International

1.8 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ

ਐਡਮਿੰਟਨ – ਕੈਨੇਡਾ ਵਿਖੇ ਐਡਮਿੰਟਨ ਪੁਲਸ ਸਰਵਿਸ ਨੇ 1.8 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ ਹੈ, ਜਿਸ ਨੂੰ ਇਸਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਿੰਗਲ ਜ਼ਬਤ ਕਿਹਾ ਜਾ ਰਿਹਾ ਹੈ। ਸਤੰਬਰ ਵਿੱਚ ਗੈਂਗ ਸੁਪ੍ਰੈਸ਼ਨ ਟੀਮ ਨੇ ਇੱਕ 40 ਸਾਲਾ ਵਿਅਕਤੀ ਦੀ ਜਾਂਚ ਸ਼ੁਰੂ ਕੀਤੀ, ਜਿਸ ਨੂੰ ਡਰੱਗ ਤਸਕਰੀ ਵਿੱਚ ਸ਼ਾਮਲ ਮੰਨਿਆ ਜਾਂਦਾ ਸੀ। ਪੁਲਸ ਨੇ ਉਸਨੂੰ ਫੜ ਲਿਆ ਅਤੇ ਉਸਦੀ ਗੱਡੀ ਵਿੱਚੋਂ 40.5 ਕਿਲੋਗ੍ਰਾਮ ਕੋਕੀਨ ਮਿਲੀ।ਉਕਤ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਰਣਧੀਰ ਸਿੰਘ ਗਿੱਲ ‘’ਤੇ ਤਸਕਰੀ ਦੇ ਮਕਸਦ ਨਾਲ ਸਮਾਨ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ 8 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਇੰਸਪੈਕਟਰ ਲਾਂਸ ਪਾਰਕਰ ਨੇ ਇੱਕ ਨਿਊਜ਼ ਕਾਨਫਰੰਸ ‘’ਚ ਪੱਤਰਕਾਰਾਂ ਨੂੰ ਦੱਸਿਆ,”ਇਹ 40.5 ਕਿਲੋਗ੍ਰਾਮ ਦੀ ਜ਼ਬਤੀ ਐਡਮੰਟਨ ਪੁਲਸ ਸਰਵਿਸ ਦੇ ਇਤਿਹਾਸ ਵਿੱਚ ਕੋਕੀਨ ਦੀ ਸਭ ਤੋਂ ਵੱਡੀ ਸਿੰਗਲ-ਲੋਕੇਸ਼ਨ ਜ਼ਬਤੀ ਸੀ।” ਉਸ ਨੇ ਅੱਗੇ ਦੱਸਿਆ,”ਹਾਲਾਂਕਿ ਇਸ ਮਾਮਲੇ ਵਿੱਚ ਇੱਕ ਗਿ੍ਰਫ਼ਤਾਰੀ ਕੀਤੀ ਗਈ ਹੈ, ਨਸ਼ੀਲੇ ਪਦਾਰਥਾਂ ਦੇ ਸਰੋਤ ਦੀ ਜਾਂਚ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ।

Related posts

ਯੂ.ਏ.ਈ- ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ

Bunty

ਕਤਰ ਵਿਚ ਮੌਤ ਦੀ ਸਜ਼ਾ ਪਾਉਣ ਵਾਲੇ 8 ਭਾਰਤੀਆਂ ਦੀ ਹੋਵੇਗੀ ਵਤਨ ਵਾਪਸੀ : ਵਿਦੇਸ਼ ਮੰਤਰਾਲਾ

Bunty

ਜਜ਼ਬੇ ਨੂੰ ਸਲਾਮ ! 102 ਸਾਲ ਦੀ ਬਜ਼ੁਰਗ ਨੇ 7000 ਫੁੱਟ ਤੋਂ ਮਾਰੀ ਛਾਲ

Bunty