International

ਸਿੱਖ ਵੱਖਵਾਦੀ ਨੂੰ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਅਸੀਂ ਭਾਰਤ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰਾਂਗੇ: ਬਲਿੰਕਨ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਰਚਣ ਵਿਚ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦੇ ਦੋਸ਼ਾਂ ਦੀ ਜਾਂਚ ਭਾਰਤ ਲਈ ਕਰਾਉਣਾ ਉਚਿਤ ਹੈ। ਬਲਿੰਕਨ ਨੇ ਤੇਲ ਅਵੀਵ ਵਿੱਚ ਆਪਣੇ ਨਾਲ ਮੌਜੂਦ ਪੱਤਰਕਾਰਾਂ ਨੂੰ ਕਿਹਾ, ‘ਸਰਕਾਰ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਹ ਜਾਂਚ ਕਰ ਰਹੀ ਹੈ, ਇਹ ਚੰਗੀ ਅਤੇ ਉਚਿਤ ਹੈ।’ ਅਸੀਂ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰਾਂਗੇ।’’ ਅਮਰੀਕਾ ਵਿੱਚ ਸੰਘੀ ਵਕੀਲਾਂ ਨੇ
ਦੋਸ਼ ਲਾਇਆ ਕਿ ਇੱਕ ਭਾਰਤੀ ਵਿਅਕਤੀ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਇੱਕ ਭਾਰਤੀ ਸਰਕਾਰੀ ਅਧਿਕਾਰੀ ਨਾਲ ਮਿਲ ਕੇ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਬਲਿੰਕਨ ਇਸ ਮਾਮਲੇ ’ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨੀ ਮਾਮਲਾ ਹੈ। ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਮੈਂ ਇਸ ਬਾਰੇ ਵਿਸਥਾਰ ਨਾਲ ਚਰਚਾ ਨਹੀਂ ਕਰ ਸਕਦਾ। ਮੈਂ ਕਹਿ ਸਕਦਾ ਹਾਂ ਕਿ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਅਸੀਂ ਪਿਛਲੇ ਹਫ਼?ਤਿਆਂ ਵਿੱਚ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਹੈ।’’ ਭਾਰਤ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਸਾਜ਼ਿਸ਼ ਨਾਲ ਸਬੰਧਤ ਦੋਸ਼ਾਂ ਦੀ ਜਾਂਚ ਲਈ ਇੱਕ ਜਾਂਚ ਟੀਮ ਦਾ ਗਠਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਹੈ।

Related posts

ਚੀਨ ਨੇ ਉਡਾਇਆ ਯੂਐਸ ਦਾ ਮਜ਼ਾਕ, ਅਮਰੀਕੀ ਜਹਾਜ਼ਾਂ ‘ਤੇ ਝੂਲਾ ਝੂਲ ਰਹੇ ਤਾਲਿਬਾਨੀਆਂ

Bunty

PM Modi ਪਹੁੰਚੇ ਡੈਨਮਾਰਕ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਖ਼ੁਦ ਏਅਰਪੋਰਟ ‘ਤੇ ਕੀਤਾ ਨਿੱਘਾ ਸਵਾਗਤ

Bunty

ਰੂਸ ਤੋਂ ਭਾਰਤ ਤੱਕ ਸਿੱਧੀ ਰੇਲ ਕਨੈਕਟੀਵਿਟੀ ਦੀਆਂ ਕਿੰਨੀਆਂ-ਕੁ-ਸੰਭਾਵਨਾ ?

admin