India

ਹੱਥ ’ਚ ਦਾਤਰੀ ਅਤੇ ਸਿਰ ’ਤੇ ਸਾਫਾ ਬੰਨ ਖੇਤਾਂ ’ਚ ਝੋਨੇ ਦੀ ਕਟਾਈ ਕਰਦੇ ਆਏ ਨਜ਼ਰ ਰਾਹੁਲ ਗਾਂਧੀ

ਰਾਏਪੁਰ – ਛੱਤੀਸਗੜ੍ਹ ’ਚ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ ਹੀ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਪ੍ਰਦੇਸ਼ ਪੱਧਰ ਤੋਂ ਲੈ ਕੇ ਦੇਸ਼ ਦੇ ਨੇਤਾ ਵੋਟਰਾਂ ਨੂੰ ਲੁਭਾਉਣ ਲਈ ਕਈ ਹੱਥਕੰਡੇ ਅਪਣਾ ਰਹੇ ਹਨ। ਇਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ 28 ਅਕਤੂਬਰ ਤੋਂ ਦੋ ਦਿਨਾਂ ਚੋਣਾਵੀ ਸਭਾ ਨੂੰ ਸੰਬੋਧਿਤ ਕਰਨ ਛੱਤੀਸਗੜ੍ਹ ਪਹੁੰਚੇ ਹਨ। ਰਾਹੁਲ ਗਾਂਧੀ ਐਤਵਾਰ ਸਵੇਰੇ ਰਾਜਧਾਨੀ ਦੇ ਨਵਾ ਰਾਏਪੁਰ ਨਾਲ ਲੱਗਦੇ ਕਠੀਆ ਪਿੰਡ ਕਿਸਾਨਾਂ ਵਿਚਾਲੇ ਪਹੁੰਚੇ। ਰਾਹੁਲ ਨੇ ਹੱਥ ’ਚ ਦਾਤਰੀ ਤੇ ਸਿਰ ’ਚੇ ਸਾਫਾ ਬੰਨ੍ਹ ਕੇ ਖੇਤਾਂ ਵਿਚ ਕਿਸਾਨਾਂ ਨਾਲ ਝੋਨੇ ਦੀ ਕਟਾਈ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਮੌਜੂਦ ਸਨ। ਰਾਹੁਲ ਨੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਚਰਚਾ ਕੀਤੀ। ਚਰਚਾ ਦੌਰਾਨ ਝੋਨੇ ਦੀ ਕਟਾਈ ਵਾਲੇ ਮਜ਼ਦੂਰਾਂ ਨੇ ਰਾਹੁਲ ਨਾਲ ਮਜ਼ਦੂਰੀ ਵਧਾਉਣ ਦੀ ਮੰਗ ਕੀਤੀ। ਇਸ ਦੌਰਾਨ ਰਾਹੁਲ ਨੇ ਮੈਨੀਫੈਸਟੋ ਵਿਚ ਮਜ਼ਦੂਰੀ ਵਧਾਉਣ ਲਈ
ਭੁਪੇਸ਼ ਬਘੇਲ ਨੂੰ ਕਿਹਾ। ਰਾਹੁਲ ਨੇ ਕਿਹਾ- ਕਿਸਾਨ ਖੁਸ਼ਹਾਲ ਤਾਂ ਭਾਰਤ ਖੁਸ਼ਹਾਲ। ਰਾਹੁਲ ਨੇ ਟਵੀਟ ਕੀਤਾ ਕਿ ਛੱਤੀਸਗੜ੍ਹ ਦਾ ਕਿਸਾਨ ਸੰਤੁਸ਼ਟ ਹੈ, ਕਾਂਗਰਸ ਸਰਕਾਰ ਦੀਆਂ ਯੋਜਨਾਵਾਂ ਤੋ, ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਤੋਂ। ਉਨ੍ਹਾਂ ਦਾ ਵੀ ਕਹਿਣਾ ਹੈ ਕਿ ਫਿਰ ਤੋਂ ਇਕ ਵਾਰ, ਭਰੋਸੇ ਦੀ ਸਰਕਾਰ।

Related posts

ਰਾਜਸਥਾਨ ਰਾਇਲਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

admin

ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 23 ਮਈ ਨੂੰ ਖੁੱਲ੍ਹਣਗੇ !

admin

ਬੰਦ ਘਰ ’ਚ ਬਣ ਰਹੇ ਸਨ ਨਾਜਾਇਜ਼ ਪਟਾਕੇ, 2 ਲੋਕਾਂ ਦੀ ਮੌਤ

Bunty