NewsBreaking NewsLatest NewsPunjab

ਮੁੱਖ ਮੰਤਰੀ ਬਦਲਣਾ ਹੀ ਨਹੀਂ, ਮੁੱਦੇ ਵੀ ਹੱਲ ਹੋਣੇ ਚਾਹੀਦੇ ਹਨ : ਪਰਗਟ

ਚੰਡੀਗੜ੍ਹ – ਕਾਂਗਰਸ ਦੇ ਸੂਬਾ ਜਨਰਲ ਸਕੱਤਰ ਪਰਗਟ ਸਿੰਘ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕਾਂ ਦਾ ਇਕ ਵੱਡਾ ਵਰਗ ਮੁੱਖ ਮੰਤਰੀ ਦੀ ਕਾਰਜ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹੈ। ਕਿਉਂਕਿ ਬੇਅਦਬੀ, ਡਰੱਗਜ਼, ਟਰਾਂਸਪੋਰਟ, ਰੇਤ ਬਜਰੀ ਵਰਗੇ ਮੁੱਦੇ ਹੱਲ ਨਹੀਂ ਹੋਏ। ਇਨ੍ਹਾਂ ਮੁੱਦਿਆਂ ’ਤੇ ਕਾਂਗਰਸ ਕਿਵੇਂ ਲੋਕਾਂ ਨੂੰ ਜਵਾਬ ਦੇਵੇਗੀ। ਮੁੱਖ ਮੰਤਰੀ ਦੇ ਖਿਲਾਫ ਗੈਰ-ਭਰੋਸਗੀ ਪੈਦਾ ਹੋਣ ਦੇ ਪਿੱਛੇ ਇਹੀ ਕਾਰਨ ਹੈ।

ਕਾਂਗਰਸੀ ਦਫਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬਦਲਣਾ ਹੀ ਨਹੀਂ, ਬਲਕਿ ਅਸਲੀ ਗੱਲ ਇਹ ਹੈ ਕਿ ਮੁੱਦੇ ਹੱਲ ਹੋਣੇ ਚਾਹੀਦੀ ਹੈ। ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਪੋਸਟਾਂ ਨੂੰ ਲੈ ਕੇ ਪ੍ਰਦੇਸ਼ ਜਨਰਲ ਸਕੱਤਰ ਪਰਗਟ ਸਿੰਘ ਨੇ ਖੁਦ ਨੂੰ ਅਲੱਗ ਕਰ ਲਿਆ। ਉਨ੍ਹਾਂ ਕਿਹਾ ਕਿ ਮਾਲੀ ਦੇ ਪੋਸਟ ਨਿੱਜੀ ਹਨ ਪਰ ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ। ਇਹੀ ਨਹੀਂ ਪਰਗਟ ਸਿੰਘ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਕਾਂਗਰਸ ਦੇ ਇਕ ਧੜੇ ਨੇ ਮੁੱਖ ਮੰਤਰੀ ਖਿਲਾਫ਼ ਬਗਾਵਤ ਕੀਤੀ।

ਉਨ੍ਹਾਂ ਦਾ ਕਹਿਣਾ ਸੀ ਕਿ ਲੋਕਤੰਤਰ ’ਚ ਉਨ੍ਹਾਂ ਨੂੰ ਜਿਹੜੇ ਅਧਿਕਾਰ ਮਿਲੇ ਹਨ, ਉਸੇ ਦੀ ਵਰਤੋਂ ਕੀਤੀ ਗਈ। ਵਿਧਾਇਕ ਤੇ ਮੰਤਰੀ ਮੁੱਖ ਮੰਤਰੀ ਦੀ ਕਾਰਜ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹੈ ਤਾਂ ਇਹੀ ਗੱਲ ਕਹਿ ਰਹੇ ਹਨ। ਜਦਕਿ ਕੁਝ ਲੋਕ ਇਸ ਨੂੰ ਹਵਾ ਦੇ ਕੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੇ ਹਨ। ਅਸਲ ਮੁੱਦੇ ਤਾਂ ਬੇਅਦਬੀ, ਡਰੱਗਸ, ਟਰਾਂਸਪੋਰਟ, ਰੇਤ-ਬੱਜਰੀ, ਆਦਿ ਹਨ।

ਪਰਗਟ ਸਿੰਘ ਨੇ ਕਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ। ਕੰਮ ਤਾਂ ਬਹੁਤ ਹੋਏ ਹਨ। ਕੱਲ੍ਹ ਦੇ ਹੀ ਦਿਨ ਗੰਨੇ ਦੇ ਮੁੱਲ 360 ਰੁਪਏ ਕਰਨਾ ਵੀ ਇਕ ਵੱਡਾ ਕਦਮ ਹੈ ਪਰ ਇਸ ਦੇ ਨਾਲ ਉਹ ਮੁੱਦੇ ਵੀ ਹਨ, ਜਿਨ੍ਹਾਂ ਨੂੰ ਲੈ ਕੇ ਕਾਂਗਰਸ ਨੂੰ 2022 ’ਚ ਲੋਕਾਂ ਦੇ ਸਾਹਮਣੇ ਜਾਣਾ ਪਵੇਗਾ।

Related posts

ਪੁਲਿਸ ਵਲੋਂ ਸ਼ੰਭੂ ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ !

admin

ਜਗਰੂਪ ਸਿੰਘ ਜੂਪਾ ਪੰਜਵੜ ਨਿੱਕਲਿਆ ਰੇਲਵੇ ਟਰੈਕ ਧਮਾਕੇ ‘ਚ ਮਰਨ ਵਾਲਾ

admin

ਪੰਜਾਬ ਦੇ ਲੋਕ ਡਰ-ਡਰਕੇ ਜੀਅ ਰਹੇ ਹਨ – ਬਿਕਰਮ ਸਿੰਘ ਮਜੀਠੀਆ

admin