India

ਸੰਸਦ  ਮਾਮਲਾ  ਅਦਾਲਤ ਨੇ ਮੁੱਖ ਦੋਸ਼ੀ ਨੂੰ 7 ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ  – ਦਿੱਲੀ ਦੀ ਇਕ ਅਦਾਲਤ ਨੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਲਗਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਲਲਿਤ ਝਾਅ ਨੂੰ ਸ਼ੁੱਕਰਵਾਰ ਨੂੰ 7 ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜ ਦਿੱਤਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਝਾਅ ਇਸ ਘਟਨਾ ਦਾ ਮੁੱਖ ਦੋਸ਼ੀ ਹੈ ਅਤੇ ਪੂਰੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਦੀ ਲੋੜ ਹੈ। ਇਸਤੋਂ ਬਾਅਦ ਵਿਸ਼ੇਸ਼ ਜੱਜ ਹਰਦੀਪ ਕੌਰ ਨੇ ਝਾਅ ਨੂੰ ਦਿੱਲੀ ਪੁਲਸ ਦੀ ਹਿਰਾਸਤ ’ਚ ਭੇਜ ਦਿੱਤਾ। ਅਦਾਲਤ ਨੇ ਸ਼ਹਿਰ ਪੁਲਸ ਦੁਆਰਾ ਦਾਖਲ ਉਸ ਅਰਜ਼ੀ ’ਤੇ ਇਹ ਆਦੇਸ਼ ਜਾਰੀ ਕੀਤਾ, ਜਿਸ ਵਿਚ ਝਾਅ ਨੂੰ 15 ਦਿਨਾਂ ਲਈ ਹਿਰਾਸਤ ’ਚ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਸੰਸਦ ਵਿਚ ਦੋ ਨੌਜਵਾਨਾਂ ਨੇ ਸੰਸਦ ਦੀ ਦਰਸ਼ਕ ਗੈਲਰੀ ’ਚੋਂ ਸੰਸਦ ਦੇ ਕੰਪਲੈਕਸ ’ਚ ਛਾਲਾਂ ਮਾਰ ਦਿੱਤੀਆਂ ਸਨ ਅਤੇ ਉਨ੍ਹਾਂ ਨੇ ’ਕੈਨ’ ਤੋਂ ਪੀਲੀ ਗੈਸ ਉਡਾਉਾਂਦੇਹੋਏ ਨਾਅਰੇਬਾਜ਼ੀ ਕੀਤੀ। ਹਾਲਾਂਕਿ, ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ। ਲਗਭਗ ਉਸੇ ਸਮੇਂ ਸੰਸਦ ਭਵਨ ਦੇ ਬਾਹਰ ਅਮੋਲ ਸ਼ਿੰਦੇ ਅਤੇ ਨੀਲਮ ਨੇ ਕੈਨ ਨਾਲ ਲਾਲ ਅਤੇ ਪੀਲੇ ਰੰਗ ਦਾ ਧੂੰਆਂ ਫੈਲਾਉਾਂਦੇਹੋਏ ’ਤਾਨਾਸ਼ਾਹੀ ਨਹੀਂ ਚੱਲੇਗੀ’ ਆਦਿ ਨਾਅਰੇ ਲਗਾਏ। ਪੁਲਸ ਨੇ ਚਾਰੇ ਦੋਸ਼ੀਆਂ ਨੂੰ ਹਿਰਾਸਤ ’ਚ ਲੈ ਲਿਆ ਸੀ।

Related posts

ਦੇਸ਼ ਦੇ 20 ਲੱਖ ਤੋਂ ਵੱਧ ਮਿਰਗੀ ਦੇ ਮਰੀਜ਼ਾਂ ਲਈ ਰਾਮਬਾਣ ਸਾਬਤ ਹੋਵੇਗੀ IIT ਦੇ ਇਲਾਜ ਦੀ ਨਵੀਂ ਤਕਨੀਕ

Bunty

ਜਿੱਥੇ ਰਾਮ ਸੇਤੂ ਬਣਿਆ, ਉੱਥੋਂ ਮੋਦੀ ਨੇ ਸਮੁੰਦਰ ਨੂੰ ਫੁੱਲ ਕੀਤੇ ਅਰਪਿਤ

Bunty

ਪਾਕਿਸਤਾਨੀ ਫ਼ੌਜ ਦੀ ਕਸ਼ਮੀਰ ’ਚ ਗੋਲੀਬਾਰੀ ਦੌਰਾਨ ਬੀ.ਐਸ.ਐਫ਼. ਦਾ ਜਵਾਨ ਸ਼ਹੀਦ

Bunty