International

ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਸਟਰੇਟ ਆਫ਼ ਹਾਰਮੁਜ਼ ਨੇੜੇ ਮਾਲਵਾਹਕ ਜਹਾਜ਼ ਕੀਤਾ ਜ਼ਬਤ

ਦੁਬਈ – ਈਰਾਨ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡੋਜ਼ ਨੇ ਸ਼ਨੀਵਾਰ ਨੂੰ ਨੇ ਹੋਰਮੁਜ਼ ਦੇ ਜਲਡਮਰੂ ਖੇਤਰ ਵਿੱਚ ਇੱਕ ਵਿਦੇਸ਼ੀ ਮਾਲਵਾਹਕ ਜਹਾਜ਼ ’ਤੇ ਛਾਪਾ ਮਾਰਿਆ ਅਤੇ ਉਸ ਨੂੰ ਜ਼ਬਤ ਕਰ ਲਿਆ।
ਈਰਾਨ ਦੀ ਸਰਕਾਰੀ 9RN1 ਨਿਊਜ਼ ਏਜੰਸੀ ਨੇ ਜਹਾਜ਼ ਨੂੰ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ, ਐਸੋਸੀਏਟਿਡ ਪ੍ਰੈਸ (1P) ਦੁਆਰਾ ਪ੍ਰਾਪਤ ਕੀਤੀ ਗਈ ਇੱਕ ਵੀਡੀਓ ਵਿਚ ਸ਼ਨੀਵਾਰ ਨੂੰ ਸਟਰੇਟ ਆਫ ਹਾਰਮੁਜ਼ ਦੇ ਨੇੜੇ ਹੈਲੀਕਾਪਟਰਾਂ ਦੀ ਮਦਦ ਨਾਲ ਇੱਕ ਜਹਾਜ਼ ’ਤੇ ਛਾਪਾ ਮਾਰਦੇ ਹੋਏ ਕਮਾਂਡੋਜ਼ ਨੂੰ ਦਿਖਾਇਆ ਗਿਆ ਸੀ। ਪੱਛਮੀ ਏਸ਼ੀਆ ਦੇ ਇਕ ਰੱਖਿਆ ਅਧਿਕਾਰੀ ਨੇ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਦਰਮਿਆਨ ਆਈ ਇਸ ਘਟਨਾ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਹਮਲੇ ਦੀ ਜਾਣਕਾਰੀ ਸਭ ਤੋਂ ਪਹਿਲਾਂ ਬਿ੍ਰਟਿਸ਼ ਫੌਜ ਦੇ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨਜ਼’ ਨੇ ਦਿੱਤੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਇਹ ਘਟਨਾ ਓਮਾਨ ਦੀ ਖਾੜੀ ਵਿਚ ਇਮੀਰਾਤੀ ਬੰਦਰਗਾਹ ਸ਼ਹਿਰ ਫੁਜੈਰਾਹ ਨੇੜੇ ਵਾਪਰੀ।

Related posts

ਵੀਅਤਨਾਮ ਚ ਤੂਫਾਨ ਯਾਗੀ ਦਾ ਕਹਿਰ, ਮਿ੍ਰਤਕਾਂ ਦੀ ਗਿਣਤੀ 200 ਤੋਂ ਪਾਰ

Bunty

ਸੱਤਾ ਦੀ ਦੁਰਵਰਤੋਂ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਦੇ ਖਤਰਨਾਕ ਨਤੀਜੇ ਨਿਕਲ ਸਕਦੇ: ਜੋ ਬਾਈਡਨ

admin

ਟੀਕਾ ਨਾ ਲਗਵਾਉਣ ਵਾਲਿਆਂ ਲਈ ਜ਼ਿਆਦਾ ਘਾਤਕ ਹੋ ਸਕਦੈ ਕੋਰੋਨਾ, 11 ਗੁਣਾ ਜ਼ਿਆਦਾ ਹੋ ਸਕਦੈ ਮੌਤ ਦਾ ਖ਼ਤਰਾ

Bunty