International

ਸੁੱਖਾ ਕਾਹਲਵਾਂ ਦਾ ਕਾਤਲ ਦਲੇਰ ਕੋਟੀਆ ਅਮਰੀਕਾ ’ਚ ਗਿ੍ਰਫ਼ਤਾਰ!

ਕੈਲੀਫੋਰਨੀਆ – ਅਮਰੀਕਾ ’ਚ ਬੰਬੀਹਾ ਗੈਂਗ ਦਾ ਮੁੱਖ ਸਰਗਨਾ ਅਤੇ ਸ਼ੂਟਰ ਸੁੱਖਾ ਕਾਹਲਵਾਂ ਦੇ ਕਾਤਲ ਗੈਂਗਸਟਰ ਦਲੇਰ ਕੋਟੀਆ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਸੈਕਰਾਮੈਂਟੋ, ਕੈਲੀਫੋਰਨੀਆ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਗੈਂਗਸਟਰ ਦਲੇਰ ਕੋਟੀਆ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ। ਗੈਂਗਸਟਰ ਹਰਿਆਣਾ ਦਾ ਰਹਿਣ ਵਾਲਾ ਸੀ। ਪੁਲਿਸ ਹਿਰਾਸਤ ਦੌਰਾਨ ਵਿੱਕੀ ਗੌਂਡਰ ਨੇ ਦਲੇਰ ਕੋਟੀਆ ਨਾਲ ਮਿਲ ਕੇ ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਕਰ ਦਿਤਾ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਗੈਂਗਵਾਰ ਚੱਲ ਰਹੀ ਸੀ। ਦੱਸਿਆ ਜਾਂਦਾ ਹੈ ਕਿ 2010 ਵਿੱਚ
ਸੁੱਖਾ ਕਾਹਲਵਾਂ ਨੇ ਵਿੱਕੀ ਗੌਂਡਰ ਦੇ ਦੋਸਤ ਲਵਲੀ ਬਾਬਾ ਦਾ ਕਤਲ ਕਰ ਦਿੱਤਾ ਸੀ ਅਤੇ ਵਿੱਕੀ ਗੌਂਡਰ ਨੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਕੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲਿਆ ਸੀ। 26 ਜਨਵਰੀ, 2018 ਨੂੰ ਵਿੱਕੀ ਗੌਂਡਰ ਨੂੰ ਉਸ ਦੇ ਦੋ ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਮੇਤ ਐਨਕਾਊਂਟਰ ਵਿੱਚ ਮਾਰ ਦਿੱਤਾ ਗਿਆ ਸੀ। ਵਿੱਕੀ ਗੌਂਡਰ ਐਨਕਾਊਂਟਰ ਤੋਂ ਬਾਅਦ ਗੈਂਗ ਵਾਰ ਨਹੀਂ ਰੁਕੀ। ਵਿੱਕੀ ਦੇ ਸਾਥੀ ਗੈਂਗਸਟਰ ਰਣਦੀਪ ਸਿੰਘ ਉਰਫ਼ ਰਾਣਾ ਖੰਡਵਾਲੀਆ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜਿੰਮੇਵਾਰੀ ਵਿਰੋਧੀ ਗੈਂਗ ਦੇ ਜਸਦੀਪ ਸਿੰਘ ਉਰਫ ਭਗਵਾਨਪੁਰੀਆ ਨੇ ਲਈ ਸੀ, ਜੋ ਕਿ ਹੁਣ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸਰਗਨਾ ਹੈ। ਇਸ ਤੋਂ ਬਾਅਦ ਦਲੇਰ ਕੋਟੀਆ ਆਪਣੇ ਵਿਰੋਧੀ ਗੈਂਗ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਦਲੇਰ ਨੇ ਦੋਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ।

Related posts

ਜਥੇਦਾਰ ਦਾਦੂਵਾਲ ਦਾ ਵਾਸ਼ਿੰਗਟਨ ਚ ਸਨਮਾਨ, ਸ਼ਾਂਤੀ ਰਾਜਦੂਤ ਕੀਤੇ ਨਿਯੁਕਤ

Bunty

ਹੜ੍ਹ ਦਾ ਕਹਿਰ, 113 ਸਕੂਲ ਅਸਥਾਈ ਤੌਰ ਤੇ ਬੰਦ

Bunty

ਸਿੰਗਾਪੁਰ ਨੇ ਮਨੁੱਖੀ ਭੋਜਨ ਵਜੋਂ 16 ਕੀੜਿਆਂ ਦੀ ਵਰਤੋਂ ਨੂੰ ਦਿੱਤੀ ਮਨਜ਼ੂਰੀ

Bunty