International

30 ਸਾਲਾਂ ਤੋਂ ਲਾਪਤਾ ਵਿਅਕਤੀ ਦੀ ਮਿਲੀ ਲਾਸ਼, 1990 ’ਚ ਗਲੇਸ਼ੀਅਰ ’ਚ ਹੋਇਆ ਸੀ ਦਫਨ

ਬਰਲਿਨ – ਹਾਲ ਹੀ ’ਚ ਭਾਰਤ ਦੇ ਇਕ ਜਵਾਨ ਦੀ ਲਾਸ਼ 38 ਸਾਲ ਬਾਅਦ ਸਿਆਚਿਨ ਦੀ ਬਰਫ ਹੇਠੋਂ ਮਿਲਣ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਅਜਿਹੀ ਹੀ ਇਕ ਹੈਰਾਨ ਕਰਨ ਵਾਲੀ ਘਟਨਾ ਸਵਿਟਜ਼ਰਲੈਂਡ ਤੋਂ ਸਾਹਮਣੇ ਆਈ ਹੈ। ਇੱਥੇ 1990 ਤੋਂ ਲਾਪਤਾ ਇਕ ਵਿਅਕਤੀ ਦੀ ਲਾਸ਼ ਬਰਫ ਹੇਠ ਦੱਬੀ ਗਈ ਸੀ। 30 ਸਾਲ ਪਹਿਲਾਂ ਲਾਪਤਾ ਵਿਅਕਤੀ ਦੀ ਉਮਰ ਮਹਿਜਜ਼ 27 ਸਾਲ ਸੀ। ਉਸ ਨੂੰ ਪਹਾੜਾਂ ਦੀਆਂ ਚੋਟੀਆਂ ਫ਼ਤਿਹ ਕਰਨ ਬਹੁਤ ਸ਼ੌਕ ਸੀ ਪਰ ਇਸ ਸ਼ੌਕ ਨੇ ਉਸ ਦੀ ਜਾਨ ਲੈ ਲਈ।
ਜਰਮਨੀ ਦੀ ਸਮਾਚਾਰ ਏਜੰਸੀ ਡੀਪੀਏ ਨਿਊਜ਼ ਨੇ ਮੰਗਲਵਾਰ ਨੂੰ ਦੱਸਿਆ ਕਿ 1990 ਤੋਂ ਲਾਪਤਾ ਜਰਮਨ ਵਿਅਕਤੀ ਦੀ ਲਾਸ਼ ਸਵਿਟਜ਼ਰਲੈਂਡ ਦੇ ਜਰਮਟ ਨੇੜੇ ਇਕ ਗਲੇਸ਼ੀਅਰ ਤੋਂ ਮਿਲੀ ਹੈ। ਸਮਾਚਾਰ ਏਜੰਸੀ ਅਨੁਸਾਰ ਪੁਲਿਸ ਨੇ ਕਿਹਾ ਕਿ ਡੀਐੱਨਏ ਟੈਸਟਾਂ ਤੋਂ ਪਤਾ ਚੱਲਿਆ ਹੈ ਕਿ ਗਲੇਸ਼ੀਅਰ ’ਤੇ ਮਿਲਿਆ ਅਵਸ਼ੇਸ਼ ਬਿਨਾਂ ਸ਼ੱਕ ਜਰਮਨ ਸ਼ਹਿਰ ਨੂਰਟਿੰਗਨ ਤੋਂ ਲਾਪਤਾ ਹੋਏ ਵਿਅਕਤੀ ਸ਼ੇਮਾਨਿਕਸ ਦਾ ਸੀ। 30 ਸਾਲ ਪਹਿਲਾਂ ਜਦੋਂ ਉਹ ਲਾਪਤਾ ਹੋਇਆ ਸੀ ਤਾਂ ਉਸ ਦੀ ਉਮਰ 27 ਸਾਲ ਸੀ। ਪੁਲਿਸ ਅਨੁਸਾਰ ਅਗਸਤ 1990 ਦੇ ਮਹੀਨੇ ਵਿਚ ਮਿ੍ਰਤਕ ਫਰਾਂਸ ਦੇ ਚੈਮੋਨਿਕਸ ਦੇ ਵੈਲੇਸ ਐਲਪਸ ਤੋਂ ਇਟਲੀ ਦੇ ਡੋਮੋਡੋਸੋਲਾ ਤਕ ਕਈ ਦਿਨਾਂ ਦੇ ਪਹਾੜੀ ਦੌਰੇ ’ਤੇ ਸੀ ਪਰ ਜਦੋਂ ਉਹ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਿਆ ਤਾਂ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ।
ਕਈ ਕੋਸ਼ਿਸ਼ਾਂ ਤੋਂ ਬਾਅਦ ਵੀ 27 ਸਾਲਾ ਵਿਅਕਤੀ ਨੂੰ ਲੱਭਣ ’ਚ ਸਫਲਤਾ ਨਹੀਂ ਮਿਲ ਸਕੀ। ਜਰਮਨ ਪੁਲਿਸ ਦਾ ਮੰਨਣਾ ਹੈ ਕਿ ਵਿਅਕਤੀ ਦੀ ਮੌਤ ਦੁਰਘਟਨਾ ਵਿਚ ਹੋਈ ਹੋਵੇਗੀ। ਸਵਿਟਜ਼ਰਲੈਂਡ ਦੀ ਪੁਲਿਸ ਮੁਤਾਬਿਕ ਕਈ ਸਾਲਾਂ ਬਾਅਦ ਗਲੇਸ਼ੀਅਰ ਦੀ ਬਰਫ ਪਿਘਲਣ ਮਗਰੋਂ ਬਾਅਦ ਵਿਅਕਤੀ ਦੀ ਲਾਸ਼ ਮਿਲੀ। ਪਰਬਤਾਰੋਹੀਆਂ ਨੇ ਬਰਫ ਵਿਚ ਲਾਪਤਾ ਕਈ ਹੋਰ ਲੋਕਾਂ ਦੇ ਅਵਸ਼ੇਸ਼ ਲੱਭੇ ਹਨ, ਜਿਨ੍ਹਾਂ ’ਚ ਕੁਝ ਦਹਾਕਿਆਂ ਪਹਿਲਾਂ ਦੇ ਲਾਪਤਾ ਹਨ।

