰਭਾਲਿਆ ਅਹੁਦਾ

Bunty

ਤ੍ਰਿਣਮੂਲ ਕਾਂਗਰਸ ਸਾਂਸਦ ਨੁਸਰਤ ਜਹਾਂ ਨੇ ਆਪਣੇ ਬੇਟੇ ਦਾ ਨਾਂ ਰੱਖਿਆ ‘ਈਸ਼ਾਨ’

Bunty

ਜਨਤਾ ਕਾਂਗਰਸ ਦੀ ਗਾਰੰਟੀ ਦੇ ਧੋਖੇ ’ਚ ਨਹੀਂ ਆਉਣ ਵਾਲੀ : ਅਨੁਰਾਗ ਠਾਕੁਰ

Bunty