International

ਹੈਰਿਸ ਨੇ ਰਾਸ਼ਟਰਪਤੀ ਚੁਣੇ ਜਾਣ ਤੇ ਟਿਪ ਟੈਕਸ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ ਹੈਰਿਸ ਨੇ “ਮੇਰੀ ‘ਨੋ ਟੈਕਸ ਆਨ ਟਿਪ ਨੀਤੀ’ ਦੀ ਨਕਲ ਕੀਤੀ ; ਟਰੰਪ

ਲਾਸ ਵੇਗਾਸ -ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਜਨਤਾ ਨਾਲ ਵਾਅਦਾ ਕੀਤਾ ਕਿ ਉਹ ਰੈਸਟੋਰੈਂਟ ਵਰਕਰਾਂ ਅਤੇ ਹੋਰ ਸੇਵਾ ਕਰਮਚਾਰੀਆਂ ਨੂੰ ਦਿੱਤੇ ਗਏ ਟਿਪਸ ‘ਤੇ ਲਗਾਏ ਗਏ ਟੈਕਸ ਨੂੰ ਖ਼ਤਮ ਕਰਨ ਦੀ ਦਿਸ਼ਾ ‘ਚ ਕੰਮ ਕਰੇਗੀ। ਹੈਰਿਸ ਤੋਂ ਪਹਿਲਾਂ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਨੇ ਵੀ ਆਪਣੀ ਚੋਣ ਮੁਹਿੰਮ ਦੌਰਾਨ ਜਨਤਾ ਨਾਲ ਅਜਿਹਾ ਹੀ ਵਾਅਦਾ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਆਪਣੀ ਚੋਣ ਮੁਹਿੰਮ ਵਿੱਚ ਲਗਭਗ ਇੱਕੋ ਜਿਹੀ ਗੱਲ ਕਰ ਰਹੇ ਹਨ। ਹੈਰਿਸ ਨੇ ਲਾਸ ਵੇਗਾਸ ਵਿੱਚ ਯੂਨੀਵਰਸਿਟੀ ਆਫ ਨੇਵਾਡਾ ਕੈਂਪਸ ਵਿੱਚ ਇੱਕ ਰੈਲੀ ਵਿੱਚ ਇਹ ਐਲਾਨ ਕੀਤਾ। ਲਾਸ ਵੇਗਾਸ ਦੀ ਆਰਥਿਕਤਾ ਜ਼ਿਆਦਾਤਰ ਹੋਟਲ, ਰੈਸਟੋਰੈਂਟ ਅਤੇ ਮਨੋਰੰਜਨ ਉਦਯੋਗਾਂ ‘ਤੇ ਨਿਰਭਰ ਕਰਦੀ ਹੈ। ਟਰੰਪ ਨੇ ਜੂਨ ਵਿੱਚ ਇੱਕ ਰੈਲੀ ਵਿੱਚ ਇਹੀ ਗੱਲ ਕਹੀ ਸੀ, ਪਰ ਅਸਲੀਅਤ ਇਹ ਹੈ ਕਿ ਨਾ ਤਾਂ ਟਰੰਪ ਅਤੇ ਨਾ ਹੀ ਹੈਰਿਸ ਕਾਂਗਰਸ (ਸੰਸਦ) ਦੇ ਸਮਰਥਨ ਤੋਂ ਬਿਨਾਂ ਇਹ ਕਦਮ ਚੁੱਕ ਸਕਦੇ ਹਨ। ਹੈਰਿਸ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਮੇਰਾ ਸਾਰਿਆਂ ਨਾਲ ਵਾਅਦਾ ਹੈ ਕਿ ਜਦੋਂ ਮੈਂ ਰਾਸ਼ਟਰਪਤੀ ਬਣਾਂਗੀ ਤਾਂ ਅਸੀਂ ਅਮਰੀਕਾ ਦੇ ਮਜ਼ਦੂਰ ਪਰਿਵਾਰਾਂ ਲਈ ਆਪਣੀ ਲੜਾਈ ਜਾਰੀ ਰੱਖਾਂਗੇ। ਇਸ ਵਿੱਚ ਘੱਟੋ-ਘੱਟ ਉਜਰਤ ਵਧਾਉਣਾ ਅਤੇ ਸੇਵਾ ਅਤੇ ਪ੍ਰਾਹੁਣਚਾਰੀ ਕਰਮਚਾਰੀਆਂ ਨੂੰ ਦਿੱਤੇ ਗਏ ਟਿਪਸ ‘ਤੇ ਟੈਕਸ ਨੂੰ ਖ਼ਤਮ ਕਰਨਾ ਸ਼ਾਮਲ ਹੈ। ਟਰੰਪ ਨੇ ਹੈਰਿਸ ਦੇ ਭਾਸ਼ਣ ਤੋਂ ਤੁਰੰਤ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ‘ਤੇ ਪ੍ਰਤੀਕਿਰਿਆ ਦਿੱਤੀ। ਉਸਨੇ ਦੋਸ਼ ਲਾਇਆ ਕਿ ਹੈਰਿਸ ਨੇ “ਮੇਰੀ ‘ਨੋ ਟੈਕਸ ਆਨ ਟਿਪ ਨੀਤੀ’ ਦੀ ਨਕਲ ਕੀਤੀ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin