International

ਰੂਸ ਤੇ ਚੀਨ ਨੇ ਗਾਜ਼ਾ ਬਾਰੇ ਅਮਰੀਕੀ ਮਤੇ ਖ਼ਿਲਾਫ਼ ਵੀਟੋ ਕੀਤੀ

ਸੰਯੁਕਤ ਰਾਸ਼ਟਰ –  ਰੂਸ ਅਤੇ ਚੀਨ ਨੇ ਗਾਜ਼ਾ ਵਿਚ ਮਨੁੱਖੀ ਸਹਾਇਤਾ ਭੇਜਣ ਲਈ ਜੰਗਬੰਦੀ ਦੀ ਮੰਗ ਕਰਨ ਵਾਲੇ ਅਮਰੀਕਾ ਦੀ ਅਗਵਾਈ ਵਾਲੇ ਪ੍ਰਸਤਾਵ ਦੇ ਖਰੜੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਵੀਟੋ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ ਨੇ ਵੀ ਇਜ਼ਰਾਈਲ-ਹਮਾਸ ਸੰਘਰਸ਼ ’ਤੇ ਰੂਸ ਵੱਲੋਂ ਲਿਆਂਦੇ ਮਤੇ ਵਿਰੁੱਧ ਵੀਟੋ ਦੀ ਵਰਤੋਂ ਕੀਤੀ। 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਇਜ਼ਰਾਈਲ-ਹਮਾਸ ਸੰਘਰਸ਼ ’ਤੇ ਅਮਰੀਕਾ ਅਤੇ ਰੂਸ ਵੱਲੋਂ ਪੇਸ਼ ਦੋ ਵਿਰੋਧੀ ਮਤਿਆਂ ਨੂੰ ਵੀਟੋ ਕਰ ਦਿੱਤਾ। ਅਮਰੀਕਾ ਵੱਲੋਂ ਪੇਸ਼ ਕੀਤੇ ਪਹਿਲੇ ਮਤੇ ਵਿੱਚ ਕਿਹਾ ਗਿਆ ਹੈ ਕਿ ਮੈਂਬਰ ਦੇਸ਼ਾਂ ਨੂੰ ਅਤਿਵਾਦੀ ਕਾਰਵਾਈਆਂ ਤੋਂ ਪੈਦਾ ਹੋਣ ਵਾਲੇ ਸ਼ਾਂਤੀ ਅਤੇ ਸੁਰੱਖਿਆ ਲਈ ਖਤਰੇ ਤੋਂ ਬਚਾਅ ਕਰਨ ਦਾ ਅਧਿਕਾਰ ਹੈ। ਇਹ ਹਮਾਸ ਦੇ ਅਤਿਵਾਦੀਆਂ ਵੱਲੋਂ ਸ਼ਾਸਿਤ ਖੇਤਰ ਗਾਜ਼ਾ ਤੱਕ ਪੂਰੀ, ਤੁਰੰਤ, ਸੁਰੱਖਿਅਤ ਅਤੇ ਬਿਨਾਂ ਰੁਕਾਵਟ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰਨ ਦੀ ਮੰਗ ਕਰਦਾ ਹੈ। ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਰੂਸ ਅਤੇ ਚੀਨ ਨੇ ਅਮਰੀਕਾ ਵੱਲੋਂ ਪੇਸ਼ ਕੀਤੇ ਇਸ ਮਤੇ ’ਤੇ ਵੀਟੋ ਦੀ ਵਰਤੋਂ ਕੀਤੀ। ਸੰਯੁਕਤ ਅਰਬ ਅਮੀਰਾਤ ਨੇ ਵੀ ਮਤੇ ਖ਼ਿਲਾਫ਼ ਵੀਟੋ ਕਰ ਦਿੱਤਾ। ਪਰਿਸ਼ਦ ਦੇ 10 ਮੁਲਕਾਂ (ਅਲਬਾਨੀਆ, ਫਰਾਂਸ, ਇਕਵਾਡੋਰ, ਗੈਬੋਨ, ਘਾਨਾ, ਜਾਪਾਨ, ਮਾਲਟਾ, ਸਵਿਟਜ਼ਰਲੈਂਡ, ਬਰਤਾਨੀਆ, ਅਮਰੀਕਾ) ਨੇ ਇਸ ਦੇ ਹੱਕ ਵਿਚ ਵੋਟਿੰਗ ਕੀਤੀ ਅਤੇ ਬ੍ਰਾਜ਼ੀਲ ਅਤੇ ਮੋਜ਼ਾਮਬੀਕ ਨੇ ਵੋਟਿੰਗ ਤੋਂ ਦੂਰ ਰਹੇ। ਇਸ ਤੋਂ ਬਾਅਦ ਸੁਰੱਖਿਆ ਪਰਿਸ਼ਦ ਨੇ ਵੀ ਮਾਸਕੋ ਦੇ ਪ੍ਰਸਤਾਵ ‘ਤੇ ਵੋਟਿੰਗ ਕੀਤੀ, ਜਿਸ ਵਿਚ ਮਾਨਵਤਾਵਾਦੀ ਜੰਗਬੰਦੀ, ਗਾਜ਼ਾ ਨੂੰ ਨਿਰਵਿਘਨ ਸਹਾਇਤਾ ਅਤੇ ਗਾਜ਼ਾ ਦੇ ਨਾਗਰਿਕਾਂ ਨੂੰ ਦੱਖਣੀ ਹਿੱਸੇ ਵਿੱਚ ਲਿਜਾਣ ਲਈ ਇਜ਼ਰਾਈਲੀ ਫੌਜਾਂ ਦੁਆਰਾ ਆਦੇਸ਼ ਨੂੰ ਤੁਰੰਤ ਰੱਦ ਕਰਨ ਦੀ ਮੰਗ ਸੀ।

Related posts

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin