Breaking NewsLatest NewsPunjab

ਸੈਂਟਰਲ ਪਾਰਕ ਕਮੇਟੀ ਦੇ ਵਫ਼ਦ ਨੇ ਨਗਰ ਕੌਂਸਲ ਪ੍ਰਧਾਨ ਨਾਲ ਕੀਤੀ ਮੁਲਾਕਾਤ

ਸੈਂਟਰਲ ਪਾਰਕ ਕਮੇਟੀ ਦੇ ਵਫ਼ਦ ਨੇ ਨਗਰ ਕੌਂਸਲ ਪ੍ਰਧਾਨ ਨਾਲ ਮੁਲਾਕਾਤ ਕੀਤੀ।

ਮਾਨਸਾ – ਸੈਂਟਰਲ ਪਾਰਕ ਕਮੇਟੀ ਦਾ ਇੱਕ ਵਫ਼ਦ ਪਾਰਕ ਦੇ ਪ੍ਰਧਾਨ ਮੇਜਰ ਸਿੰਘ ਗਿੱਲ ਦੀ ਅਗਵਾਈ ਹੇਠ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸ੍ਰੀ ਭੂਪਿੰਦਰ ਕੁਮਾਰ ਮਿੱਤੀ ਨੂੰ ਕੌਂਸਲ ਦਫ਼ਤਰ ਵਿਖੇ ਮਿਲਿਆ। ਵਫ਼ਦ ਨੇ ਨਗਰ ਕੌਂਸਲ ਪ੍ਰਧਾਨ ਨੂੰ ਸੈਂਟਰਲ ਪਾਰਕ ਨਾਲ ਸਬੰਧਤ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣੂ ਕਰਵਾਇਆ। ਵਫ਼ਦ ਨੇ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਬੰਦ ਪਿਆ ਸਵੀਮਿੰਗ ਪੂਲ ਜਲਦ ਚਲਾਇਆ ਜਾਵੇ। ਇਸ ਤੋਂ ਇਲਾਵਾ ਪਾਰਕ ਵਿੱਚ ਲੋਕਾਂ ਦੇ ਬੈਠਣ ਲਈ ਵਧੀਆ ਕਿਸਮ ਦੇ ਬੈਂਚ ਲਗਾਏ ਜਾਣ ਅਤੇ ਪਾਰਕ ਦੇ ਵੱਡੇ ਗਰਾਊਂਡ ਦੀ ਸਫ਼ਾਈ ਕਰਵਾਈ ਜਾਵੇ। ਵਫ਼ਦ ਨੇ ਪਾਰਕ ਵਿੱਚ ਬੰਦ ਪਏ ਕੈਮਰੇ, ਲਾਈਟਾਂ ਅਤੇ ਸਾਊਂਡ ਸਿਸਟਮ ਨੂੰ ਵੀ ਮੁੜ ਚਾਲੂ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪਾਰਕ ਵਿੱਚ ਆਵਾਰਾ ਕੁੱਤਿਆਂ ਦੀ ਆਮਦ ਨੂੰ ਰੋਕਣ ਅਤੇ ਪਾਰਕ ਦੀ ਚਾਰਦੀਵਾਰੀ ਦੀ ਮੁਰੰਮਤ ਕਰਵਾਉਣ ਦੀ ਮੰਗ ਰੱਖੀ ਗਈ।

ਨਗਰ ਕੌਂਸਲ ਪ੍ਰਧਾਨ ਨੇ ਵਫ਼ਦ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਨ੍ਹਾਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਫ਼ਦ ਵਿੱਚ ਸਮਸ਼ੇਰ ਸਿੰਘ ਸਰਾਓ, ਹਰਮੇਲ ਸਿੰਘ ਠੇਕੇਦਾਰ, ਗੁਰਸੇਵਕ ਸਿੰਘ ਸੇਵਾ ਮੁਕਤ ਐਸ.ਡੀ.ਓ., ਗੁਰਲਾਭ ਸਿੰਘ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਜੋਗਾ ਸਿੰਘ ਗਿੱਲ, ਸੁਖਦੇਵ ਰਿਸ਼ੀ ਅਤੇ ਸੱਤਪਾਲ ਬਾਂਸਲ ਸਮੇਤ ਹੋਰ ਮੈਂਬਰ ਹਾਜ਼ਰ ਸਨ।

Related posts

ਡੇਂਗੂ ਵਿਰੁੱਧ ਲੜਾਈ ਵਿੱਚ ਆਮ ਲੋਕਾਂ, ਵਿਦਿਆਰਥੀਆਂ ਅਤੇ ਐਨਜੀਓਜ਼ ਨੂੰ ਸ਼ਾਮਲ ਕਰਨਾ ਬਣਾਇਆ ਜਾਵੇ ਯਕੀਨੀ: ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ

admin

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਸ਼ੱਕੀ ਹਾਲਤ ’ਚ ਮੌਤ

Bunty

ਉਦੋਂ ਤੱਕ ਵਿਆਹ ਨਹੀਂ ਕਰੇਗੀ ਜਦੋਂ ਤੱਕ ਉਸ ਦੇ ਪਿਤਾ ਦੀ ਜਿੱਤ ਨਹੀਂ ਹੁੰਦੀ – ਰਾਬੀਆ ਸਿੱਧੂ

admin