India

ਸੰਜੇ ਸਿੰਘ ਦਾ ਦਾਅਵਾ- ਤਿਹਾੜ ਜੇਲ੍ਹ ’ਚ ਕੇਜਰੀਵਾਲ ਨਾਲ ਕੀਤਾ ਜਾ ਰਿਹੈ ਅਣਮਨੁੱਖੀ ਰਵੱਈਆ : ਸੰਜੇ ਸਿੰਘ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅਣਮਨੁੱਖੀ ਰਵੱਈਆ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਸੁਨੀਤਾ ਕੇਜਰੀਵਾਲ ਨੂੰ ਤਿਹਾੜ ਜੇਲ੍ਹ ’ਚ ਕੇਜਰੀਵਾਲ ਦੇ ਨਾਲ ਆਹਮਣੇ-ਸਾਹਮਣੇ ਦੀ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਖਿੜਕੀ ਰਾਹੀਂ ਕੇਜੀਰਵਾਲ ਨਾਲ ਮਿਲਣ ਦੀ ਮਨਜ਼ੂਰੀ ਦਿੱਤੀ। ਸੰਜੇ ਸਿੰਘ ਨੇ ਕਿਹਾ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਭਾਜਪਾ ਦੇ ਦਬਾਅ ’ਚ ਕੰਮ ਕਰ ਰਿਹਾ ਹੈ।
ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਤਿਹਾੜ ਜੇਲ੍ਹ ’ਚ ਆਹਮਣੇ-ਸਾਹਮਣੇ ਮੁਲਾਕਾਤ ਕਰਨਾ ਆਮ ਗੱਲ ਹੈ। ਉਨ੍ਹਾਂ ਕਿਹਾ,’’ਕੇਜਰੀਵਾਲ ਨਾਲ ਅਣਮਨੁੱਖੀ ਰਵੱਈਆ ਹੋ ਰਿਹਾ ਹੈ। ਇੱਥੇ ਤੱਕ ਕਿ ਖੂੰਖਾਰ ਅਪਰਾਧੀਆਂ ਨੂੰ ਵੀ ਆਪਣੇ ਪਰਿਵਾਰ ਵਾਲਿਆਂ ਨਾਲ ਉਨ੍ਹਾਂ ਦੇ ਬੈਰਕ ’ਚ ਮੁਲਾਕਾਤ ਕਰਨ ਦੀ ਮਨਜ਼ੂਰੀ ਹੈ, ਜਦੋਂ ਕਿ ਦਿੱਲੀ ਦੇ ਤਿੰਨ ਵਾਰ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਪਤਨੀ ਅਤੇ ਪੀ.ਏ. ਤੋਂ ਵਿੰਡੋ ਬਾਕਸ ਰਾਹੀਂ ਮੁਲਾਕਾਤ ਕਰਵਾਈ ਜਾ ਰਹੀ ਹੈ।’’ ’ਆਪ’ ਨੇਤਾ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਇਕ ਸੰਸਦ ਮੈਂਬਰ ਦੀ ਕੇਜਰੀਵਾਲ ਨਾਲ ਮੁਲਾਕਾਤ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਆਖ਼ਰੀ ਸਮੇਂ ’ਚ ਰੱਦ ਕਰ ਦਿੱਤੀ।
ਇਸ ਦੇ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ। ਉਨ੍ਹਾਂ ਕਿਹਾ,’’ਸਾਨੂੰ ਦੱਸਿਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਵਿੰਡੋ ਬਾਕਸ (ਜੇਲ੍ਹ ਦੀਆਂ ਸਲਾਖਾਂ ਵਿਚਾਲੇ ਬਣੀ ਛੋਟੀ ਜਿਹੀ ਖਿੜਕੀ ਰਾਹੀਂ ਮਿਲਣਾ ਹੋਵੇਗਾ।

Related posts

ਪ੍ਰਧਾਨ ਮੰਤਰੀ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 16 ਸੌ ਕਰੋੜ ਦੇ ਵਿਸ਼ੇਸ਼ ਵਿੱਤੀ ਪੈਕੇਜ ਐਲਾਨ !

admin

ਸੁਪਰੀਮ ਕੋਰਟ ਨੇ ‘ਬੁਲਡੋਜ਼ਰ ਨਿਆਂ’ ਉਤੇ ਰੋਕ ਲਾਈ

Bunty

ਸੀ.ਬੀ.ਆਈ. ਨੇ ਖ਼ੂਨ ਦੇ ਧੱਬੇ, ਮੁਲਜ਼ਮ ਦੀ ਡੀ.ਐਨ.ਏ. ਰਿਪੋਰਟ ਸਣੇ 11 ਸਬੂਤ ਸੂਚੀਬੱਧ ਕੀਤੇ

Bunty