Related posts

ਗਾਜ਼ਾ ਨੇ ਮਿ੍ਰਤਕਾਂ ਦੀ ਸੂਚੀ ਕੀਤੀ ਜਾਰੀ, ਪਹਿਲੇ 14 ਸਫਿਆਂ ਚ ਸਿਰਫ ਮਾਸੂਮਾਂ ਦੇ ਨਾਂ ਹੁਣ ਤੱਕ 42 ਹਜ਼ਾਰ ਲੋਕਾਂ ਨੇ ਗੁਆਈ ਆਪਣੀ ਜਾਨ ਇਹ ਬੱਚਿਆਂ ਦੀ ਨਸਲਕੁਸ਼ੀ – ਪ੍ਰੋਫੈਸਰ ਹੇਬਾ ਗੋਵੇਦ

Bunty

ਕੱਟੜਪੰਥੀਆਂ ਵੱਲੋਂ ਤੋੜੇ ਗਏ ਹਿੰਦੂ ਮੰਦਰ ਦੇ ਮੁੜ ਤੋਂ ਨਿਰਮਾਣ ਤੋਂ ਬਾਅਦ ਪਾਕਿਸਤਾਨ ਦੇ ਚੀਫ ਜਸਟਿਸ ਨੇ ਕੀਤਾ ਉਦਘਾਟਨ

Bunty

ਟਰੰਪ ਨੂੰ ਪੋਰਨ ਸਟਾਰ ਮਾਮਲੇ ‘ਚ ਅਦਾਲਤ ਤੋਂ ਨਹੀਂ ਮਿਲੀ ਰਾਹਤ !

admin