Health & FitnessAustralia & New Zealand

ਵਿਕਟੋਰੀਆ ਵਿੱਚ ਹੋਰ ਮੁਫ਼ਤ ਮਹਿਲਾ ਸਿਹਤ ਕਲੀਨਿਕ ਖੁੱਲ੍ਹਣਗੇ

ਮੈਰੀ-ਐਨ ਥੌਮਸ, ਵਿਕਟੋਰੀਆ ਦੀ ਸਿਹਤ ਮੰਤਰੀ।

ਵਿਕਟੋਰੀਆ ਦੇ ਵਿੱਚ ਹੋਰ ਮੁਫ਼ਤ ਮਹਿਲਾ ਸਿਹਤ ਕਲੀਨਿਕ ਖੋਲ੍ਹੇ ਜਾਣਗੇ, ਤਾਂ ਜੋ ਔਰਤਾਂ ਨੂੰ ਬਿਨਾਂ ਵੱਧ ਖਰਚੇ ਅਤੇ ਲੰਬੇ ਸਫ਼ਰ ਤੋਂ ਬਚਦੇ ਹੋਏ ਵਧੀਆ ਇਲਾਜ ਮਿਲ ਸਕੇ। ਸਰਕਾਰ ਦਾ ਟੀਚਾ ਰਾਜ ਭਰ ਵਿੱਚ 20 ਖ਼ਾਸ ਮਹਿਲਾ ਸਿਹਤ ਕਲੀਨਿਕ ਬਣਾਉਣ ਦਾ ਹੈ।

ਵਿਕਟੋਰੀਆ ਦੀ ਸਿਹਤ ਮੰਤਰੀ ਮੈਰੀ-ਐਨ ਥੌਮਸ ਨੇ ਨਵੇਂ ਕਲੀਨਿਕਾਂ ਦੇ ਸਥਾਨਾਂ ਦਾ ਐਲਾਨ ਕੀਤਾ ਕਿ ਨਵੇਂ ਕਲੀਨਿਕ ਇਨ੍ਹਾਂ ਥਾਵਾਂ ‘ਤੇ ਹੋਣਗੇ:

  • ਅਰਾਰਾਟ – ਈਸਟ ਗਰੈਮਪੀਅਨ ਹੈਲਥ ਵਲੋਂ ਚਲਾਇਆ ਜਾਵੇਗਾ।
  • ਬੈਕਸ ਮਾਰਸ਼ – ਵੈਸਟਰਨ ਹੈਲਥ ਵਲੋਂ ਚਲਾਇਆ ਜਾਵੇਗਾ।
  • ਹਾਈਡਲਬਰਗ – ਔਸਟਨ ਹੈਲਥ ਅਤੇ ਮਰਸੀ ਮਹਿਲਾ ਹਸਪਤਾਲ ਵਲੋਂ ਸਾਂਝੇ ਤੌਰ ‘ਤੇ ਚਲਾਇਆ ਜਾਵੇਗਾ।
  • ਪ੍ਰਾਹਰਾਨ – ਬੇਅਸਾਈਡ ਹੈਲਥ (ਐਲਫ੍ਰੈਡ ਹੈਲਥ) ਵਲੋਂ ਚਲਾਇਆ ਜਾਵੇਗਾ।

ਇਨ੍ਹਾਂ ਕਲੀਨਿਕਾਂ ਵਿੱਚ ਔਰਤਾਂ ਨੂੰ ਗਾਇਨਕੋਲੋਜਿਸਟ, ਯੂਰੋਲੋਜਿਸਟ, ਖ਼ਾਸ ਡਾਕਟਰ, ਨਰਸਾਂ ਅਤੇ ਹੋਰ ਸਿਹਤ ਮਾਹਿਰਾਂ ਦੀ ਸਹਾਇਤਾ ਘਰ ਦੇ ਨੇੜੇ ਮਿਲੇਗੀ। ਇਸ ਨਾਲ ਉਹਨਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ। ਇੱਥੇ ਐਂਡੋਮੀਟ੍ਰਿਓਸਿਸ, ਪੈਲਵਿਕ ਦਰਦ, ਜ਼ਿਆਦਾ ਖੂਨ ਵਗਣਾ, ਪ੍ਰੋਲੈਪਸ, ਪਿਸ਼ਾਬ ਦੀ ਸਮੱਸਿਆ, ਗਰਭ ਨਿਰੋਧਕ, ਗਰਭਪਾਤ ਅਤੇ ਮੀਨੋਪੌਜ਼ ਵਰਗੀਆਂ ਸਮੱਸਿਆਵਾਂ ਦਾ ਇਲਾਜ ਅਤੇ ਜਾਣਕਾਰੀ ਦਿੱਤੀ ਜਾਵੇਗੀ।

ਇਹ ਕਦਮ 13,000 ਤੋਂ ਵੱਧ ਔਰਤਾਂ ਅਤੇ ਲੜਕੀਆਂ ਦੇ ਤਜਰਬਿਆਂ ਦੇ ਆਧਾਰ ‘ਤੇ ਚੁੱਕਿਆ ਗਿਆ ਹੈ, ਜਿਨ੍ਹਾਂ ਨੇ ਸਿਹਤ ਪ੍ਰਣਾਲੀ ਵਿੱਚ ਅਸਮਾਨਤਾ ਅਤੇ ਅਣਦੇਖੀ ਬਾਰੇ ਆਪਣੀ ਗੱਲ ਰੱਖੀ ਸੀ। ਇਹ 20 ਕਲੀਨਿਕਾਂ ਦਾ ਜਾਲਾ 153 ਮਿਲੀਅਨ ਡਾਲਰ ਦੇ ਮਹਿਲਾ ਸਿਹਤ ਪੈਕੇਜ ਦਾ ਹਿੱਸਾ ਹੈ। ਇਸ ਪੈਕੇਜ ਵਿੱਚ ਮੋਬਾਈਲ ਕਲੀਨਿਕ, ਆਨਲਾਈਨ ਮਹਿਲਾ ਸਿਹਤ ਸੇਵਾ ਅਤੇ ਖ਼ਾਸ ਸੇਵਾਵਾਂ ਵੀ ਸ਼ਾਮਲ ਹਨ।

ਮੰਤਰੀ ਮੈਰੀ-ਐਨ ਥਾਮਸ ਨੇ ਕਿਹਾ, “ਅਸੀਂ ਵਿਕਟੋਰੀਆ ਦੀਆਂ ਔਰਤਾਂ ਲਈ ਸਿਹਤ ਸੇਵਾ ਆਸਾਨ ਅਤੇ ਮੁਫ਼ਤ ਬਣਾ ਰਹੇ ਹਾਂ, ਤਾਂ ਜੋ ਉਹਨਾਂ ਨੂੰ ਲੋੜੀਂਦਾ ਇਲਾਜ ਆਪਣੇ ਘਰ ਦੇ ਨੇੜੇ ਮਿਲ ਸਕੇ।”

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਟੀਕਿਆਂ ਨੇ ਦੁਨੀਆ ਭਰ ਵਿੱਚ ਖਤਰਨਾਕ ਬਿਮਾਰੀਆਂ ਨੂੰ ਖਤਮ ਜਾਂ ਪੂਰੀ ਤਰ੍ਹਾਂ ਕੰਟਰੋਲ ਕੀਤਾ

admin