India

ਰਾਸ਼ਟਰਪਤੀ ਆਦਿਵਾਸੀ ਹਨ, ਇਸ ਲਈ ਨਹੀਂ ਬੁਲਾਇਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ : ਰਾਹੁਲ

ਜਗਦਲਪੁਰ (ਛੱਤੀਸਗੜ੍ਹ) – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਭਾਰਤ ਦੀ ਰਾਸ਼ਟਰਪਤੀ ਨੂੰ ਅਯੁੱਧਿਆ ’ਚ ਨਵੇਂ ਬਣੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਹ ਇਕ ਆਦਿਵਾਸੀ ਹਨ ਅਤੇ ਇਹ ਭਾਜਪਾ ਦੀ ਸੋਚ ਨੂੰ ਦਰਸਾਉਂਦਾ ਹੈ।ਛੱਤੀਸਗੜ੍ਹ ਦੇ ਬਸਤਰ ਜ਼ਿਲੇ ਦੇ ਹੈੱਡਕੁਆਰਟਰ ਜਗਦਲਪੁਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ 2 ਵਿਚਾਰਧਾਰਾਵਾਂ ਦੇ ਵਿਚਾਲੇ ਦੀ ਲੜਾਈ ਦੱਸਿਆ, ਜਿਸ ਵਿਚ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਅਤੇ ਇਸਨੂੰ ਨਸ਼ਟ ਕਰਨ ਵਾਲੇ ਲੋਕ ਸ਼ਾਮਲ ਹਨ। ਇਹ ਚੋਣ ਰੈਲੀ ਅਨੁਸੂਚਿਤ ਜਨਜਾਤੀ ਲਈ ਰਾਖਵੀਂ ਬਸਤਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕਵਾਸੀ ਲਖਮਾ ਦੇ ਸਮਰਥਨ ਵਿੱਚ ਆਯੋਜਿਤ ਕੀਤੀ ਗਈ। ਗਾਂਧੀ ਨੇ ਕਿਹਾ ਕਿ ਮੋਦੀ ਜੀ ਨੇ ਆਦਿਵਾਸੀ ਸ਼ਬਦ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਤੁਹਾਨੂੰ ਆਦਿਵਾਸੀ ਕਹਿੰਦੇ ਹਾਂ, ਭਾਜਪਾ ਦੇ ਲੋਕ ਤੁਹਾਨੂੰ ਬਨਵਾਸੀ ਕਹਿੰਦੇ ਹਨ। ਬਨਵਾਸੀ ’ਚ ਅਤੇ ਆਦਿਵਾਸੀ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ। ਆਦਿਵਾਸੀ ਦਾ ਮਤਲਬ ਉਹ ਵਰਗ ਜੋ ਇਸ ਜ਼ਮੀਨ ਦਾ, ਜਲ ਦਾ, ਜੰਗਲ ਦਾ ਪਹਿਲਾ ਅਤੇ ਅਸਲੀ ਮਾਲਕ ਹੈ। ਜੋ ਲੋਕ ਤੁਹਾਨੂੰ ਆਦਿਵਾਸੀ ਕਹਿੰਦੇ ਹਨ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਹਿੰਦੁਸਤਾਨ ਦੇ ਜਲ, ਜੰਗਲ, ਜ਼ਮੀਨ ’ਤੇ ਆਪਣਾ ਪਹਿਲਾ ਹੱਕ ਬਣਦਾ ਹੈ।

Related posts

36 ਸਾਲ ਪੁਰਾਣੇ ਮਾਮਲੇ ‘ਚ ਅਦਾਕਾਰ ਰਾਜ ਬੱਬਰ ਨੂੰ 2 ਸਾਲ ਦੀ ਸਜ਼ਾ, ਅਦਾਲਤ ਨੇ ਸੁਣਾਇਆ ਫੈਸਲਾ

Bunty

ਰਾਸ਼ਟਰੀ ਜਾਂਚ ਏਜੰਸੀ ਨੇ ਕਿਹਾ, ਛੇ ਸਾਲ ਪਹਿਲਾਂ ਅੱਤਵਾਦੀ ਸੰਗਠਨ ਕੇਸੀਪੀ ਨੂੰ ਕੀਤਾ ਗਿਆ ਸੀ ਦਿੱਲੀ shifted

Bunty

ਪਿਛਲੇ 7 ਦਿਨਾਂ ‘ਚ ਬਿਟਕੁਆਇਨ 21 ਪ੍ਰਤੀਸ਼ਤ ਵਧਿਆ, ਈਥਰ ਲਗਭਗ 50% ਵਧਿਆ

Bunty