International

‘ਵਿਸ਼ਵ ਦਾ ਬਿਹਤਰੀਨ ਸਕੂਲ ਪੁਰਸਕਾਰ 2024’ ਦੀ ਦੌੜ ’ਚ ਪੰਜ ਭਾਰਤੀ ਸਕੂਲ ਸ਼ਾਮਲ

ਲੰਡਨ – ਪੰਜ ਭਾਰਤੀ ਸਕੂਲਾਂ ਨੂੰ ਵਿਸ਼ਵ ਦੇ ਬਿਹਤਰੀਨ ਸਕੂਲਾਂ ਦੇ ਸਾਲਾਨਾ ਪੁਰਸਕਾਰਾਂ ਲਈ ਵੱਖ-ਵੱਖ ਸ਼੍ਰੇਣੀਆਂ ’ਚ ਚੋਟੀ ਦੇ 10 ’ਚ ਸ਼ਾਰਟਲਿਸਟ ਕੀਤਾ ਗਿਆ ਹੈ। ਇਹ ਪੁਰਸਕਾਰ ਸਮਾਜ ਦੀ ਤਰੱਕੀ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਦੁਨੀਆਂ ਭਰ ਦੇ ਸਕੂਲਾਂ ਨੂੰ ਸਨਮਾਨਤ ਕਰਨ ਦੇ ਉਦੇਸ਼ ਨਾਲ ਬਰਤਾਨੀਆਂ ’ਚ ਦਿਤੇ ਜਾਂਦੇ ਹਨ। ਪਿਛਲੇ ਹਫਤੇ ਮੱਧ ਪ੍ਰਦੇਸ਼ ਦੇ ਦੋ ਅਤੇ ਦਿੱਲੀ, ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਇਕ-ਇਕ ਸਕੂਲ ਨੂੰ 50,000 ਡਾਲਰ ਦੀ ਇਨਾਮੀ ਰਾਸ਼ੀ ਲਈ ਵੱਖ-ਵੱਖ ਸ਼੍ਰੇਣੀਆਂ ਵਿਚ ਚੁਣਿਆ ਗਿਆ ਸੀ। ਵਿਸ਼ਵ ਦੇ ਪੰਜ ਬਿਹਤਰੀਨ ਸਕੂਲ ਪੁਰਸਕਾਰ – ਭਾਈਚਾਰਕ ਸਹਿਯੋਗ, ਵਾਤਾਵਰਣ ਕਾਰਵਾਈ, ਨਵੀਨਤਾ, ਮੁਸੀਬਤਾਂ ’ਤੇ ਕਾਬੂ ਪਾਉਣ ਅਤੇ ਸਿਹਤਮੰਦ ਜੀਵਨ ਦਾ ਸਮਰਥਨ ਕਰਨ ਲਈ – ਕੋਵਿਡ ਦੇ ਮੱਦੇਨਜ਼ਰ ਬਿ੍ਰਟਿਸ਼ ਹੈੱਡਕੁਆਰਟਰ ਟੀ 4 ਐਜੂਕੇਸ਼ਨ ਵੱਲੋਂ ਸਥਾਪਤ ਕੀਤੇ ਗਏ ਸਨ ਤਾਂ ਜੋ ਸਕੂਲਾਂ ਨੂੰ ਇਕ ਪਲੇਟਫਾਰਮ ਦਿੱਤਾ ਜਾ ਸਕੇ ਜੋ ਅਪਣੇ ਕਲਾਸਰੂਮਾਂ ਅਤੇ ਇਸ ਤੋਂ ਬਾਹਰ ਜ਼ਿੰਦਗੀ ’ਚ ਫਰਕ ਲਿਆ ਰਹੇ ਹਨ। ਟੀ4 ਐਜੂਕੇਸ਼ਨ ਅਤੇ ਵਰਲਡਜ਼ ਬੈਸਟ ਸਕੂਲ ਐਵਾਰਡ ਦੇ ਸੰਸਥਾਪਕ ਵਿਕਾਸ ਪੋਟਾ ਨੇ ਕਿਹਾ, ‘‘ਸਰਕਾਰੀ ਮੁੱਖ ਮੰਤਰੀ ਰਾਈਜ਼ ਮਾਡਲ ਐਚ.ਐਸ.ਐਸ., ਝਾਬੁਆ; ਰਿਆਨ ਇੰਟਰਨੈਸ਼ਨਲ ਸਕੂਲ, ਵਸੰਤ ਕੁੰਜ; ਜੀ.ਐਚ.ਐਸ. ਐਸ. ਵਿਨੋਬਾ ਅੰਬੇਡਕਰ ਨਗਰ, ਰਤਲਾਮ; ਕਾਲਵੀ ਇੰਟਰਨੈਸ਼ਨਲ ਪਬਲਿਕ ਸਕੂਲ (ਮਦੁਰਈ); ਅਤੇ ਮੁੰਬਈ ਪਬਲਿਕ ਸਕੂਲ ਐਲ.ਕੇ. ਵਾਘਜੀ ਇੰਟਰਨੈਸ਼ਨਲ (ਆਈ.ਜੀ.ਸੀ.ਐਸ.ਈ.) ਵਰਗੇ ਮੋਹਰੀ ਭਾਰਤੀ ਸਕੂਲ, ਜਿਨ੍ਹਾਂ ਨੇ ਇਕ ਮਜ਼ਬੂਤ ਸਭਿਆਚਾਰ ਵਿਕਸਿਤ ਕੀਤਾ ਹੈ ਅਤੇ ਨਵੀਨਤਾ ਕਰਨ ਤੋਂ ਨਹੀਂ ਡਰਦੇ, ਇਹ ਦਰਸਾਉਂਦੇ ਹਨ ਕਿ ਇੰਨੇ ਸਾਰੇ ਜੀਵਨਾਂ ’ਚ ਕਿੰਨੀ ਤਬਦੀਲੀ ਕੀਤੀ ਜਾ ਸਕਦੀ ਹੈ। ਦੁਨੀਆਂ ਭਰ ਦੇ ਸਕੂਲ ਉਨ੍ਹਾਂ ਦੇ ਹੱਲਾਂ ਤੋਂ ਸਿੱਖ ਸਕਦੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਰਕਾਰਾਂ ਵੀ ਅਜਿਹਾ ਹੀ ਕਰਨ।

Related posts

9 ਮਈ ਨੂੰ ਅਧਿਕਾਰਤ ਤੌਰ ‘ਤੇ ਯੂਕਰੇਨ ਵਿਰੁੱਧ ਯੁੱਧ ਦਾ ਐਲਾਨ ਕਰ ਸਕਦੇ ਹਨ ਪੁਤਿਨ

Bunty

ਘਰੇਲੂ ਹਿੰਸਾ ਨੂੰ ਅੱਤਵਾਦ ਵਾਂਗ ਹੀ ਸਮਝਿਆ ਜਾਣਾ ਚਾਹੀਦਾ ; ਮਾਈਕਾਲਾ ਕ੍ਰੋਨਿਨ

Bunty

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਕਰਜ਼ ਦੇ ਤੌਰ ’ਤੇ ਮਿਲਣਗੇ ਤਿੰਨ ਅਰਬ ਡਾਲਰ

Bunty